Health in Summer: ਜਿਵੇਂ-ਜਿਵੇਂ ਗਰਮੀਆਂ ਦੇ ਮਹੀਨਿਆਂ ਵਿੱਚ ਪਾਰਾ ਵੱਧਦਾ ਹੈ, ਸਾਡੇ ਸਰੀਰ ਲਈ ਸਿਹਤਮੰਦ ਅਤੇ ਹਾਈਡਰੇਟਿਡ ਰਹਿਣਾ ਸਭ ਤੋਂ ਮਹੱਤਵਪੂਰਨ ਚੀਜ਼ ਬਣ ਜਾਂਦੀ ਹੈ। ਇਸ ਭਿਆਨਕ ਗਰਮੀ ਵਿੱਚ ਸਿਹਤਮੰਦ ਰਹਿਣ ਲਈ ਸ਼ਹਿਦ ਤੁਹਾਡੀ ਮਦਦ ਕਰ ਸਕਦਾ ਹੈ। ਸ਼ਹਿਦ ਫੁੱਲਾਂ ਦੇ ਰਸ ਤੋਂ ਮਿਲਣ ਵਾਲਾ ਇੱਕ ਤਰਲ ਪਦਾਰਥ ਹੁੰਦਾ ਹੈ। ਸ਼ਹਿਦ ਇੱਕ ਕੁਦਰਤੀ ਪ੍ਰਕਿਰਿਆ ਦੁਆਰਾ ਮਧੂਮੱਖੀਆਂ ਦਾ ਬਣਾਇਆ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਗਰਮੀਆਂ ਵਿੱਚ ਸ਼ਹਿਦ ਖਾਣ ਨਾਲ ਸਿਹਤ ਨੂੰ ਕਿਵੇਂ ਫਾਇਦਾ ਹੁੰਦਾ ਹੈ। 


ਸ਼ਹਿਦ ਇੱਕ ਨੈਚੂਰਲ ਮਾਇਸਚਰਾਈਜ਼ਰ ਦੇ ਤੌਰ 'ਤੇ ਕੰਮ ਕਰਦਾ ਹੈ, ਜੋ ਨਮੀ ਨੂੰ ਬਰਕਰਾਰ ਰੱਖਣ ਅਤੇ ਤੁਹਾਡੀ ਸਕਿਨ ਨੂੰ ਹਾਈਡਰੇਟ ਅਤੇ ਤਾਜ਼ੀ ਰੱਖਣ ਵਿੱਚ ਮਦਦ ਕਰਦਾ ਹੈ। ਸ਼ਹਿਦ ਨੂੰ ਸਕਿਨ 'ਤੇ ਲਗਾਉਣ ਨਾਲ ਸੜੀ ਧੁੱਪ ਤੋਂ ਰਾਹਤ ਮਿਲਦੀ ਹੈ ਅਤੇ ਖੁਸ਼ਕੀ ਦੂਰ ਹੁੰਦੀ ਹੈ। ਇਸ ਨਾਲ ਅਤਿ ਦੀ ਗਰਮੀ ਵਿੱਚ ਵੀ ਤੁਹਾਡੀ ਸਕਿਨ ਨਰਮ ਰਹਿੰਦੀ ਹੈ। ਜਦੋਂ ਤੁਸੀਂ ਸ਼ਹਿਦ ਖਾਂਦੇ ਹੋ, ਤਾਂ ਇਹ ਤੁਹਾਡੇ ਇਨਸੁਲਿਨ ਦੇ ਪੱਧਰ ਨੂੰ ਥੋੜ੍ਹਾ ਵਧਾਉਂਦਾ ਹੈ।


ਇਹ ਟ੍ਰਿਪਟੋਫੈਨ, ਇੱਕ ਅਮੀਨੋ ਐਸਿਡ ਨੂੰ ਤੁਹਾਡੇ ਦਿਮਾਗ ਵਿੱਚ ਦਾਖਲ ਹੋਣ ਦੀ ਆਗਿਆ ਦਿੰਦਾ ਹੈ। ਟ੍ਰਿਪਟੋਫੈਨ ਸੇਰੋਟੋਨਿਨ ਅਤੇ ਫਿਰ ਮੇਲਾਟੋਨਿਨ ਵਿੱਚ ਬਦਲ ਜਾਂਦਾ ਹੈ, ਜੋ ਨੀਂਦ ਨੂੰ ਨਿਯਮਤ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ, ਸੌਣ ਤੋਂ ਪਹਿਲਾਂ ਥੋੜ੍ਹਾ ਜਿਹਾ ਸ਼ਹਿਦ ਲੈਣ ਨਾਲ ਤੁਹਾਨੂੰ ਆਰਾਮ ਮਿਲਦਾ ਹੈ, ਜਿਸ ਨਾਲ ਸੌਣਾ ਆਸਾਨ ਹੋ ਜਾਂਦਾ ਹੈ ਅਤੇ ਗਰਮੀਆਂ ਵਿੱਚ ਵੀ ਨੀਂਦ ਚੰਗੀ ਆਉਂਦੀ ਹੈ। 


ਇਹ ਵੀ ਪੜ੍ਹੋ: Momos: ਵੇਜੀਟੇਬਲ ਅਤੇ ਚਿਕਨ ਹੀ ਨਹੀਂ, ਇਨ੍ਹਾਂ ਫਲੇਵਰ 'ਚ ਵੀ ਉਪਲਬਧ ਹਨ ਮੋਮੋ


ਸ਼ਹਿਦ ਇਸ ਦੇ ਐਂਟੀਫੰਗਲ ਗੁਣਾਂ ਦੇ ਕਰਕੇ ਗਰਮੀਆਂ ਦੇ ਮਹੀਨਿਆਂ ਵਿੱਚ ਤੁਹਾਡੀ ਇਮਿਊਨ ਸਿਸਟਮ ਨੂੰ ਚੰਗੀ ਸਥਿਤੀ ਵਿੱਚ ਰੱਖਣ ਵਿੱਚ ਮਦਦ ਕਰ ਸਕਦਾ ਹੈ। ਇਹ ਗੁਣ ਇਨਫੈਕਸ਼ਨ ਨਾਲ ਲੜਨ ਅਤੇ ਮੌਸਮੀ ਬਿਮਾਰੀਆਂ ਤੋਂ ਤੁਹਾਡੇ ਸਰੀਰ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦੇ ਹਨ, ਜੋ ਕਿ ਗਰਮੀਆਂ ਦੇ ਮੌਸਮ ਵਿੱਚ ਬਹੁਤ ਆਮ ਹੁੰਦੀਆਂ ਹਨ। ਇਸ ਤੋਂ ਇਲਾਵਾ, ਸ਼ਹਿਦ ਵਿਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸੋਜ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੇ ਹਨ ਅਤੇ ਯੂਵੀ ਕਿਰਨਾਂ ਦੇ ਕਾਰਨ ਸੈੱਲਾਂ ਨੂੰ ਨੁਕਸਾਨ ਤੋਂ ਬਚਾ ਸਕਦੇ ਹਨ।


ਗਰਮੀਆਂ ਵਿੱਚ ਸ਼ਹਿਦ ਸਰੀਰ ਦੇ ਅੰਦਰ ਪਾਣੀ ਦਾ ਸੰਤੁਲਨ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ। ਸ਼ਹਿਦ ਵਿੱਚ ਕੁਦਰਤੀ ਸ਼ੂਗਰ ਅਤੇ ਕਾਰਬੋਹਾਈਡਰੇਟ ਹੁੰਦੇ ਹਨ, ਜੋ ਸਰੀਰ ਨੂੰ ਬਹੁਤ ਊਰਜਾ ਪ੍ਰਦਾਨ ਕਰਦੇ ਹਨ ਅਤੇ ਇਹ ਤਪਦੀ ਗਰਮੀ ਵਿੱਚ ਵੀ ਕੰਮ ਕਰਨ ਵਿੱਚ ਮਦਦ ਕਰਦੇ ਹਨ। 


ਇਹ ਵੀ ਪੜ੍ਹੋ: Flex Seeds: ਕਈ ਸਮੱਸਿਆਵਾਂ ਦਾ ਰਾਮਬਾਣ ਹੈ ਇਹ ਛੋਟਾ ਜਿਹਾ ਬੀਜ , 5 ਫਾਇਦੇ ਜੋ ਤੁਹਾਨੂੰ ਹੈਰਾਨ ਕਰ ਦੇਣਗੇ