Reason Of Bad Mood In Morning: ਮਾਨਸਿਕ ਸਿਹਤ ਦਾ ਧਿਆਨ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਰੀਰ ਦਾ। ਅਜਿਹੀ ਸਥਿਤੀ ਵਿੱਚ ਸਿਹਤ ਮਾਹਿਰ ਅਕਸਰ ਸਲਾਹ ਦਿੰਦੇ ਹਨ ਕਿ ਸਾਡੇ ਲਈ ਲੋੜੀਂਦੀ ਨੀਂਦ ਲੈਣਾ ਬੇਹੱਦ ਜ਼ਰੂਰੀ ਹੈ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਰਾਤ ਨੂੰ ਚੰਗੀ ਨੀਂਦ ਲੈਣ ਤੋਂ ਬਾਅਦ ਵੀ ਸਵੇਰੇ ਉੱਠਣ 'ਤੇ ਮੂਡ ਖਰਾਬ ਹੋ ਜਾਂਦਾ ਹੈ। ਇਹ ਨੂੰ ਖਤਰੇ ਦੀ ਘੰਟੀ ਸਮਝਣਾ ਚਾਹੀਦਾ ਹੈ।


ਦਰਅਸਲ ਅੱਜ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਲੋਕਾਂ ਦਾ ਰੁਟੀਨ ਵਿਗੜ ਜਾਂਦਾ ਹੈ। ਅਕਸਰ ਹੀ ਮਨੁੱਖ ਦੇ ਖਾਣ-ਪੀਣ ਤੇ ਸੌਣ ਦਾ ਸਮਾਂ ਨਿਸ਼ਚਿਤ ਨਹੀਂ ਰਹਿੰਦਾ। ਅਜਿਹੇ 'ਚ ਬੀਮਾਰੀਆਂ ਸਰੀਰ 'ਚ ਘਰ ਕਰ ਲੈਂਦੀਆਂ ਹਨ। ਤੁਸੀਂ ਕਈ ਵਾਰ ਨੋਟਿਸ ਕੀਤਾ ਹੋਵੇਗਾ ਕਿ ਨੀਂਦ ਨਾ ਆਉਣ ਕਾਰਨ ਤੁਸੀਂ ਚਿੜਚਿੜੇ ਮਹਿਸੂਸ ਕਰਦੇ ਹੋ। ਇਸ ਲਈ ਸਿਹਤ ਮਾਹਿਰ ਸਲਾਹ ਦਿੰਦੇ ਹਨ ਕਿ ਰੱਜ ਕੇ ਸੌਂਵੋ। 



ਦੂਜੇ ਪਾਸੇ ਕਈ ਵਾਰ ਰਾਤ ਨੂੰ ਰੱਜ-ਰੱਜ ਕੇ ਸੌਂਣ ਮਗਰੋਂ ਵੀ ਜਦੋਂ ਤੁਸੀਂ ਸਵੇਰੇ ਉੱਠਦੇ ਹੋ, ਤਾਂ ਤੁਹਾਨੂੰ ਕਿਸੇ ਨਾਲ ਗੱਲ ਕਰਨਾ ਪਸੰਦ ਨਹੀਂ ਹੁੰਦਾ, ਤੁਸੀਂ ਗੁੱਸੇ ਤੇ ਉਲਝਣ ਮਹਿਸੂਸ ਕਰਦੇ ਹੋ। ਇਸ ਪਿੱਛੇ ਕੀ ਕਾਰਨ ਹੈ? ਅੱਜ ਅਸੀਂ ਇਹ ਜਾਣਾਂਗੇ।


ਦਰਅਸਲ ਜਿਨ੍ਹਾਂ ਲੋਕਾਂ ਦਾ ਮੂਡ ਸਵੇਰੇ ਉੱਠਦੇ ਹੀ ਖਰਾਬ ਹੋ ਜਾਂਦਾ ਹੈ, ਉਨ੍ਹਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਉੱਠਦੇ ਸਾਰ ਹੀ ਮਹਿਸੂਸ ਕਰਦੇ ਹੋ ਕਿ ਮਨ ਵਿੱਚ ਵੱਡਾ ਤਣਾਅ ਹੈ ਤੇ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਨਾ ਹੈ ਜਾਂ ਕੰਮ ਕਿਵੇਂ ਸ਼ੁਰੂ ਕਰਨਾ ਹੈ ਤਾਂ ਸਾਵਧਾਨ ਹੋ ਜਾਓ। 


ਦਰਅਸਲ, ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤੇ ਤੁਹਾਡਾ ਮੂਡ ਖਰਾਬ ਹੁੰਦਾ ਹੈ, ਤਾਂ ਇਸ ਦਾ ਅਸਰ ਪੂਰੇ ਦਿਨ 'ਤੇ ਵੀ ਪੈਂਦਾ ਹੈ। ਇਸ ਕਾਰਨ ਤੁਸੀਂ ਪੂਰਾ ਦਿਨ ਸੰਘਰਸ਼ ਕਰਦੇ ਹੋਏ ਨਜ਼ਰ ਆਓਗੇ। ਇਸ ਦੇ ਨਾਲ ਹੀ ਸੋਚ 'ਚ ਕਿਤੇ ਨਾ ਕਿਤੇ ਨਕਾਰਾਤਮਕਤਾ ਆ ਜਾਂਦੀ ਹੈ, ਜਿਸ ਦਾ ਸਾਡੇ ਕੰਮ 'ਤੇ ਬੁਰਾ ਅਸਰ ਪੈਂਦਾ ਹੈ। ਇਸ ਲਈ ਤੁਹਾਨੂੰ ਯਕੀਨੀ ਤੌਰ 'ਤੇ ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਦਾ ਕਾਰਨ…


ਦਰਅਸਲ ਇਸ ਦਾ ਕਾਰਨ ਸਾਡੀ ਖਾਣ-ਪੀਣ ਤੇ ਜੀਵਨ ਸ਼ੈਲੀ ਹੀ ਹੈ। ਕੰਮ ਦਾ ਬੋਝ, ਪਸੰਦੀਦਾ ਕੰਮ ਨਾ ਕਰ ਪਾਉਣਾ, ਪੈਸੇ ਦੀ ਦੌੜ, ਰਿਸ਼ਤਿਆਂ ਦੇ ਨਿੱਘ ਤੋਂ ਵਾਂਝੇ ਹੋਣਾ, ਸਮਾਜਿਕ ਤੇ ਧਾਰਮਿਕ ਦਬਾਅ, ਬਾਹਰਲੇ ਹਾਲਾਤ ਦੀ ਪ੍ਰਭਾਵ ਆਦਿ ਕਾਰਨ ਹਨ ਜਿਸ ਕਰਕੇ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਇੱਕੋ ਗੱਲ ਨੂੰ ਸੋਚੀ ਜਾਣਾ ਵੀ ਸਮੱਸਿਆ ਪੈਦਾ ਕਰਦਾ ਹੈ। ਇਸ ਲਈ ਮਾਨਸਿਕ ਉਲਝਣਾਂ ਦੇ ਨਾਲ ਹੀ ਕੁਝ ਸਰੀਰਕ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ ਡਾਕਟਰ ਦੀ ਸਲਾਹ ਜ਼ਰੂਰ ਲਵੋ।



ਦੂਜੇ ਪਾਸੇ ਅਕਸਰ ਸਿਹਤ ਮਾਹਿਰ ਸਲਾਹ ਦਿੰਦੇ ਹਨ ਕਿ ਜੇਕਰ ਰਾਤ ਨੂੰ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਇਸ ਕਾਰਨ ਤੁਸੀਂ ਸਵੇਰੇ ਉੱਠਦੇ ਹੀ ਚਿੜਚਿੜੇ ਤੇ ਘਬਰਾਹਟ ਮਹਿਸੂਸ ਕਰ ਸਕਦੇ ਹੋ। ਨੀਂਦ ਨਾ ਆਉਣ ਕਾਰਨ ਕਈ ਵਾਰ ਵਿਅਕਤੀ ਦਿਨ ਭਰ ਥਕਾਵਟ ਤੇ ਸੁਸਤ ਵੀ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ਉਨ੍ਹਾਂ ਲੋਕਾਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਜੋ ਚਾਹ ਜਾਂ ਕੌਫੀ ਵਰਗੇ ਕੈਫੀਨ ਦੀ ਜ਼ਿਆਦਾ ਵਰਤੋਂ ਕਰਦੇ ਹਨ। ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਸੌਣ ਦਾ ਸਹੀ ਸਮਾਂ ਨਾ ਹੋਣ 'ਤੇ ਵੀ ਤੁਹਾਡਾ ਮੂਡ ਖਰਾਬ ਹੋ ਸਕਦਾ ਹੈ।



ਰੁਟੀਨ ਨੂੰ ਠੀਕ ਕਰਕੇ ਇਸ ਤੋਂ ਛੁਟਕਾਰਾ ਪਾਓ
ਸਵੇਰੇ ਉੱਠਣ ਤੋਂ ਬਾਅਦ ਖਰਾਬ ਮੂਡ ਨੂੰ ਠੀਕ ਕਰਨ ਲਈ, ਸਭ ਤੋਂ ਪਹਿਲਾਂ, ਆਪਣੀ ਰੁਟੀਨ ਵਿੱਚ ਸੁਧਾਰ ਕਰੋ। ਇਸ ਲਈ ਤੁਹਾਨੂੰ ਜੀਵਨ ਸ਼ੈਲੀ ਵਿੱਚ ਬਦਲਾਅ ਕਰਨਾ ਹੋਵੇਗਾ। ਆਪਣੇ ਖਾਣ-ਪੀਣ ਦਾ ਸਮਾਂ ਤੈਅ ਕਰੋ। ਸੌਣ ਦਾ ਸਮਾਂ ਵੀ ਤੈਅ ਕਰੋ। ਸਵੇਰੇ ਜਲਦੀ ਉੱਠੋ ਤੇ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ।