How To Increase Attention Span: ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਜ਼ਿਆਦਾਤਰ ਚੀਜ਼ਾਂ ਤੁਹਾਡਾ ਧਿਆਨ ਨਹੀਂ ਖਿੱਚ ਪਾਉਂਦੀਆਂ ਅਤੇ ਤੁਹਾਡਾ ਮਨ ਆਸਾਨੀ ਨਾਲ ਭਟਕ ਜਾਂਦਾ ਹੈ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਹਾਨੂੰ ਜਲਦੀ ਬੋਰ ਕਰ ਦਿੰਦੀਆਂ ਹਨ ਅਤੇ ਮਿੰਟਾਂ ਵਿੱਚ ਕੰਮ ਵਿੱਚੋਂ ਧਿਆਨ ਹਟਾ ਦਿੰਦੀਆਂ ਹਨ.. ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਇਹ ਸਿਰਫ ਤੁਸੀਂ ਹੀ ਨਹੀਂ ਬਲਕਿ ਅਸੀਂ ਸਾਰੇ ਕਿਸੇ ਨਾ ਕਿਸੇ ਸਮੇਂ ਇਦਾਂ ਭਟਕ ਜਾਂਦੇ ਹਾਂ।


ਅਟੈਨਸ਼ਨ ਦੀ ਕੋਈ ਮਿਆਦ ਨਹੀਂ ਹੁੰਦੀ, ਰਿਸਰਚ ਵਿੱਚ ਪਤਾ ਲੱਗਿਆ ਹੈ ਕਿ ਬਾਲਗ ਕਿਸੇ ਵੀ ਲੈਕਚਰ ਨੂੰ ਵੱਧ ਤੋਂ ਵੱਧ 20 ਮਿੰਟ ਤੱਕ ਧਿਆਨ ਨਾਲ ਸੁਣ ਸਕਦੇ ਹਨ, ਪਰ ਕੁਝ ਲੋਕ ਅਜਿਹੇ ਵੀ ਹਨ ਜੋ ਬਿਲਕੁਲ ਧਿਆਨ ਨਹੀਂ ਦਿੰਦੇ, ਇਸ ਦੇ ਕਈ ਕਾਰਨ ਹਨ। ਇਹਨਾਂ ਵਿੱਚ ਨੀਂਦ ਦੀ ਕਮੀ, ਮਲਟੀਟਾਸਕਿੰਗ, ਮਾਨਸਿਕ ਸਿਹਤ ਦੀ ਸਥਿਤੀ, ਮਾੜਾ ਪੋਸ਼ਣ, ਅਤੇ ਬਾਹਰੀ ਸਰੋਤਾਂ ਜਿਵੇਂ ਕਿ ਰੌਲਾ ਅਤੇ ਤਕਨਾਲੋਜੀ ਦੀ ਵਜ੍ਹਾ ਕਰਕੇ ਵੀ ਕਈ ਲੋਕਾਂ ਦਾ ਧਿਆਨ ਭਟਕ ਜਾਂਦਾ ਹੈ ਜਿਸ ਦਾ ਮਾੜਾ ਪ੍ਰਭਾਵ ਪੈਂਦਾ ਹੈ।


ਨੀਂਦ ਦੀ ਕਮੀ, ਥਕਾਵਟ ਅਤੇ ਧਿਆਨ ਕੇਂਦਰਿਤ ਕਰਨ ਵਿੱਚ ਦਿੱਕਤ ਆ ਸਕਦੀ ਹੈ। ਇਸ ਤੋਂ ਇਲਾਵਾ ਕੰਮ ਦੇ ਵਿਚਕਾਰ ਵਾਰ-ਵਾਰ ਅੱਪ-ਡਾਊਨ ਹੋਣ ਨਾਲ ਵੀ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਘੱਟ ਸਕਦੀ ਹੈ। ਇਸ ਦੇ ਨਾਲ ਹੀ ਕਈ ਪੋਸ਼ਕ ਤੱਤਾਂ ਦੀ ਘਾਟ ਹੋਣ ਕਰਕੇ ਵੀ ਅਟੈਂਸ਼ਨ ਦੇਣ ਦੀ ਮਿਆਦ ਘੱਟ ਹੋ ਜਾਂਦੀ ਹੈ।


ਇਹ ਵੀ ਪੜ੍ਹੋ: ਜੇਕਰ ਤੁਹਾਨੂੰ ਵੀ ਕਿਡਨੀ ਸਬੰਧੀ ਪਰੇਸ਼ਾਨੀ ਹੈ, ਤਾਂ ਆਪਣੀ ਡਾਈਟ 'ਚ ਸ਼ਾਮਲ ਕਰੋ ਇਹ ਫਲ


ਹਾਰਵਰਡ ਹੈਲਥ ਦੇ ਮੁਤਾਬਕ ਚੰਗੀ ਨੀਂਦ ਅਤੇ ਕਸਰਤ ਸਮੇਤ, ਦਿਮਾਗ ਦੇ ਨਿਯਮਤ ਅਭਿਆਸ ਦੁਆਰਾ ਡਿਸਟ੍ਰੈਕਸ਼ਨ ਦੀ ਸਮੱਸਿਆ ਨੂੰ ਠੀਕ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ ਕਸਰਤ ਕਰਦੇ ਹੋ, ਤਾਂ ਤੁਸੀਂ ਦਿਮਾਗ ਵਿੱਚ ਕੈਮਿਕਲ ਦੀ ਉਪਲਬਧਤਾ ਨੂੰ ਵਧਾਉਂਦੇ ਹੋ, ਜੋ ਕਿ ਨਵੇਂ ਦਿਮਾਗ ਦੇ ਕਨੈਕਸ਼ਨ ਨੂੰ ਵਧਾਉਂਦੇ ਹਨ। ਜਦੋਂ ਅਸੀਂ ਪੂਰੀ ਨੀਂਦ ਲੈਂਦੇ ਹਾਂ ਤਾਂ ਅਸੀਂ ਨੁਕਸਾਨਦੇਹ ਤਣਾਅ ਦੇ ਹਾਰਮੋਨਾਂ ਨੂੰ ਘਟਾ ਸਕਦੇ ਹਾਂ।


ਇਨ੍ਹਾਂ ਤਰੀਕਿਆਂ ਨਾਲ ਵੱਧਦਾ ਹੈ ਫੋਕਸ


ਕੁਝ ਮਾਹਰ ਬਲੈਕ ਟੀ ਪੀਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਨੂੰ ਪੀਣ ਨਾਲ ਧਿਆਨ ਦੀ ਮਿਆਦ 'ਤੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ, ਅਜਿਹਾ ਇਸ ਲਈ ਹੈ ਕਿਉਂਕਿ ਕਾਲੀ ਚਾਹ ਵਿਚ ਐਲ-ਥੈਨਾਈਨ (l-theanine ) ਨਾਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਧਿਆਨ ਦੇਣ ਲਈ ਜ਼ਿੰਮੇਵਾਰ ਦਿਮਾਗ ਦੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ, ਇਸ ਤੋਂ ਇਲਾਵਾ ਤੁਸੀਂ ਧਿਆਨ ਨੂੰ ਵਧਾਉਣ ਲਈ ਕੁਦਰਤ ਦੇ ਸੰਪਰਕ ਵਿੱਚ ਆ ਸਕਦੇ ਹੋ ਜਿਸ ਨਾਲ ਫੋਕਸ ਵਿੱਚ ਸੁਧਾਰ ਹੋ ਸਕਦਾ ਹੈ।