Eye Care Diet: ਵਧਦੀ ਉਮਰ ਦੇ ਨਾਲ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗ ਜਾਂਦੀ ਹੈ। ਅੱਖਾਂ ਵਿੱਚ ਧੁੰਦਲਾਪਨ ਜਾਂ ਵਾਰ-ਵਾਰ ਹੰਝੂ ਆਉਣ ਵਰਗੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਮੋਬਾਈਲ ਅਤੇ ਲੈਪਟਾਪ 'ਤੇ ਘੰਟਿਆਂਬੱਧੀ ਕੰਮ ਕਰਨ ਕਾਰਨ ਛੋਟੀ ਉਮਰ ਵਿਚ ਹੀ ਇਹ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅੱਜਕੱਲ੍ਹ ਇਸ ਕਾਰਨ ਛੋਟੀ ਉਮਰ ਵਿੱਚ ਹੀ ਅੱਖਾਂ 'ਤੇ ਐਨਕਾਂ ਲਗਾ ਦਿੱਤੀਆਂ ਜਾਂਦੀਆਂ ਹਨ। ਅੱਖਾਂ ਦੀ ਰੋਸ਼ਨੀ ਨੂੰ ਸਹੀ ਰੱਖਣ ਲਈ ਇਹ ਖੁਰਾਕ ਬਹੁਤ ਜ਼ਰੂਰੀ ਹੈ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਦੇਸੀ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਖਾਣ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਧੇਗੀ ਅਤੇ ਤੁਹਾਡੀਆਂ ਅੱਖਾਂ ਦੀ ਐਨਕ ਵੀ ਦੂਰ ਹੋਵੇਗੀ। ਆਓ ਜਾਣਦੇ ਹਾਂ...
ਅੱਖਾਂ ਵਿੱਚ ਕਿਹੜੀਆਂ -ਕਿਹੜੀਆਂ ਸਮੱਸਿਆਵਾਂ ਹੁੰਦੀਆਂ ਹਨ
- ਘੱਟ ਜਾਂ ਧੁੰਦਲਾ ਨਜ਼ਰ ਆਉਣਾ
- ਅੱਖਾਂ ਵਿੱਚ ਦਰਦ ਹੋਣਾ
- ਅੱਖਾਂ ਵਿੱਚ ਖੁਜਲੀ ਹੋਣ ਦੀ ਸਮੱਸਿਆ
- ਨੇੜਲੀਆਂ ਚੀਜ਼ਾਂ ਦੇਖਣ ਵਿੱਚ ਮੁਸ਼ਕਿਲ ਹੋਣਾ
- ਅੱਖਾਂ ਦਾ ਲਾਲ ਹੋਣਾ
- ਰਾਤ ਨੂੰ ਚੰਗੀ ਤਰ੍ਹਾਂ ਨਾ ਨਜ਼ਰ ਆਉਣਾ
- ਅੱਖਾਂ ਵਿੱਚ ਵਾਰ-ਵਾਰ ਪਾਣੀ ਆਉਣਾ
- ਅੱਖਾਂ ਦਾ ਸੁੱਕਣਾ
ਅੱਖਾਂ ਦੀ ਰੋਸ਼ਨੀ ਵਧਾ ਦੇਣਗੀਆਂ ਇਹ ਦੇਸੀ ਚੀਜ਼ਾਂ
ਜੇਕਰ ਤੁਸੀਂ ਰੋਜ਼ਾਨਾ ਦੀ ਖੁਰਾਕ 'ਚ ਕੁਝ ਚੀਜ਼ਾਂ ਦਾ ਸਲਾਦ ਸ਼ਾਮਲ ਕਰਦੇ ਹੋ, ਤਾਂ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵੱਧ ਹੋ ਜਾਵੇਗੀ। ਦਰਅਸਲ, ਸਲਾਦ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਪਾਏ ਜਾਂਦੇ ਹਨ, ਜੋ ਅੱਖਾਂ ਨੂੰ ਪੋਸ਼ਣ ਦਿੰਦਾ ਹੈ। ਇੰਨਾ ਹੀ ਨਹੀਂ ਇਹ ਮੋਤੀਆਬਿੰਦ ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ। ਇਸ ਕਰਕੇ ਇਸ ਸਲਾਦ ਨੂੰ ਰੋਜਾਨਾ ਦੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ। ਸਿਹਤ ਦੇ ਮਾਹਰ ਵੀ ਇਸ ਦੀ ਸਲਾਹ ਦਿੰਦੇ ਹਨ।
ਇਹ ਵੀ ਪੜ੍ਹੋ: Near Death Experience: ਜਦੋਂ ਮੌਤ ਨੇੜੇ ਆਉਂਦੀ ਹੈ, ਕਿਵੇਂ ਦਾ ਹੁੰਦਾ ਹੈ ਮਹਿਸੂਸ, ਜਾਣੋ
ਇਨ੍ਹਾਂ ਚੀਜ਼ਾਂ ਦਾ ਸਲਾਦ ਫਾਇਦੇਮੰਦ
- ਬੀਟ ਦਾ ਸਲਾਦ
- ਗਾਜਰ ਦਾ ਸਲਾਦ
- ਕੈਪਸਿਕਮ ਦਾ ਸਲਾਦ
- ਮੂਲੀ ਦਾ ਸਲਾਦ
- ਆਈਸਬਰਗ ਸਲਾਦ ਦੇ ਪੱਤੇ
ਹੈਲਥੀ ਹੁੰਦਾ ਹੈ ਇਹ ਸਲਾਦ
ਇਸ ਸਲਾਦ 'ਚ ਹਰ ਤਰ੍ਹਾਂ ਦੇ ਤੱਤ ਅਤੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕਿ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦੇ ਹਨ। ਇਹ ਵਿਟਾਮਿਨ ਏ, ਵਿਟਾਮਿਨ ਈ ਅਤੇ ਰਿਬੋਫਲੇਵਿਨ ਨਾਲ ਭਰਪੂਰ ਹੁੰਦਾ ਹੈ, ਜੋ ਅੱਖਾਂ ਨੂੰ ਠੀਕ ਰੱਖਦਾ ਹੈ। ਇਹ ਅੱਖਾਂ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ ਅਤੇ ਉਨ੍ਹਾਂ ਦੀ ਉਮਰ ਵਧਾਉਣ ਦਾ ਕੰਮ ਕਰਦੇ ਹਨ।