Expired Medicine: ਅਸੀਂ ਹਮੇਸ਼ਾ ਕਿਸੇ ਵੀ ਚੀਜ਼ ਲੈਣ ਤੋਂ ਪਹਿਲਾਂ ਉਸ ਦੀ ਐਕਸਪਾਇਰੀ ਡੇਟ ਦੀ ਜਾਂਚ ਕਰਦੇ ਹਾਂ। ਹਰ ਚੀਜ਼ 'ਤੇ ਦੋ ਤਰ੍ਹਾਂ ਦੀਆਂ ਮਿਤੀਆਂ ਜ਼ਰੂਰ ਲਿਖੀਆਂ ਹੁੰਦੀਆਂ ਹਨ, ਭਾਵੇਂ ਉਹ ਦਵਾਈ ਹੋਵੇ ਜਾਂ ਦੁੱਧ, ਬਰੈੱਡ। ਇੱਕ ਚੀਜ਼ ਦੇ ਨਿਰਮਾਣ ਦੀ ਮਿਤੀ ਮਤਲਬ ਮੈਨੂਫੈਕਚਰਿੰਗ ਮਿਤੀ ਅਤੇ ਦੂਜਾ ਇਸ ਦੀ ਮਿਆਦ ਪੁੱਗਣ ਦੀ ਮਿਤੀ ਲਿਖੀ ਜਾਂਦੀ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਘਰ 'ਚ ਰੱਖੀ ਦਵਾਈ ਦੀ ਐਕਸਪਾਇਰੀ ਡੇਟ ਚੈੱਕ ਕੀਤੇ ਬਗੈਰ ਹੀ ਅਸੀਂ ਇਸ ਨੂੰ ਖਾ ਲੈਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਐਕਸਪਾਇਰੀ ਦਵਾਈ ਖਾਣ ਨਾਲ ਸਾਡੇ ਲਈ ਅਸਰ ਪਵੇਗਾ?
ਦਵਾਈ ਦੀ ਐਕਸਪਾਇਰੀ ਡੇਟ ਦਾ ਮਤਲਬ
ਮੈਨੂਫੈਕਚਰਿੰਗ ਕੰਪਨੀ ਵੱਲੋਂ ਦਵਾਈ ਜਾਂ ਕਿਸੇ ਵੀ ਖਾਣ ਵਾਲੀ ਚੀਜ਼ 'ਤੇ ਐਕਸਪਾਇਰੀ ਡੇਟ ਦਿੱਤੀ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਇਸ ਮਿਤੀ ਦੀ ਸਮਾਪਤੀ ਤੋਂ ਬਾਅਦ ਉਤਪਾਦਕ ਦੀ ਉਤਪਾਦ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ। ਮਤਲਬ ਉਤਪਾਦ ਦੇ ਪ੍ਰਭਾਵ ਦੀ ਹੁਣ ਕੰਪਨੀ ਵੱਲੋਂ ਗਾਰੰਟੀ ਨਹੀਂ ਦਿੱਤੀ ਜਾ ਰਹੀ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਤਪਾਦ ਐਕਸਪਾਇਰੀ ਡੇਟ ਤੋਂ ਬਾਅਦ ਜ਼ਹਿਰ ਬਣ ਗਿਆ ਹੈ। ਹਾਂ, ਇਹ ਹੁਣ ਪਹਿਲਾਂ ਵਾਂਗ ਪ੍ਰਭਾਵਸ਼ਾਲੀ ਨਹੀਂ ਰਹੇਗਾ।
ਐਕਸਪਾਇਰੀ ਡੇਟ ਵਾਲੀ ਦਵਾਈ ਖਾਣ ਦਾ ਕੀ ਹੈ ਨੁਕਸਾਨ?
ਡਾਕਟਰ ਦੀ ਸਲਾਹ ਹੈ ਕਿ ਐਕਸਪਾਇਰੀ ਡੇਟ ਵਾਲੀਆਂ ਦਵਾਈਆਂ ਨਾ ਲਈਆਂ ਜਾਣ, ਕਿਉਂਕਿ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜੇਕਰ ਤੁਸੀਂ ਗਲਤੀ ਨਾਲ ਐਕਸਪਾਇਰੀ ਡੇਟ ਵਾਲੀ ਦਵਾਈ ਖਾ ਲਈ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕੁਝ ਰਿਪੋਰਟਾਂ ਦੇ ਅਨੁਸਾਰ ਕੁਝ ਠੋਸ ਦਵਾਈਆਂ ਜਿਵੇਂ ਕੈਪਸੂਲ, ਗੋਲੀਆਂ ਮਿਆਦ ਪੁੱਗਣ ਦੀ ਮਿਤੀ ਤੋਂ ਕੁਝ ਦਿਨ ਬਾਅਦ ਕੰਮ ਕਰਦੀਆਂ ਹਨ ਪਰ ਤਰਲ ਦਵਾਈਆਂ ਐਕਸਪਾਇਰੀ ਡੇਟ ਤੋਂ ਅੱਗੇ ਕੰਮ ਨਹੀਂ ਕਰਦੀਆਂ।
ਇਸ ਦੇ ਬਾਵਜੂਦ ਵੀ ਡਾਕਟਰੀ ਮਾਹਿਰਾਂ ਦੀ ਇਹੀ ਸਲਾਹ ਹੁੰਦੀ ਹੈ ਕਿ ਐਕਸਪਾਇਰੀ ਡੇਟ ਤੋਂ ਬਾਅਦ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ। ਹਾਲਾਂਕਿ ਐਕਸਪਾਇਰੀ ਡੇਟ ਤੋਂ ਬਾਅਦ ਵੀ ਦਵਾਈ ਬਣਾਉਣ ਵਾਲੇ ਕੁਝ ਮਹੀਨਿਆਂ ਦਾ ਮਾਰਜਿਨ ਰੱਖਦੇ ਹਨ ਤਾਂ ਜੋ ਜੇਕਰ ਕੋਈ ਗਲਤੀ ਨਾਲ ਦਵਾਈ ਖਾ ਲਵੇ ਤਾਂ ਉਸ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ।