Drinking Water After Tea : ਚਾਹ ਦੇ ਸ਼ੌਕੀਨ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਦੇਖੇ ਜਾਂਦੇ ਹਨ। ਚਾਹ ਤੋਂ ਬਿਨਾਂ ਲੋਕਾਂ ਦੀਆਂ ਅੱਖਾਂ ਵੀ ਨਹੀਂ ਖੁੱਲ੍ਹਦੀਆਂ। ਬਹੁਤ ਸਾਰੇ ਲੋਕ ਦਿਨ ਵਿੱਚ 8 ਤੋਂ 10 ਵਾਰ ਜਾਂ ਇਸ ਤੋਂ ਵੱਧ ਵਾਰ ਚਾਹ ਪੀਂਦੇ ਹਨ। ਚਾਹ ਨਾ ਪੀਣ ਤਾਂ ਉਹ ਕੋਈ ਕੰਮ ਨਹੀਂ ਕਰ ਸਕਦੇ ਤੇ ਦਿਨ ਵੀ ਅਧੂਰਾ ਲੱਗਦਾ ਹੈ। ਲੋਕ ਸਵੇਰੇ ਮੰਜੇ ਤੋਂ ਉਠਦੇ ਸਾਰ ਹੀ ਅਤੇ ਸ਼ਾਮ ਸਮੇਂ ਚਾਹ ਪੀਣ ਲੱਗ ਜਾਂਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਚਾਹ ਦਾ ਜ਼ਿਆਦਾ ਸੇਵਨ ਕਰਨਾ ਨੁਕਸਾਨਦੇਹ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਤੋਂ ਬਾਅਦ ਪਾਣੀ ਪੀਣਾ ਵੀ ਬਹੁਤ ਖਤਰਨਾਕ ਹੁੰਦਾ ਹੈ। ਇਹ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...
ਦੰਦਾਂ ਦੀ ਪਰਲੀ ਪਰਤ ਨੂੰ ਹੋ ਸਕਦਾ ਨੁਕਸਾਨ
ਦੰਦਾਂ 'ਤੇ ਇੱਕ ਪਰਤ ਹੈ, ਇਸ ਨੂੰ ਪਰਲੀ (ਇਨੈਮਲ) ਕਿਹਾ ਜਾਂਦਾ ਹੈ। ਇਹ ਪਰਤ ਦੰਦਾਂ ਨੂੰ ਠੰਡਾ, ਗਰਮ, ਖੱਟਾ, ਮਿੱਠਾ ਮਹਿਸੂਸ ਨਹੀਂ ਹੋਣ ਦਿੰਦੀ। ਜੇਕਰ ਇਹ ਪਰਤ ਖਰਾਬ ਹੋਣ ਲੱਗ ਜਾਵੇ ਤਾਂ ਦੰਦਾਂ ਵਿੱਚ ਹਰ ਚੀਜ਼ ਠੰਡੀ ਅਤੇ ਗਰਮ ਮਹਿਸੂਸ ਹੋਣ ਲੱਗਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਚਾਹ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਇਨੈਮਲ ਨੂੰ ਵੀ ਨੁਕਸਾਨ ਹੁੰਦਾ ਹੈ। ਇਹ ਹੌਲੀ-ਹੌਲੀ ਖਰਾਬ ਹੋਣ ਲੱਗਦਾ ਹੈ। ਜਿਸ ਨਾਲ ਦੰਦਾਂ ਦੀਆਂ ਨਸਾਂ ਦੀ ਸਮੱਸਿਆ ਵੀ ਹੁੰਦੀ ਹੈ।
ਅਲਸਰ ਦੀ ਸਮੱਸਿਆ ਹੋ ਸਕਦੀ ਹੈ
ਕੁਝ ਲੋਕਾਂ ਨੂੰ ਖੱਟੇ ਡਕਾਰ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਐਸੀਡਿਟੀ ਦੀ ਸਮੱਸਿਆ ਸ਼ੁਰੂ ਹੋ ਗਈ ਹੈ। ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਐਂਟੀਸਾਈਡ ਦੀ ਵਰਤੋਂ ਕਰਦੇ ਹਨ। ਕੁਝ ਲੋਕ ਚਾਹ ਦੇ ਤੁਰੰਤ ਬਾਅਦ ਠੰਡਾ ਪਾਣੀ ਪੀਂਦੇ ਹਨ, ਉਨ੍ਹਾਂ ਵਿੱਚ ਇਹ ਸਮੱਸਿਆ ਵੱਧ ਜਾਂਦੀ ਹੈ। ਬਾਅਦ ਵਿੱਚ ਇਹ ਸਮੱਸਿਆ ਅਲਸਰ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਇਸ ਕਾਰਨ ਫੂਡ ਪਾਈਪ ਵਿੱਚ ਜ਼ਖ਼ਮ ਹੋ ਜਾਂਦੇ ਹਨ।
ਨੱਕ ਵਿੱਚੋਂ ਖੂਨ ਨਿਕਲ ਸਕਦਾ ਹੈ
ਚਾਹ ਦੇ ਕੁਝ ਦੇਰ ਬਾਅਦ ਪਾਣੀ ਪੀਣ ਨਾਲ ਵੀ ਨੱਕ ਤੋਂ ਖੂਨ ਵਹਿ ਸਕਦਾ ਹੈ। ਇਹ ਸਰੀਰ ਦੀ ਠੰਡ ਅਤੇ ਗਰਮੀ ਨੂੰ ਬਰਦਾਸ਼ਤ ਕਰਨ ਦੀ ਅਸਮਰੱਥਾ ਦੇ ਕਾਰਨ ਹੈ। ਗਰਮੀਆਂ ਦੇ ਮੌਸਮ ਵਿੱਚ ਇਹ ਸਮੱਸਿਆ ਹੋਰ ਵੱਧ ਸਕਦੀ ਹੈ।
ਗਲੇ ਵਿੱਚ ਖਰਾਸ਼, ਜ਼ੁਕਾਮ ਦੀ ਹੋ ਸਕਦੀ ਸਮੱਸਿਆ
ਗਰਮ ਚਾਹ ਦੇ ਬਾਅਦ ਠੰਡਾ ਪਾਣੀ ਪੀਣ ਨਾਲ ਗਲੇ 'ਚ ਖਰਾਸ਼, ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਦੇਖੀ ਜਾ ਸਕਦੀ ਹੈ। ਇਸ ਨਾਲ ਸਰੀਰ ਵਿੱਚ ਜ਼ੁਕਾਮ ਦਾ ਪ੍ਰਕੋਪ ਵੱਧ ਜਾਂਦਾ ਹੈ। ਇਸ ਲਈ ਲੋਕਾਂ ਨੂੰ ਗਰਮ ਚਾਹ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ।