Vegetables Avoid in Rainy Season: ਸਿਹਤ ਮਾਹਿਰ ਬਾਰਿਸ਼ ਦੇ ਮੌਸਮ ਵਿਚ ਖਾਣ-ਪੀਣ ਬਾਰੇ ਖਾਸ ਖਿਆਲ ਰੱਖਣ ਦੀ ਸਲਾਹ ਦਿੰਦੇ ਹਨ। ਖਾਸਕਰ ਮਾਨਸੂਨ ਦੀ ਪਹਿਲੀ ਬਾਰਿਸ਼ ਦੌਰਾਨ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਬਰਸਾਤ ਦੇ ਮੌਸਮ ਵਿਚ ਕੁਝ ਅਜਿਹੀਆਂ ਸਬਜ਼ੀਆਂ ਮਿਲਦੀਆਂ ਹਨ, ਜਿਨ੍ਹਾਂ ਨੂੰ ਗਲਤੀ ਨਾਲ ਵੀ ਨਹੀਂ ਖਾਣਾ ਚਾਹੀਦਾ। ਕਿਉਂਕਿ ਇਸ ਮੌਸਮ 'ਚ ਮਿਲਣ ਵਾਲੀਆਂ ਸਬਜ਼ੀਆਂ ਬਹੁਤ ਜਲਦੀ ਸੰਕ੍ਰਮਿਤ ਹੋ ਜਾਂਦੀਆਂ ਹਨ।


 ਇਸ ਕਾਰਨ ਪੇਟ ਦਰਦ, ਉਲਟੀਆਂ, ਦਸਤ ਜਾਂ ਫੂਡ ਪੋਇਜ਼ਨਿੰਗ ਦਾ ਖਤਰਾ ਵੀ ਵੱਧ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਬਰਸਾਤ ਦੇ ਮੌਸਮ ਵਿੱਚ ਸਾਨੂੰ ਕਿਹੜੀਆਂ ਸਬਜ਼ੀਆਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।


ਇਨ੍ਹਾਂ ਸਬਜ਼ੀਆਂ ਦਾ ਸੇਵਨ ਨਾ ਕਰੋ
ਕਈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ 'ਚ ਮਿਲਣ ਵਾਲੀਆਂ ਪੱਤੇਦਾਰ ਸਬਜ਼ੀਆਂ ਅਤੇ ਹਰੀਆਂ ਸਬਜ਼ੀਆਂ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ। ਕਿਉਂਕਿ ਬਰਸਾਤ ਦੇ ਮੌਸਮ 'ਚ ਕੁਝ ਹਾਨੀਕਾਰਕ ਬੈਕਟੀਰੀਆ ਇਨ੍ਹਾਂ 'ਤੇ ਚੜ੍ਹ ਜਾਂਦੇ ਹਨ। ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ।


ਬਰਸਾਤ ਦੇ ਮੌਸਮ ਵਿੱਚ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਫੁੱਲ ਗੋਭੀ, ਪੱਤਾ ਗੋਭੀ, ਮੂਲੀ ਦੇ ਪੱਤੇ ਅਤੇ ਬੈਂਗਣ, ਬਰੋਕਲੀ ਦਾ ਸੇਵਨ ਨਾ ਹੀ ਕਰੋ ਤਾਂ ਚੰਗੀ ਗੱਲ਼ ਹੈ, ਕਿਉਂਕਿ ਇਨ੍ਹਾਂ ਵਿਚ ਬਹੁਤ ਸੂਖਮ ਉੱਲੀ ਅਤੇ ਬੈਕਟੀਰੀਆ ਹੁੰਦੇ ਹਨ, ਜੋ ਬਰਸਾਤ ਦੇ ਮੌਸਮ ਵਿਚ ਦਿਖਾਈ ਨਹੀਂ ਦਿੰਦੇ। ਕਿਉਂਕਿ ਇਸ ਮੌਸਮ 'ਚ ਉਨ੍ਹਾਂ 'ਤੇ ਧੁੱਪ ਨਹੀਂ ਪੈਂਦੀ। ਜਿਸ ਕਾਰਨ ਇਹ ਹੋਰ ਵੀ ਖਤਰਨਾਕ ਹੋ ਜਾਂਦਾ ਹੈ। ਇਸ ਲਈ ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਸਬਜ਼ੀਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਇਸ 'ਚ ਮੌਜੂਦ ਬੈਕਟੀਰੀਆ ਖਾਣਾ ਪਕਾਉਣ 'ਤੇ ਵੀ ਨਹੀਂ ਮਰਦੇ।


ਇਨ੍ਹਾਂ ਗੱਲਾਂ ਦਾ ਧਿਆਨ ਰੱਖੋ: ਇਸ ਮੌਸਮ 'ਚ ਸਬਜ਼ੀਆਂ ਦੀ ਵਰਤੋਂ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਸਬਜ਼ੀਆਂ ਨੂੰ ਉਬਾਲ ਕੇ ਹੀ ਵਰਤਿਆ ਜਾਵੇ। ਸਿਹਤ ਮਾਹਿਰ ਇਹ ਵੀ ਕਹਿੰਦੇ ਹਨ ਕਿ ਬਰਸਾਤ ਦੇ ਮੌਸਮ ਵਿੱਚ ਸਲਾਦ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਸ ਵਿਚ ਮੌਜੂਦ ਬੈਕਟੀਰੀਆ ਸਿੱਧੇ ਸਰੀਰ ਵਿਚ ਚਲੇ ਜਾਂਦੇ ਹਨ ਅਤੇ ਕਈ ਵਾਰ ਦੇਖਿਆ ਗਿਆ ਹੈ ਕਿ ਇਹ ਕੀੜੇ ਦਿਮਾਗ ਵਿਚ ਵੀ ਪਹੁੰਚ ਜਾਂਦੇ ਹਨ, ਜੋ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ।


(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)