Eating Habits: ਜ਼ਮੀਨ 'ਤੇ ਬੈਠ ਕੇ ਭੋਜਨ ਖਾਣ ਦੀ ਪਰੰਪਰਾ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਹੈ। ਇਸ ਪਰੰਪਰਾ ਦਾ ਸਿਹਤ 'ਤੇ ਬਹੁਤ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਤੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਸੁਰੱਖਿਅਤ ਰਹਿੰਦੇ ਹਾਂ। ਅਜੇ ਵੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਜਿਵੇਂ ਕਿ ਦੱਖਣ ਭਾਰਤ, ਪੱਛਮੀ ਬੰਗਾਲ ਤੇ ਝਾਰਖੰਡ 'ਚ ਜ਼ਮੀਨ 'ਤੇ ਬੈਠ ਕੇ ਭੋਜਨ ਖਾਧਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖਾਂਦੇ ਸਮੇਂ ਜ਼ਮੀਨ 'ਤੇ ਬੈਠਣ ਦੇ ਹੈਰਾਨੀਜਨਕ ਲਾਭ ਹਨ।


ਬਿਹਤਰ ਪਾਚਨ - ਤੁਹਾਨੂੰ ਭੋਜਨ ਖਾਣ ਲਈ ਪਲੇਟ ਵੱਲ ਝੁਕਣਾ ਪੈਂਦਾ ਹੈ। ਜ਼ਮੀਨ 'ਤੇ ਖਾਣਾ ਕੁਦਰਤੀ ਆਸਣ ਹੈ। ਲਗਾਤਾਰ ਅੱਗੇ-ਪਿੱਛੇ ਝੁਕਣਾ ਤੁਹਾਡੇ ਢਿੱਡ ਦੀਆਂ ਮਾਸਪੇਸ਼ੀਆਂ ਨੂੰ ਲਗਾਤਾਰ ਕੰਮ ਕਰਦਾ ਰਹਿੰਦਾ ਹੈ, ਜਿਸ ਕਾਰਨ ਤੁਹਾਡੀ ਪਾਚਨ ਕਿਰਿਆ 'ਚ ਵੀ ਸੁਧਾਰ ਹੁੰਦਾ ਹੈ ਤੇ ਭੋਜਨ ਅਸਾਨੀ ਨਾਲ ਪਚ ਜਾਂਦਾ ਹੈ।


ਖੂਨ ਸੰਚਾਰ 'ਚ ਸੁਧਾਰ - ਸਹੀ ਆਸਣ ਮਤਲਬ ਪੈਰਾਂ ਨੂੰ ਕਰਾਸ ਕਰਕੇ ਖਾਣ ਨਾਲ ਖੂਨ ਸੰਚਾਰ ਨੂੰ ਸੁਧਾਰਦਾ ਹੈ ਤੇ ਨਾੜੀਆਂ ਦੇ ਖਿਚਾਵ ਨੂੰ ਵੀ ਦੂਰ ਕਰਦਾ ਹੈ। ਇਹ ਦਿਲ ਦੇ ਆਲੇ-ਦੁਆਲੇ ਦਾ ਦਬਾਅ ਵੀ ਘਟਾਉਂਦਾ ਹੈ, ਜੋ ਇਸ ਨੂੰ ਮਜ਼ਬੂਤ ਬਣਾਉਂਦਾ ਹੈ। ਜੇ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਡਾਇਨਿੰਗ ਟੇਬਲ ਜਾਂ ਟੇਬਲ ਕੁਰਸੀ 'ਤੇ ਬੈਠਣ ਦੀ ਬਜਾਏ ਤੁਹਾਨੂੰ ਅੱਜ ਹੀ ਜ਼ਮੀਨ 'ਤੇ ਬੈਠ ਕੇ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।


ਭਾਰ ਨੂੰ ਕੰਟਰੋਲ ਕਰਦਾ - ਫ਼ਰਸ਼ 'ਤੇ ਖਾਣਾ ਖਾਣਾ ਵੀ ਭਾਰ ਨੂੰ ਸੰਤੁਲਿਤ ਰੱਖਣ 'ਚ ਮਦਦ ਕਰਦਾ ਹੈ। ਫ਼ਰਸ਼ 'ਤੇ ਬੈਠਣ ਨਾਲ ਤੁਸੀਂ ਪਾਚਣ ਦੀ ਕੁਦਰਤੀ ਅਵਸਥਾ 'ਚ ਰਹਿੰਦੇ ਹੋ। ਇਹ ਪਾਚਨ ਰਸਾਂ ਨੂੰ ਬਿਹਤਰ ਤਰੀਕੇ ਨਾਲ ਕੰਮ ਕਰਨ ਦੀ ਮਨਜੂਰੀ ਦਿੰਦਾ ਹੈ।


ਜੋੜਾਂ ਦੇ ਦਰਦ ਨੂੰ ਰੋਕਦਾ ਹੈ - ਤੁਹਾਨੂੰ ਖਾਣ ਲਈ ਫ਼ਰਸ਼ 'ਤੇ ਬੈਠਣ ਸਮੇਂ ਆਪਣੇ ਗੋਡਿਆਂ ਨੂੰ ਮੋੜਨਾ ਪੈਂਦਾ ਹੈ। ਇਸ ਨਾਲ ਤੁਹਾਡੇ ਗੋਡਿਆਂ ਦੀ ਕਸਰਤ ਹੋਰ ਵੀ ਬਿਹਤਰ ਹੋ ਜਾਂਦੀ ਹੈ। ਜ਼ਮੀਨ 'ਤੇ ਬੈਠ ਕੇ ਖਾਣਾ ਕਮਰ ਦੇ ਜੋੜ, ਗੋਡੇ ਤੇ ਗਿੱਟੇ ਨੂੰ ਲਚਕਦਾਰ ਬਣਾਉਂਦਾ ਹੈ। ਇਸ ਲਚਕਤਾ ਦੇ ਨਾਲ ਜੋੜ ਨਰਮ ਰਹਿੰਦੇ ਹੈ, ਇਸ ਦੀ ਲਚਕਤਾ ਬਣਾਈ ਰੱਖਦੇ ਹਨ ਜਿਸ ਕਾਰਨ ਤੁਸੀਂ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ ਤੇ ਖੜ੍ਹੇ ਹੋਣ ਜਾਂ ਬੈਠਣ 'ਚ ਕੋਈ ਸਮੱਸਿਆ ਨਹੀਂ ਆਉਂਦੀ।


ਇਹ ਵੀ ਪੜ੍ਹੋ: Jet Airways ਮੁੜ ਉਡਾਣ ਭਰਨ ਲਈ ਤਿਆਰ, 2022 ਤੋਂ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904