turmeric water benefits: ਹਲਦੀ ਦੇ ਅਣਗਣਿਤ ਫਾਇਦਿਆਂ ਬਾਰੇ ਤੁਸੀਂ ਬਜ਼ੁਰਗਾਂ ਤੋਂ ਬਹੁਤ ਵਾਰੀ ਸੁਣਿਆ ਹੋਵੇਗਾ। ਆਯੁਰਵੇਦ ਵਿੱਚ ਵੀ ਹਲਦੀ (turmeric) ਨੂੰ ਗੁਣਕਾਰੀ ਜੜ੍ਹੀਬੂਟੀ ਦੱਸਿਆ ਗਿਆ ਹੈ, ਜਿਸ ਤੋਂ ਸਰੀਰ ਨੂੰ ਕਈ ਲਾਭ ਮਿਲਦੇ ਹਨ। ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੋਣ ਤੋਂ ਇਲਾਵਾ ਇਹ ਇਮਿਊਨਿਟੀ ਵਧਾਉਣ 'ਚ ਵੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਹਲਦੀ ਦੀ ਵਰਤੋਂ ਚਮੜੀ ਦੀ ਖੂਬਸੂਰਤੀ ਨੂੰ ਵਧਾਉਣ ਤੋਂ ਲੈ ਕੇ ਕਈ ਹੋਰ ਰੋਗਾਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ। ਸਰਦੀਆਂ ਵਿੱਚ ਹਲਦੀ ਵਾਲਾ ਦੁੱਧ ਪੀਣ (Drink turmeric milk) ਦੇ ਬਹੁਤ ਸਾਰੇ ਫਾਇਦੇ ਹਨ। ਪਰ ਜੇਕਰ ਤੁਸੀਂ ਹਲਦੀ ਦੇ ਵੱਧ ਤੋਂ ਵੱਧ ਫਾਇਦੇ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦਾ ਸੇਵਨ ਕਰਨ ਦਾ ਸਹੀ ਤਰੀਕਾ ਜਾਣਨਾ ਚਾਹੀਦਾ ਹੈ। ਆਓ ਜਾਣਦੇ ਹਾਂ ਹਲਦੀ ਦੇ ਸੇਵਨ ਦਾ ਸਹੀ ਤਰੀਕਾ (right way to consume turmeric )ਅਤੇ ਫਾਇਦੇ...
ਆਮ ਤੌਰ 'ਤੇ ਘਰਾਂ ਵਿੱਚ ਰੋਜ਼ਾਨਾ ਭੋਜਨ ਵਿਚ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਸਰੀਰ ਨੂੰ ਹਲਦੀ ਦੀ ਲੋੜੀਂਦੀ ਮਾਤਰਾ ਨਹੀਂ ਮਿਲਦੀ। ਇਸ ਲਈ ਹਲਦੀ ਵਾਲਾ ਪਾਣੀ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਹਲਦੀ ਵਿੱਚ ਕਰਕਿਊਮਿਨ ਇੱਕ ਬਾਇਓਐਕਟਿਵ ਮਿਸ਼ਰਣ ਹੈ। ਜੋ ਸਰੀਰ ਦੀ ਪ੍ਰਣਾਲੀ ਵਿੱਚ ਪੁਰਾਣੀ ਸੋਜ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਚਮੜੀ ਨੂੰ ਬੁਢਾਪੇ ਤੋਂ ਵੀ ਬਚਾਉਂਦਾ ਹੈ। ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
ਜਾਣੋ ਹਲਦੀ ਵਾਲਾ ਪਾਣੀ ਬਣਾਉਣ ਦਾ ਤਰੀਕਾ
ਹਲਦੀ ਦਾ ਪਾਣੀ ਬਣਾਉਣ ਲਈ ਅੱਧਾ ਚਮਚ ਹਲਦੀ ਪਾਊਡਰ ਨੂੰ ਇੱਕ ਗਲਾਸ ਪਾਣੀ ਵਿੱਚ ਭਿਓ ਕੇ ਰਾਤ ਭਰ ਛੱਡ ਦਿਓ। ਸਵੇਰੇ ਇਸ ਪਾਣੀ ਨੂੰ ਉਬਾਲ ਕੇ ਅੱਧਾ ਕਰ ਲਓ। ਜਦੋਂ ਇਹ ਅੱਧਾ ਰਹਿ ਜਾਵੇ ਤਾਂ ਥੋੜ੍ਹੀ ਜਿਹੀ ਸੌਂਫ ਪਾਓ। ਫਿਰ ਇਸ ਪਾਣੀ ਨੂੰ ਪੂਰੀ ਤਰ੍ਹਾਂ ਠੰਡਾ ਕਰਕੇ ਆਰਗੈਨਿਕ ਸ਼ਹਿਦ ਮਿਲਾ ਕੇ ਪੀਓ। ਇਸ ਪਾਣੀ ਨੂੰ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।
ਭਾਰ ਘਟਾਉਣ ਵਿੱਚ ਮਦਦਗਾਰ
ਰੋਜ਼ਾਨਾ ਹਲਦੀ ਦਾ ਪਾਣੀ ਪੀਣ ਨਾਲ ਪੇਟ ਦੇ ਆਲੇ-ਦੁਆਲੇ ਜਮ੍ਹਾਂ ਹੋਈ ਚਰਬੀ ਨੂੰ ਪਿਘਲਣ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਸਮੁੱਚੇ ਸਰੀਰ ਦੀ ਚਰਬੀ ਵੀ ਘਟਦੀ ਹੈ।
ਹਾਰਮੋਨ ਦੀ ਸਮੱਸਿਆ ਦੂਰ ਹੁੰਦੀ ਹੈ
ਜਿਨ੍ਹਾਂ ਔਰਤਾਂ ਦੇ ਸਰੀਰ ਵਿੱਚ ਹਾਰਮੋਨਲ ਅਸੰਤੁਲਨ ਦੀ ਸਮੱਸਿਆ ਹੁੰਦੀ ਹੈ। ਹਲਦੀ ਦਾ ਪਾਣੀ ਪੀਣ ਨਾਲ ਉਨ੍ਹਾਂ ਨੂੰ ਲਾਭ ਮਿਲਦਾ ਹੈ। ਹਲਦੀ ਦਾ ਪਾਣੀ ਪੀਣ ਨਾਲ PCOS, PCOD ਅਤੇ ਥਾਇਰਾਇਡ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਗਠੀਏ ਤੋਂ ਰਾਹਤ
ਹਲਦੀ ਵਿੱਚ ਮੌਜੂਦ ਕਰਕਿਊਮਿਨ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਜੇਕਰ ਹਲਦੀ ਦਾ ਪਾਣੀ ਪੀਤਾ ਜਾਵੇ ਤਾਂ ਇਸ ਨਾਲ ਸਰੀਰ ਦੀ ਸੋਜ ਤੋਂ ਰਾਹਤ ਮਿਲਦੀ ਹੈ। ਜੋ ਲੋਕ ਗਠੀਏ ਅਤੇ ਗੋਡਿਆਂ ਦੇ ਦਰਦ ਤੋਂ ਪੀੜਤ ਹਨ। ਹਲਦੀ ਦਾ ਪਾਣੀ ਇਸ ਸਮੱਸਿਆ ਨੂੰ ਘੱਟ ਕਰਦਾ ਹੈ।
ਪਾਚਨ ਸਬੰਧੀ ਸਮੱਸਿਆ ਠੀਕ
ਪੇਟ 'ਚ ਸੋਜ ਦੇ ਕਾਰਨ ਬਲੋਟਿੰਗ ਦੀ ਸਮੱਸਿਆ ਹੁੰਦੀ ਹੈ। ਹਲਦੀ ਦਾ ਪਾਣੀ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਅੰਤੜੀਆਂ ਦੇ ਅੰਦਰ ਹੋਣ ਵਾਲੀ ਸੋਜ ਨੂੰ ਦੂਰ ਕਰਦਾ ਹੈ। ਜਿਸ ਨਾਲ ਪੇਟ ਦੇ ਫੁੱਲਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਚਮੜੀ ਲਈ ਫਾਇਦੇਮੰਦ
ਹਲਦੀ ਸਰੀਰ ਨੂੰ ਅੰਦਰੋਂ ਸਿਹਤਮੰਦ ਬਣਾਉਣ, ਇਮਿਊਨਿਟੀ ਵਧਾਉਣ ਅਤੇ ਨਵੇਂ ਸੈੱਲ ਬਣਾਉਣ ਵਿਚ ਮਦਦ ਕਰਦੀ ਹੈ। ਜਿਸ ਨਾਲ ਚਿਹਰੇ ਦੀ ਚਮੜੀ ਚਮਕਦਾਰ ਹੋਣ ਲੱਗਦੀ ਹੈ। ਇਸ ਤੋਂ ਇਲਾਵਾ, ਇਹ ਐਂਟੀ-ਏਜਿੰਗ ਕ੍ਰੀਮ ਦਾ ਵੀ ਕੰਮ ਕਰਦਾ ਹੈ ਅਤੇ ਚਮੜੀ ਦੀਆਂ ਝੁਰੜੀਆਂ ਨੂੰ ਘੱਟ ਕਰਦਾ ਹੈ।
ਹੋਰ ਪੜ੍ਹੋ : ਸਾਵਧਾਨ! ਜੇਕਰ ਲੈ ਰਹੇ ਹੋ 6 ਘੰਟੇ ਤੋਂ ਘੱਟ ਨੀਂਦ, ਤਾਂ ਇਹ ਬਿਮਾਰੀ ਬਣਾ ਸਕਦੀ ਆਪਣਾ ਸ਼ਿਕਾਰ
ਗਰਭ ਧਾਰਨ ਕਰਨ ਵਿੱਚ ਮਦਦ ਕਰੋ
ਹਲਦੀ ਦਾ ਪਾਣੀ ਔਰਤਾਂ ਵਿੱਚ ਹਾਰਮੋਨ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਜਿਸ ਨਾਲ ਗਰਭ ਧਾਰਨ ਕਰਨਾ ਆਸਾਨ ਹੋ ਜਾਂਦਾ ਹੈ। ਹਾਰਮੋਨਸ ਦੇ ਨਿਯਮਤ ਹੋਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।