Mango peel Benefits: ਗਰਮੀਆਂ ਦਾ ਰਾਜਾ ਅੰਬ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅੱਜਕੱਲ੍ਹ ਇਸ ਦੀਆਂ ਸੈਂਕੜੇ ਕਿਸਮਾਂ ਬਾਜ਼ਾਰ ਵਿੱਚ ਉਪਲਬਧ ਹਨ। ਇਸ ਦਾ ਸਵਾਦ ਹਰ ਕਿਸੇ ਨੂੰ ਦੀਵਾਨਾ ਬਣਾ ਰਿਹਾ ਹੈ। ਜ਼ਿਆਦਾਤਰ ਘਰਾਂ ਵਿੱਚ ਲੋਕ ਅੰਬ ਖਾਂਦੇ ਹਨ ਤੇ ਉਨ੍ਹਾਂ ਦੇ ਛਿਲਕਿਆਂ ਨੂੰ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅੰਬ ਦੇ ਛਿਲਕੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।


ਜੀ ਹਾਂ, ਅੰਬ ਦੇ ਛਿਲਕਿਆਂ ਵਿੱਚ ਫਾਈਬਰ, ਐਂਟੀਆਕਸੀਡੈਂਟ, ਪਲੈਟਨਜ਼ ਕੰਪਾਊਂਡ, ਵਿਟਾਮਿਨ ਏ, ਸੀ, ਕੇ, ਫੋਲੇਟ, ਮੈਗਨੀਸ਼ੀਅਮ, ਕੋਲੀਨ ਤੇ ਪੋਟਾਸ਼ੀਅਮ ਵਰਗੇ ਚਮਤਕਾਰੀ ਗੁਣ ਪਾਏ ਜਾਂਦੇ ਹਨ। ਇਹ ਤੱਤ ਸਾਡੀ ਉਮਰ ਨੂੰ ਧੀਮਾ ਕਰਨ ਦੇ ਨਾਲ-ਨਾਲ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਆਓ ਜਾਣਦੇ ਹਾਂ ਅੰਬ ਦੇ ਛਿਲਕਿਆਂ ਦੇ ਸਿਹਤ ਲਾਭ ਤੇ ਇਨ੍ਹਾਂ ਨੂੰ ਖਾਣ ਦਾ ਤਰੀਕਾ।


 


ਕੈਂਸਰ ਦੇ ਖਤਰੇ ਨੂੰ ਕਰਦਾ ਘੱਟ ...


ਅੰਬ ਦੇ ਨਾਲ-ਨਾਲ ਇਸ ਦੇ ਛਿਲਕੇ ਵੀ ਸਿਹਤ ਲਈ ਰਾਮਬਾਣ ਦੀ ਤਰ੍ਹਾਂ ਕੰਮ ਕਰਦੇ ਹਨ। ਇਨ੍ਹਾਂ ਦੀ ਵਰਤੋਂ ਕੈਂਸਰ ਦੇ ਖਤਰੇ ਨੂੰ ਘਟਾਉਣ ਲਈ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਅੰਬ ਦੇ ਛਿਲਕੇ ਮੈਂਗੀਫੇਰਿਨ, ਨੋਰਾਥੀਰੋਲ ਤੇ ਰੇਸਵੇਰਾਟ੍ਰੋਲ ਵਰਗੇ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਦੇ ਚੰਗੇ ਸਰੋਤ ਹਨ। ਇਹ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਣ ਵਿੱਚ ਬਹੁਤ ਮਦਦ ਕਰਦੇ ਹਨ।


 


ਦਿਲ ਦੀਆਂ ਬੀਮਾਰੀਆਂ ਨੂੰ ਕਰਦਾ ਘੱਟ...


ਅਕਸਰ ਅੰਬ ਖਾਣ ਤੋਂ ਬਾਅਦ ਕੂੜੇ ਵਿੱਚ ਸੁੱਟੇ ਜਾਂਦੇ ਛਿਲਕੇ ਬਹੁਤ ਹੀ ਅਦਭੁਤ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਅੰਬ ਦੇ ਛਿਲਕੇ ਨੂੰ ਫਾਈਬਰ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਅਜਿਹੇ 'ਚ ਇਨ੍ਹਾਂ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ 40 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਅੰਬ ਦੇ ਛਿਲਕੇ ਦਾ ਅਸਰ ਮਰਦਾਂ 'ਤੇ ਜ਼ਿਆਦਾ ਵੇਖਿਆ ਗਿਆ ਹੈ।


 


ਸ਼ੂਗਰ ਵਿੱਚ ਪ੍ਰਭਾਵਸ਼ਾਲੀ...


ਸ਼ੂਗਰ ਦੇ ਮਰੀਜ਼ਾਂ ਨੂੰ ਖਾਣ-ਪੀਣ 'ਤੇ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ। ਇਨ੍ਹਾਂ ਦੀ ਸਮੱਸਿਆ ਨੂੰ ਘੱਟ ਕਰਨ ਲਈ ਅੰਬ ਦੇ ਛਿਲਕਿਆਂ ਦਾ ਸੇਵਨ ਕੀਤਾ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਅੰਬ ਦੇ ਛਿਲਕੇ ਵਿੱਚ ਪਾਏ ਜਾਣ ਵਾਲੇ ਗੁਣ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਅੰਬ ਦਾ ਛਿਲਕਾ ਵੀ ਪਾਚਨ ਤੰਤਰ ਨੂੰ ਸੁਧਾਰਨ 'ਚ ਮਦਦ ਕਰਦਾ ਹੈ।


 


ਜਾਣੋ ਕਿਵੇਂ ਕਰਨਾ ਇਸ ਦਾ ਸੇਵਨ ...


ਅੰਬ ਦੇ ਛਿਲਕਿਆਂ ਨੂੰ ਅਸੀਂ ਕਈ ਤਰੀਕਿਆਂ ਨਾਲ ਖਾ ਸਕਦੇ ਹਾਂ। ਤੁਸੀਂ ਚਾਹੋ ਤਾਂ ਅੰਬ ਦੇ ਛਿਲਕੇ ਵੀ ਖਾ ਸਕਦੇ ਹੋ। ਹਾਲਾਂਕਿ ਇਸ ਦਾ ਸਵਾਦ ਚੰਗਾ ਨਹੀਂ ਹੁੰਦਾ, ਪਰ ਤੁਸੀਂ ਇਸ ਨੂੰ ਚਬਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਛਿਲਕਿਆਂ ਨੂੰ ਸਮੂਦੀ ਬਣਾ ਕੇ ਪੀ ਸਕਦੇ ਹੋ। ਤੁਸੀਂ ਚਟਨੀ ਬਣਾ ਕੇ ਵੀ ਖਾ ਸਕਦੇ ਹੋ। ਧਿਆਨ ਰਹੇ ਕਿ ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ। ਤਾਂ ਜੋ ਇਨ੍ਹਾਂ ਵਿੱਚ ਲਗਾਏ ਗਏ ਕੈਮੀਕਲ ਨੂੰ ਸਾਫ਼ ਕੀਤਾ ਜਾ ਸਕੇ।