Coffee side effects: ਕੋਈ ਵੀ ਮੌਸਮ ਹੋਵੇ, ਕੌਫੀ ਦੇ ਸ਼ੌਕੀਨ ਇਸਨੂੰ ਹਮੇਸ਼ਾ ਪੀਂਦੇ ਹਨ। ਖਾਸ ਕਰਕੇ ਦਫਤਰਾਂ ਵਿਚ ਕੰਮ ਕਰਨ ਵਾਲਿਆਂ ਵਿਚ ਕੌਫੀ ਪੀਣ ਦਾ ਰੁਝਾਨ ਜ਼ਿਆਦਾ ਦੇਖਿਆ ਜਾਂਦਾ ਹੈ। ਕੁੱਝ ਲੋਕਾਂ ਨੂੰ ਕੌਫੀ ਇੰਨੀ ਜ਼ਿਆਦਾ ਪਸੰਦ ਹੈ ਕਿ ਉਹ ਦਿਨ 'ਚ ਚਾਰ ਤੋਂ ਪੰਜ ਕੱਪ ਪੀਂਦੇ ਹਨ।



ਚਾਹੇ ਸਵੇਰ ਤੋਂ ਸ਼ੁਰੂ ਹੋਵੇ ਜਾਂ ਦੇਰ ਰਾਤ ਤੱਕ ਕੰਮ ਕਰਦੇ ਹੋਏ, ਲੋਕ ਕੌਫੀ ਪੀਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਕੌਫੀ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਜੀ ਹਾਂ, ਕੌਫੀ ਬਾਰੇ ਹਾਲ ਹੀ ਵਿੱਚ ਇੱਕ ਖੋਜ ਕੀਤੀ ਗਈ ਹੈ। ਇਸ ਖੋਜ ਤੋਂ ਪਤਾ ਲੱਗਾ ਹੈ ਕਿ ਜੋ ਲੋਕ ਬਹੁਤ ਜ਼ਿਆਦਾ ਗਰਮ ਕੌਫੀ ਪੀਂਦੇ ਹਨ, ਉਨ੍ਹਾਂ ਨੂੰ ਗਲੇ ਦਾ ਕੈਂਸਰ ਹੋ ਸਕਦਾ ਹੈ।


ਖੋਜ ਨੇ ਦਿਖਾਇਆ ਹੈ ਕਿ ਗਰਮ ਕੌਫੀ ਪੀਣ ਵਾਲਿਆਂ ਵਿੱਚ ਕੈਂਸਰ ਦਾ ਖ਼ਤਰਾ ਆਮ ਕੌਫੀ ਪੀਣ ਵਾਲਿਆਂ ਦੇ ਮੁਕਾਬਲੇ ਲਗਭਗ ਦੋ ਗੁਣਾ ਵੱਧ ਜਾਂਦਾ ਹੈ। ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਨੇ ਇਹ ਖੋਜ ਕੀਤੀ ਹੈ, ਇਸ ਖੋਜ ਵਿੱਚ ਇਹ ਪਾਇਆ ਗਿਆ ਹੈ ਕਿ ਜੇਕਰ ਕੌਫੀ ਗਰਮ ਹੈ ਅਤੇ ਤੁਸੀਂ ਇਸਨੂੰ ਪੀਂਦੇ ਹੋ ਤਾਂ ਇਸਨੂੰ ਪੀਣ ਨਾਲ ਕੈਂਸਰ ਹੋ ਸਕਦਾ ਹੈ।


ਹੋਰ ਪੜ੍ਹੋ : ਸਾਵਧਾਨ! ਨਾਸ਼ਤੇ ਵਿੱਚ ਚਾਹ ਅਤੇ ਪਰੌਂਠਿਆਂ ਦਾ ਸੇਵਨ ਪੈ ਸਕਦਾ ਮਹਿੰਗਾ? ਸਰੀਰ ਨੂੰ ਘੇਰਦੀਆਂ ਇਹ ਬਿਮਾਰੀਆਂ


5 ਲੱਖ ਲੋਕਾਂ 'ਤੇ ਖੋਜ


ਕੈਂਬਰਿਜ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਖੋਜ ਵਿੱਚ 5 ਲੱਖ ਲੋਕਾਂ ਨੂੰ ਸ਼ਾਮਲ ਕੀਤਾ ਹੈ। ਖੋਜ 'ਚ ਰੋਜ਼ਾਨਾ ਕੌਫੀ ਪੀਣ ਵਾਲੇ 5 ਲੱਖ ਲੋਕਾਂ ਦਾ ਡਾਟਾ ਕੱਢਿਆ ਗਿਆ ਹੈ। ਇਸ ਵਿੱਚ ਬਹੁਤ ਗਰਮ ਕੌਫੀ ਪੀਣ ਵਾਲੇ ਅਤੇ ਸਾਧਾਰਨ ਕੌਫੀ ਪੀਣ ਵਾਲੇ ਲੋਕਾਂ ਦੀ ਤੁਲਨਾ ਕੀਤੀ ਗਈ ਹੈ। ਰਿਸਰਚ 'ਚ ਜ਼ਿਆਦਾ ਗਰਮ ਕੌਫੀ ਪੀਣ ਵਾਲਿਆਂ 'ਚ ਕੈਂਸਰ ਪਾਇਆ ਗਿਆ। ਗਰਮ ਕੌਫੀ ਦਾ ਲਗਾਤਾਰ ਸੇਵਨ ਕਰਨ ਨਾਲ ਗਲੇ ਵਿਚ ਖਰਾਸ਼ ਪੈਦਾ ਹੋ ਰਿਹਾ ਸੀ। ਜੋ ਕਿ ਟਿਊਮਰ ਬਣ ਕੇ ਕੈਂਸਰ ਦਾ ਰੂਪ ਲੈ ਰਿਹਾ ਸੀ।


ਖੋਜਕਰਤਾਵਾਂ ਨੇ ਇਸ ਖੋਜ ਨੂੰ ਕਲੀਨਿਕਲ ਨਿਊਟ੍ਰੀਸ਼ਨ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਹੈ। ਹਾਲਾਂਕਿ, ਖੋਜ ਨੇ ਇਹ ਵੀ ਦਿਖਾਇਆ ਹੈ ਕਿ ਹਰ ਵਿਅਕਤੀ ਨੂੰ ਬਹੁਤ ਜ਼ਿਆਦਾ ਗਰਮ ਕੌਫੀ ਪੀਣ ਨਾਲ ਕੈਂਸਰ ਹੋਣ ਦਾ ਖ਼ਤਰਾ ਨਹੀਂ ਹੁੰਦਾ ਹੈ। ਕੈਂਸਰ ਹੋਣਾ ਕਈ ਹੋਰ ਕਾਰਕਾਂ 'ਤੇ ਵੀ ਨਿਰਭਰ ਕਰਦਾ ਹੈ।


ਬਹੁਤ ਗਰਮ ਕੌਫੀ ਪੀਣ ਤੋਂ ਪਰਹੇਜ਼ ਕਰੋ


ਕੈਂਬਰਿਜ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਬਹੁਤ ਗਰਮ ਕੌਫੀ ਪੀਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਖੋਜ ਨੇ ਇਹ ਨਹੀਂ ਦੱਸਿਆ ਹੈ ਕਿ ਇੱਕ ਦਿਨ ਵਿੱਚ ਕਿੰਨੀ ਕੌਫੀ ਪੀਣਾ ਨੁਕਸਾਨਦੇਹ ਹੈ ਅਤੇ ਕਿਸ ਨੂੰ ਨਹੀਂ ਪੀਣਾ ਚਾਹੀਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।