Green tea: ਭਾਰ ਘਟਾਉਣ ਲਈ ਕਈ ਲੋਕ ਗ੍ਰੀਨ ਟੀ ਦਾ ਸੇਵਨ ਕਰਦੇ ਹਨ। ਅਜਿਹਾ ਇਸ ਲਈ ਕਿਉਂਕਿ ਗ੍ਰੀਨ ਟੀ ਨਾ ਸਿਰਫ਼ ਭਾਰ ਘਟਾਉਣ ਲਈ, ਸਗੋਂ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਕਾਰਗਰ ਹੈ। ਇਸ ਦੇ ਨਾਲ ਹੀ ਇਹ ਤੁਹਾਡੀ ਇਮਿਊਨਿਟੀ ਨੂੰ ਵਧਾਉਣ 'ਚ ਵੀ ਮਦਦ ਕਰਦਾ ਹੈ।
ਅਜਿਹੇ 'ਚ ਕਈ ਲੋਕ ਬਗੈਰ ਸੋਚੇ-ਸਮਝੇ ਦਿਨ 'ਚ ਕਈ ਵਾਰ ਗ੍ਰੀਨ ਟੀ ਦਾ ਸੇਵਨ ਕਰਦੇ ਹਨ। ਇਸ ਲਈ ਧਿਆਨ ਰੱਖੋ ਕਿ ਇੱਕ ਦਿਨ 'ਚ 3 ਕੱਪ ਤੋਂ ਵੱਧ ਗ੍ਰੀਨ ਟੀ ਦਾ ਸੇਵਨ ਨਾ ਕਰੋ। ਗ੍ਰੀਨ ਟੀ ਦਾ ਜ਼ਿਆਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਗ੍ਰੀਨ ਟੀ ਦਾ ਜ਼ਿਆਦਾ ਸੇਵਨ ਕਿਉਂ ਨਹੀਂ ਕਰਨਾ ਚਾਹੀਦਾ। ਇਹ ਸਾਡੇ ਸਰੀਰ ਨੂੰ ਕੀ-ਕੀ ਨੁਕਸਾਨ ਪਹੁੰਚਾ ਸਕਦਾ ਹੈ?
ਗ੍ਰੀਨ ਟੀ ਦੇ ਨੁਕਸਾਨ -
ਢਿੱਡ ਨਾਲ ਜੁੜੀਆਂ ਸਮੱਸਿਆਵਾਂ - ਗ੍ਰੀਨ ਟੀ ਦਾ ਜ਼ਿਆਦਾ ਸੇਵਨ ਕਰਨ ਨਾਲ ਢਿੱਡ 'ਚ ਜਲਨ, ਗੈਸ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਗ੍ਰੀਨ ਟੀ 'ਚ ਟੈਨਿਨ ਨਾਂ ਦਾ ਤੱਤ ਹੁੰਦਾ ਹੈ, ਜਿਸ ਦਾ ਜ਼ਿਆਦਾ ਸੇਵਨ ਕਰਨ ਨਾਲ ਢਿੱਡ 'ਚ ਐਸੀਡਿਟੀ ਹੋ ਸਕਦੀ ਹੈ।
ਸਿਰ ਦਰਦ ਦੀ ਸਮੱਸਿਆ - ਦਿਨ 'ਚ 2 ਦਿਨ ਤੋਂ ਜ਼ਿਆਦਾ ਗ੍ਰੀਨ ਟੀ ਦਾ ਸੇਵਨ ਕਰਨ ਨਾਲ ਸਿਰ ਦਰਦ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਪਰ ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਗ੍ਰੀਨ ਟੀ ਪੀਂਦੇ ਹੋ ਤਾਂ ਇਸ ਨਾਲ ਮਾਈਗ੍ਰੇਨ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਸਿਰ ਦਰਦ ਦੀ ਸਮੱਸਿਆ ਬਹੁਤ ਵੱਧ ਸਕਦੀ ਹੈ।
ਨੀਂਦ ਦੀ ਸਮੱਸਿਆ - ਕੈਫੀਨ ਦਾ ਜ਼ਿਆਦਾ ਸੇਵਨ ਕਰਨ ਨਾਲ ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਹਾਲਾਂਕਿ ਗ੍ਰੀਨ ਟੀ 'ਚ ਕੈਫੀਨ ਦੀ ਬਹੁਤ ਘੱਟ ਮਾਤਰਾ ਹੁੰਦੀ ਹੈ। ਪਰ ਜੇਕਰ ਤੁਸੀਂ ਇਸ ਦਾ ਸੇਵਨ ਬਹੁਤ ਜ਼ਿਆਦਾ ਮਾਤਰਾ 'ਚ ਕਰਦੇ ਹੋ ਤਾਂ ਇਸ ਦਾ ਤੁਹਾਡੀ ਨੀਂਦ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਮੇਲਾਟੋਨਿਨ ਹਾਰਮੋਨ 'ਚ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਸੌਣ 'ਚ ਪ੍ਰੇਸ਼ਾਨੀ ਹੋ ਸਕਦੀ ਹੈ।
ਹੱਡੀਆਂ ਕਮਜ਼ੋਰ ਹੁੰਦੀਆਂ ਹਨ - ਗ੍ਰੀਨ ਟੀ ਦਾ ਜ਼ਿਆਦਾ ਸੇਵਨ ਕਰਨ ਨਾਲ ਵਿਅਕਤੀ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਦੱਸ ਦੇਈਏ ਕਿ ਗ੍ਰੀਨ ਟੀ 'ਚ ਮੌਜੂਦ ਮਿਸ਼ਰਣ ਕੈਲਸ਼ੀਅਮ ਦੇ ਅਵਸ਼ੋਸ਼ਣ ਨੂੰ ਘੱਟ ਕਰ ਸਕਦੇ ਹਨ, ਜਿਸ ਦਾ ਅਸਰ ਤੁਹਾਡੀਆਂ ਹੱਡੀਆਂ 'ਤੇ ਪੈ ਸਕਦਾ ਹੈ।
Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ: Edible Oil ਹੋਇਆ ਸਸਤਾ, ਜਾਣੋ ਸਰ੍ਹੋਂ, ਮੂੰਗਫਲੀ ਸਮੇਤ ਕਿਸ ਦੇ ਘਟੇ ਰੇਟ ?