Fatty Liver: ਫੈਟੀ ਲੀਵਰ ਕਾਰਨ ਪੇਟ ਅਤੇ ਹੋਰ ਕੈਂਸਰਾਂ ਦਾ ਖਤਰਾ ਵੀ ਕਾਫੀ ਵੱਧ ਜਾਂਦਾ ਹੈ। ਫੈਟੀ ਲੀਵਰ ਅੱਜਕਲ ਆਮ ਸਮੱਸਿਆ ਬਣ ਗਈ ਹੈ ਅਤੇ ਇਸ ਨਾਲ ਲੀਵਰ ਕੈਂਸਰ ਦਾ ਖਤਰਾ ਹੋ ਸਕਦਾ ਹੈ। ਐਨਏਐਫਐਲਡੀ (NAFLD)ਅਨੁਸਾਰ ਜ਼ਿਆਦਾ ਸ਼ਰਾਬ ਪੀਣ ਨਾਲ ਲੀਵਰ ਵਿੱਚ ਸੋਜ ਹੋ ਜਾਂਦੀ ਹੈ। ਜਿਸ ਕਾਰਨ ਲੀਵਰ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਅੱਜ-ਕੱਲ੍ਹ ਨਾਨ-ਅਲਕੋਹਲਿਕ ਸਟੀਟੋਹੇਪੇਟਾਈਟਸ (NASH) ਹੋ ਜਾਂਦਾ ਹੈ। ਜਿਸ ਕਾਰਨ ਫੈਟੀ ਲਿਵਰ ਅਤੇ ਫਿਰ ਲੀਵਰ ਕੈਂਸਰ ਦਾ ਖਤਰਾ ਹੋ ਸਕਦਾ ਹੈ। ਇਸ ਦੇ ਕਾਰਨ ਲੀਵਰ ਸਿਰੋਸਿਸ ਅਤੇ ਲੀਵਰ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ।


ਇਹ ਵੀ ਪੜ੍ਹੋ: ਡਾਇਬਟੀਜ਼ ਦੀ ਬੀਮਾਰੀ ਵਿਚ ਕਰੇਲੇ ਦਾ ਸੇਵਨ ਕਿੰਨਾ ਫਾਇਦੇਮੰਦ? ਜਾਣੋ ਇਸ ਪਿੱਛੇ ਦਾ ਲੋਜਿਕ


ਲੀਵਰ ਬਿਮਾਰ ਹੋਣ ਦੇ ਸ਼ੁਰੂਆਤੀ ਲੱਛਣ


ਹਾਲਾਂਕਿ FLD ਆਮ ਤੌਰ 'ਤੇ ਇੱਕ ਸਥਿਰ ਸਥਿਤੀ ਹੈ, ਪਰ ਇਹ ਇੱਕ ਸਪੱਸ਼ਟ ਸੰਕੇਤ ਹੈ ਕਿ ਤੁਹਾਡਾ ਲੀਵਰ ਬਿਮਾਰ ਹੋ ਰਿਹਾ ਹੈ। ਸਮੇਂ ਦੇ ਨਾਲ, ਲੀਵਰ ਦੀ ਸੋਜਸ਼ ਸਿਰੋਸਿਸ ਜਾਂ ਲੀਵਰ ਫੇਲੀਅਰ ਦਾ ਕਾਰਨ ਬਣ ਸਕਦੀ ਹੈ। ਸਟੀਟੋਹੇਪੇਟਾਈਟਸ ਅਤੇ ਸਿਰੋਸਿਸ ਹੈਪੇਟੋਸੈਲੂਲਰ ਕਾਰਸਿਨੋਮਾ ਲਈ ਜੋਖਮ ਦੇ ਕਾਰਕ ਹਨ, ਜੋ ਲੀਵਰ ਕੈਂਸਰ ਦਾ ਸਭ ਤੋਂ ਆਮ ਰੂਪ ਹੈ।



ਫੈਟੀ ਲੀਵਰ ਦੇ ਕਾਰਨ


ਡਾ: ਜਤਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਅਤੇ ਯੂਰਪ ਦੀ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਬਹੁਤ ਬਦਲਾਅ ਆਇਆ ਹੈ, ਜਿਸ ਕਾਰਨ ਡਾਇਬਟੀਜ਼ ਅਤੇ ਮੋਟਾਪੇ ਵਰਗੇ ਮੈਟਾਬੋਲਿਕ ਸਿੰਡਰੋਮ ਵੱਧ ਰਹੇ ਹਨ। ਇਸ ਕਾਰਨ ਨਾਨ ਅਲਕੋਹਲਿਕ ਫੈਟੀ ਲੀਵਰ ਦੇ ਰੋਗਾਂ ਦੇ ਮਾਮਲੇ ਵੀ ਵੱਧ ਰਹੇ ਹਨ।


ਇਹ ਵੀ ਪੜ੍ਹੋ: ਕਿਉਂ ਵੱਧ ਰਹੇ ਹਨ ਸਾਈਲੈਂਟ ਹਾਰਟ ਅਟੈਕ ਦੇ ਮਾਮਲੇ, ਜਾਣੋ ਕਿਉਂ ਹੋ ਰਹੇ ਹਨ ਨੌਜਵਾਨ ਇਸ ਦਾ ਸਭ ਤੋਂ ਵੱਧ ਸ਼ਿਕਾਰ?


ਘੱਟ ਵਜ਼ਨ ਵਾਲਿਆਂ ਨੂੰ ਜ਼ਿਆਦਾ ਖਤਰਾ


ਡਾ: ਜਤਿੰਦਰ ਨੇ ਦੱਸਿਆ ਕਿ ਨਾਨ-ਅਲਕੋਹਲਿਕ ਫੈਟੀ ਲੀਵਰ ਡਿਜ਼ੀਜ਼ ਅਤੇ ਅਲਕੋਹਲਿਕ ਲੀਵਰ ਡਿਜ਼ੀਜ਼ ਦੋਵੇਂ ਸਟੀਟੋਸਿਸ ਤੋਂ ਲੈ ਕੇ ਸਟੀਟੋਹੇਪੇਟਾਈਟਸ, ਸਿਰੋਸਿਸ ਅਤੇ ਐਚ.ਸੀ.ਸੀ.(HCC) ਤੱਕ ਸਮਾਨ ਪ੍ਰਭਾਵ ਦਿਖਾਉਂਦੇ ਹਨ।


ਉਨ੍ਹਾਂ ਦੱਸਿਆ ਕਿ ਭਾਰਤੀ ਉਪਮਹਾਂਦੀਪ ਵਿੱਚ ਇਹ ਬਿਮਾਰੀ ਲਗਭਗ 20% ਲੋਕਾਂ ਵਿੱਚ ਪਾਈ ਜਾਂਦੀ ਹੈ ਜਿਨ੍ਹਾਂ ਦੇ ਸਰੀਰ ਦਾ ਭਾਰ ਬਹੁਤ ਘੱਟ ਹੁੰਦਾ ਹੈ, ਜਦੋਂ ਕਿ ਪੱਛਮੀ ਦੇਸ਼ਾਂ ਵਿੱਚ ਨਾਨ ਅਲਕੋਹਲਿਕ ਫੈਟੀ ਲਿਵਰ ਦੀ ਬਿਮਾਰੀ ਦੇ ਜ਼ਿਆਦਾਤਰ ਮਾਮਲੇ ਮੋਟਾਪੇ ਨਾਲ ਸਬੰਧਤ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਿਜ਼ ਵਿੱਚ ਮੇਟਾਬੋਲਿਕ ਲੀਵਰ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਇੱਕ ਵਰਚੁਅਲ ਨੋਡ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਫਰਾਂਸ ਦੇ 11 ਡਾਕਟਰ ਅਤੇ ਭਾਰਤ ਦੇ 17 ਡਾਕਟਰ ਇਕੱਠੇ ਕੰਮ ਕਰਨਗੇ।



ਫੈਟੀ ਲੀਵਰ ਤੋਂ ਬਚਣ ਦੇ ਉਪਾਅ


ਭੋਜਨ ਵਿੱਚ ਚਰਬੀ ਅਤੇ ਕਾਰਬੋਹਾਈਡਰੇਟ ਘੱਟ ਕਰੋ।
ਸਰੀਰਕ ਗਤੀਵਿਧੀ ਵਧਾਓ
ਲੀਵਰ ਦਾ ਫੈਟ ਘਟਾਉਣ ਲਈ ਆਪਣੇ ਡਾਕਟਰ ਨਾਲ ਗੱਲ ਕਰੋ।


ਫੈਟੀ ਲੀਵਰ ਦੇ ਕਾਰਨ ਹੋ ਸਕਦਾ ਹੈ ਕੈਂਸਰ 


ਨਾਨ-ਅਲਕੋਹਲਿਕ ਫੈਟੀ ਲੀਵਰ ਡੀਜ਼ੀਜ ਹੋਣ ਨਾਲ ਲੀਵਰ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਨਾਨ-ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼ (ਐਨਏਐਫਐਲਡੀ) ਕਈ ਸਥਿਤੀਆਂ ਦਾ ਇੱਕ ਸਮੂਹ ਹੈ ਜਿਸ ਵਿੱਚ ਹਲਕੇ ਹੈਪੇਟਿਕ ਸਟੀਟੋਸਿਸ ਅਤੇ ਨਾਨ-ਅਲਕੋਹਲਿਕ ਸਟੀਟੋਹੇਪੇਟਾਈਟਸ ਸ਼ਾਮਲ ਹਨ। ਇਨ੍ਹਾਂ ਸਥਿਤੀਆਂ ਵਿੱਚ, ਲੀਵਰ ਵਿੱਚ ਫੈਟ ਜਮ੍ਹਾਂ ਹੋ ਜਾਂਦੀ ਹੈ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।