Silent Heart Attack: ਪਿਛਲੇ ਕੁਝ ਸਾਲਾਂ ਵਿਚ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ ਜਦੋਂ  ਉੱਠਦੇ-ਬੈਠਦੇ, ਨੱਚਦੇ- ਗਾਉਂਦੇ ਜਾਂ ਖੇਡਦੇ ਸਮੇਂ ਨੌਜਵਾਨਾਂ ਦੀ ਹਾਰਟ ਅਟੈਕ ਕਾਰਨ ਮੌਤ ਹੋ ਜਾਂਦੀ ਹੈ। ਅਜਿਹਾ ਸਾਈਲੈਂਟ ਹਾਰਟ ਅਟੈਕ ਕਾਰਨ ਹੁੰਦਾ ਹੈ। ਹਰ ਉਮਰ ਦੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਇਹ ਬੇਹੱਦ ਖਤਰਨਾਕ ਹੈ। ਸਾਈਲੈਂਟ ਹਾਰਟ ਅਟੈਕ ਨੂੰ ਸਾਈਲੈਂਟ ਮਾਇਓਕਾਰਡਿਅਲ ਇਨਫਾਰਕਸ਼ਨ (Silent Myocardial Infarction) ਕਿਹਾ ਜਾਂਦਾ ਹੈ, ਜਿਸ ਕਾਰਨ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਛਾਤੀ 'ਚ ਦਰਦ ਮਹਿਸੂਸ ਨਹੀਂ ਹੁੰਦਾ। ਅਜਿਹੇ 'ਚ ਆਓ ਜਾਣਦੇ ਹਾਂ ਸਾਈਲੈਂਟ ਹਾਰਟ ਅਟੈਕ ਕੀ ਹੁੰਦਾ ਹੈ,  ਇਹ ਜਾਨਲੇਵਾ ਕਿਵੇਂ ਹੈ ਅਤੇ ਇਸ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ...



ਸਾਈਲੈਂਟ ਹਾਰਟ ਅਟੈਕ ਇੰਨਾ ਖ਼ਤਰਨਾਕ ਕਿਉਂ ਹੈ?


ਸਾਈਲੈਂਟ ਹਾਰਟ ਅਟੈਕ ਅਚਾਨਕ ਆਉਂਦਾ ਹੈ, ਬਚਣ ਦਾ ਮੌਕਾ ਵੀ ਨਹੀਂ ਦਿੰਦਾ। ਇਸ ਵਿੱਚ ਹਾਰਟ ਅਟੈਕ ਵਰਗੇ ਲੱਛਣ ਨਜ਼ਰ ਨਹੀਂ ਆਉਂਦੇ। ਦਿਲ ਦਾ ਦੌਰਾ ਇੰਨਾ ਚੁੱਪਚਾਪ ਆਉਂਦਾ ਹੈ ਕਿ ਛਾਤੀ ਵਿੱਚ ਦਰਦ ਮਹਿਸੂਸ ਨਹੀਂ ਹੁੰਦਾ। ਹਾਲਾਂਕਿ, ਹੋਰ ਲੱਛਣ ਦਿਖਾਈ ਦਿੰਦੇ ਹਨ।


ਇਹ ਵੀ ਪੜ੍ਹੋ: ਸਹੀ ਸਮੇਂ 'ਤੇ ਖਾਣਾ ਖਾਣ ਨਾਲ ਡਾਇਬਟੀਜ ਦਾ ਖਤਰਾ ਹੁੰਦਾ ਹੈ ਘੱਟ, ਰਿਸਰਚ ਵਿੱਚ ਹੋਇਆ ਵੱਡਾ ਖੁਲਾਸਾ


ਅਸੀਂ ਸਾਈਲੈਂਟ ਹਾਰਟ ਅਟੈਕ ਨੂੰ ਕਿਉਂ ਨਹੀਂ ਪਛਾਣ ਸਕਦੇ?


ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰ ਵਿਅਕਤੀ ਬ੍ਰੇਨ ਤੱਕ ਦਰਦ ਪਹੁੰਚਾਉਣ ਵਾਲੀਆਂ ਨਸਾਂ ਜਾਂ ਰੀੜ੍ਹ ਦੀ ਹੱਡੀ ਵਿੱਚ ਸਮੱਸਿਆਵਾਂ ਜਾਂ ਮਨੋਵਿਗਿਆਨਕ ਕਾਰਨਾਂ ਕਰਕੇ ਦਰਦ ਦੀ ਪਛਾਣ ਨਹੀਂ ਕਰ ਪਾਉਂਦਾ। ਇਸ ਤੋਂ ਇਲਾਵਾ ਬੁਢਾਪੇ ਜਾਂ ਸ਼ੂਗਰ ਦੇ ਮਰੀਜ਼ ਆਟੋਨੋਮਿਕ ਨਿਊਰੋਪੈਥੀ ਕਾਰਨ ਦਰਦ ਮਹਿਸੂਸ ਨਹੀਂ ਕਰਦੇ।



ਸਾਈਲੈਂਟ ਹਾਰਟ ਅਟੈਕ ਦੇ ਲੱਛਣ


-ਬੇਚੈਨੀ


-ਫਲੂ ਵਰਗੇ ਲੱਛਣ


-ਸੀਨੇ ਵਿੱਚ ਜਲਣ


-ਬਦਹਜ਼ਮੀ


-ਸਾਹ ਲੈਣ ਵਿੱਚ ਮੁਸ਼ਕਲ


ਛਾਤੀ ਜਾਂ ਅੱਪਰ ਬੈਕ ਵਿੱਚ ਦਰਦ


ਜਬਾੜੇ, ਬਾਂਹ, ਜਾਂ ਪਿੱਠ ਤੋਂ ਉਪਰੀ ਹਿੱਸੇ ਵਿੱਚ ਦਰਦ


ਬਹੁਤ ਥਕਾਨ ਮਹਿਸੂਸ  ਹੋਣਾ


ਇਹ ਵੀ ਪੜ੍ਹੋ: ਨੌਜਵਾਨਾਂ 'ਚ ਕਿਉਂ ਤੇਜ਼ੀ ਨਾਲ ਵਧ ਰਹੀ ਹੈ ਬ੍ਰੇਨ ਸਟ੍ਰੋਕ ਦੀ ਬਿਮਾਰੀ?, ਜਾਣੋ ਕਿਵੇਂ ਕਰ ਸਕਦੇ ਹਾਂ ਇਸ ਤੋਂ ਬਚਾਅ


ਸਾਈਲੈਂਟ ਹਾਰਟ ਅਟੈਕ ਦਾ ਖ਼ਤਰਾ ਕਿਨ੍ਹਾਂ ਨੂੰ ਹੁੰਦਾ ਹੈ?


1. ਬਹੁਤ ਜ਼ਿਆਦਾ ਮੋਟਾਪਾ, BMI 25 ਜਾਂ ਇਸ ਤੋਂ ਵੱਧ ਹੋਣਾ


2. ਨਿਯਮਿਤ ਤੌਰ 'ਤੇ ਸਰੀਰਕ ਗਤੀਵਿਧੀਆਂ ਨਾ ਕਰਨਾ


3. ਹਾਈ ਬਲੱਡ ਪ੍ਰੈਸ਼ਰ ਲੈਵਲ


4. ਉੱਚ ਕੋਲੇਸਟ੍ਰੋਲ ਲੈਵਲ


5. ਨਮਕ ਅਤੇ ਗੈਰ-ਸਿਹਤਮੰਦ ਚਰਬੀ ਵਾਲੀਆਂ ਚੀਜ਼ਾਂ ਖਾਣਾ


6. ਹਾਈ ਬਲੱਡ ਸ਼ੂਗਰ


7. ਬਹੁਤ ਜ਼ਿਆਦਾ ਤਣਾਅ


8. ਤੰਬਾਕੂ ਜਾਂ ਸਿਗਰਟਨੋਸ਼ੀ


9. ਦਿਲ ਦੀ ਬਿਮਾਰੀ, ਸਟ੍ਰੋਕ ਜਾਂ ਦਿਲ ਦੇ ਦੌਰੇ ਦਾ਼ੀ ਫੈਮਿਲੀ ਹਿਸਟਰੀ 



ਸਾਈਲੈਂਟ ਹਾਰਟ ਅਟੈਕ ਤੋਂ ਕਿਵੇਂ ਬਚਿਆ ਜਾਵੇ


1. ਨਿਯਮਤ ਸਰੀਰਕ ਗਤੀਵਿਧੀਆਂ


2. ਲੋੜੀਂਦੀ ਨੀਂਦ


3. ਤੰਬਾਕੂ-ਸਿਗਰਟਨੋਸ਼ੀ ਤੋਂ ਦੂਰੀ


4. ਸ਼ਰਾਬ ਤੋਂ ਪਰਹੇਜ਼ ਕਰੋ


5. ਸਿਹਤਮੰਦ-ਸੰਤੁਲਿਤ ਖੁਰਾਕ, ਹਰੀਆਂ ਸਬਜ਼ੀਆਂ ਦਾ ਵੱਧ ਸੇਵਨ


6.ਰੈੱਡ ਮੀਟ ਅਤੇ ਫਾਸਟ ਫੂਡ ਤੋਂ ਪਰਹੇਜ਼ ਕਰੋ


7. ਸਟਰੈੱਸ ਮੈਨੇਜ ਕਰੋ।


8. ਭਾਰ ਨੂੰ ਕੰਟਰੋਲ ਕਰੋ


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।