Eye Disease: ਅੱਜਕੱਲ੍ਹ ਅੱਖਾਂ ਦੀ ਸਮੱਸਿਆ ਵਧਦੀ ਜਾ ਰਹੀ ਹੈ, ਹਰ ਉਮਰ ਦੇ ਲੋਕ ਇਸ ਦੇ ਚਪੇਟ ਵਿੱਚ ਆ ਰਹੇ ਹਨ। ਘੱਟ ਉਮਰ ਦੇ ਲੋਕਾਂ ਨੂੰ ਵੀ ਐਨਕਾਂ ਲੱਗ ਰਹੀਆਂ ਹਨ। ਅੱਖਾਂ ਦੀ ਰੋਸ਼ਨੀ ਘੱਟ ਹੋਣ ਦੀ ਸਮੱਸਿਆਵਾਂ ਵੀ ਹੋ ਰਹੀਆਂ ਹਨ। ਹਾਲ ਹੀ ਵਿੱਚ ਜਾਰੀ ਹੋਈ ਇੱਕ ਰਿਪੋਰਟ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਮਾਹਰਾਂ ਨੇ ਕਿਹਾ ਕਿ ਜਿੰਨੀ ਤੇਜ਼ੀ ਨਾਲ ਲਾਈਫਸਟਾਈਲ ਬਦਲ ਰਿਹਾ ਹੈ, ਉਸ ਤੋਂ ਇਦਾਂ ਲੱਗਦਾ ਹੈ ਕਿ 2024 ਤੱਕ 300 ਮਿਲੀਅਨ ਭਾਵ ਕਿ 30 ਕਰੋੜ ਤੋਂ ਵੱਧ ਲੋਕ 'Age Related Macular Degeneration' ਬਿਮਾਰੀ ਦੀ ਚਪੇਟ ਵਿੱਚ ਆ ਜਾਣਗੇ। ਹੁਣ ਕਰੀਬ 20 ਕਰੋੜ ਲੋਕ ਇਸ ਬਿਮਾਰੀ ਦਾ ਸ਼ਿਕਾਰ ਹਨ। ਇਸ ਬਿਮਾਰੀ ਨੂੰ ਵਧਦੀ ਉਮਰ ਦੇ ਨਾਲ ਨਜ਼ਰ ਦੀ ਕਮੀ ਜਾਂ ਅੱਖਾਂ ਦੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਮੰਨਿਆ ਜਾਂਦਾ ਹੈ। ਜਾਣੋ ਕੀ ਹੈ ਇਹ ਬਿਮਾਰੀ...
Age Related Macular Degeneration ਆਹ ਬਿਮਾਰੀ ਜ਼ਿਆਦਾਤਰ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁੰਦੀ ਹੈ। ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਇਕਦਮ ਘੱਟ ਹੋ ਜਾਂਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਰੈਟੀਨਾ ਦੇ ਵਿੱਚ ਵਾਲਾ ਹਿੱਸਾ ਮੈਕਿਊਲਾ ਖਰਾਬ ਹੋ ਜਾਂਦਾ ਹੈ। ਕਿਉਂਕਿ ਆਹ ਬਿਮਾਰੀ ਉਮਰ ਵਧਣ ਦੇ ਨਾਲ ਲੱਗਦੀ ਹੈ। ਇਸ ਕਰਕੇ ਇਸ ਨੂੰ ਏਜ ਰਿਲੇਟਿਡ ਮੈਕਿਊਲਰ ਡੀਜੈਨੇਰੇਸ਼ਨ ਕਿਹਾ ਜਾਂਦਾ ਹੈ। ਆਮਤੌਰ 'ਤੇ ਇਸ ਨਾਲ ਅੰਨ੍ਹਾਪਨ ਤਾਂ ਨਹੀਂ ਹੁੰਦਾ ਪਰ ਅੱਖਾਂ ਨਾਲ ਜੁੜੀਆਂ ਆਹ ਗੰਭੀਰ ਸਮੱਸਿਆਵਾਂ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ: The Secrets Men Keep: ਸਾਵਧਾਨ! ਪੁਰਸ਼ ਗੁਪਤ ਰੱਖਣ ਇਹ ਗੱਲਾਂ, ਜੇਕਰ ਖੁੱਲ੍ਹ ਗਿਆ ਰਾਜ਼ ਤਾਂ ਦੁਨੀਆ ਉਡਾਏਗੀ ਮਜ਼ਾਕ
ਕਿਉਂ ਹੁੰਦੀ ਆਹ ਬਿਮਾਰੀ
ਅੱਖਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਉਮਰ ਨਾਲ ਸਬੰਧਤ ਮੈਕਿਊਲਰ ਡੀਜਨਰੇਸ਼ਨ ਦੀ ਸਮੱਸਿਆ ਦਾ ਕੋਈ ਇੱਕ ਕਾਰਨ ਨਹੀਂ ਹੈ। ਇਹ ਵਧਦੀ ਉਮਰ ਦੇ ਨਾਲ ਹੁੰਦਾ ਹੈ, ਜੇਕਰ ਮਾਤਾ-ਪਿਤਾ ਜਾਂ ਪਰਿਵਾਰ ਵਿੱਚ ਕਿਸੇ ਨੂੰ ਇਸ ਤਰ੍ਹਾਂ ਦੀ ਬਿਮਾਰੀ ਪਹਿਲਾਂ ਹੋ ਚੁੱਕੀ ਹੈ ਤਾਂ ਇਹ ਬੱਚਿਆਂ ਵਿੱਚ ਹੋ ਸਕਦੀ ਹੈ। ਜੇਕਰ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਸਮਝ ਲਿਆ ਜਾਵੇ ਤਾਂ ਛੋਟੀ ਉਮਰ ਵਿੱਚ ਹੀ ਇਸ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।
ਉਮਰ ਨਾਲ ਸਬੰਧਤ ਮੈਕਿਊਲਰ ਡੀਜਨਰੇਸ਼ਨ ਦਾ ਕਿਸ ਨੂੰ ਜ਼ਿਆਦਾ ਖ਼ਤਰਾ ਹੈ?
ਜ਼ਿਆਦਾ ਸਿਗਰੇਟ ਪੀਣ ਵਾਲਿਆਂ ਨੂੰ
ਹਾਈ ਬਲੱਡ ਪ੍ਰੈਸ਼ਰ ਜਾਂ ਕੋਲੇਸਟ੍ਰੋਲ ਵਿੱਚ
ਬਹੁਤ ਜ਼ਿਆਦਾ ਸੰਤ੍ਰਿਪਤ ਫੈਟ ਖਾਣ ਵਾਲੇ ਲੋਕਾਂ ਨੂੰ
ਮੋਟਾਪੇ ਦੇ ਕਾਰਨ
ਉਮਰ ਨਾਲ ਸਬੰਧਤ ਮੈਕਿਊਲਰ ਡੀਜਨਰੇਸ਼ਨ ਤੋਂ ਬਚਣ ਲਈ ਕੀ ਕਰਨਾ ਚਾਹੀਦਾ
ਮਾਹਿਰਾਂ ਅਨੁਸਾਰ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਲੱਛਣਾਂ ਨੂੰ ਘਟਾਉਣ ਲਈ ਕੁਝ ਉਪਾਅ ਅਪਣਾਏ ਜਾ ਸਕਦੇ ਹਨ। ਛੋਟੀ ਉਮਰ ਤੋਂ ਹੀ ਕੁਝ ਆਦਤਾਂ ਅਪਣਾ ਕੇ ਅਸੀਂ ਭਵਿੱਖ ਵਿੱਚ ਆਪਣੀਆਂ ਅੱਖਾਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਸਿਗਰਟ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖੋ, ਭਾਰ ਨੂੰ ਕਾਬੂ ਵਿੱਚ ਰੱਖੋ, ਰੋਜ਼ਾਨਾ ਕਸਰਤ ਕਰੋ, ਅੱਖਾਂ ਲਈ ਫਾਇਦੇਮੰਦ ਚੀਜ਼ਾਂ ਹੀ ਖਾਓ।
ਫਲ, ਸਬਜ਼ੀਆਂ ਅਤੇ ਓਮੇਗਾ-3 ਫੈਟੀ ਐਸਿਡ ਵਾਲੇ ਭੋਜਨ ਖਾਓ। ਇਹ ਅੱਖਾਂ ਨੂੰ ਸਿਹਤਮੰਦ ਰੱਖਦੇ ਹਨ।