Healthy Kidney Diet: ਕਿਡਨੀ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਹੈ। ਇੰਨਾ ਜ਼ਰੂਰੀ ਹੈ ਕਿ ਜੇਕਰ ਇਸ ਦੀ ਸਿਹਤ ਵਿਗੜ ਜਾਵੇ ਤਾਂ ਇਸ ਦਾ ਸਰੀਰ ਦੇ ਬਾਕੀ ਅੰਗਾਂ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਕਿਡਨੀ ਖੂਨ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਸਰੀਰ ਤੋਂ ਬੇਕਾਰ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਵੀ ਕਰਦੀ ਹੈ। ਇਸ ਤੋਂ ਇਲਾਵਾ ਇਹ ਕਈ ਤਰ੍ਹਾਂ ਦੇ ਹਾਰਮੋਨਸ ਨੂੰ ਵੀ secret ਕਰਦੀ ਹੈ। ਜਦੋਂ ਕਿਡਨੀ ਦੀ ਸਿਹਤ ਵਿਗੜਣ ਲੱਗਦੀ ਹੈ, ਤਾਂ ਇਹ ਸਰੀਰ ਦੇ ਬਾਕੀ ਅੰਗਾ ਦੇ ਕੰਮ ਵਿੱਚ ਵੀ ਵਿਘਨ ਪੈਣ ਲੱਗ ਜਾਂਦਾ ਹੈ, ਜਿਸ ਕਾਰਨ ਸਰੀਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਰਾਬ ਕਿਡਨੀ ਹੋਣ ਨਾਲ ਸਰੀਰ ਦੇ ਬਾਕੀ ਅੰਗਾਂ ਦੇ ਕੰਮ ਕਰਨ 'ਤੇ ਵੀ ਬੁਰਾ ਅਸਰ ਪੈ ਸਕਦਾ ਹੈ। ਇਸ ਲਈ ਇਸ ਦੀ ਸਿਹਤ 'ਤੇ ਧਿਆਨ ਦੇਣਾ ਅਤੇ ਲੱਛਣਾਂ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ।
ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਮਾੜੀ ਖੁਰਾਕ ਅਤੇ ਅਨ-ਹੈਲਥੀ ਲਾਈਫਸਟਾਈਲ ਤੁਹਾਡੇ ਕਿਡਨੀ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਨਿਊਟ੍ਰੀਸ਼ਨਿਸਟ ਭਗਤੀ ਕਪੂਰ ਦੱਸਦੇ ਹਨ ਕਿ ਜੇਕਰ ਤੁਹਾਡੇ ਸਰੀਰ ਵਿੱਚ ਅਜਿਹੇ ਲੱਛਣ ਨਜ਼ਰ ਆਉਂਦੇ ਹਨ ਭਾਵ ਕਿ ਸੁੱਜੀਆਂ ਅੱਖਾਂ, ਸੁੱਜਿਆ ਹੋਇਆ ਚਿਹਰਾ, ਝੱਗ ਵਾਲਾ ਪਿਸ਼ਾਬ ਤਾਂ ਇਸ ਦਾ ਮਤਲਬ ਤੁਹਾਡੀ ਕਿਡਨੀ ਕਮਜ਼ੋਰ ਹੈ। ਹਾਲਾਂਕਿ ਡਰਨ ਦੀ ਲੋੜ ਨਹੀਂ ਹੈ। ਆਪਣੀ ਕਿਡਨੀ ਦੀ ਸਿਹਤ ਨੂੰ ਬਣਾਈ ਰੱਖਣ ਅਤੇ ਇਸਨੂੰ ਮਜ਼ਬੂਤ ਰੱਖਣ ਲਈ ਤੁਹਾਨੂੰ ਆਪਣੀ ਖੁਰਾਕ ਅਤੇ ਲਾਈਫਸਟਾਈਲ ਵਿੱਚ ਕੁਝ ਬਦਲਾਅ ਕਰਨੇ ਪੈਣਗੇ।
ਨਿਊਟ੍ਰੀਸ਼ਨਿਸਟ ਦਾ ਕਹਿਣਾ ਹੈ ਕਿ ਚੰਗੀ ਖੁਰਾਕ ਨਾਲ ਕਿਡਨੀ ਨੂੰ ਮਜ਼ਬੂਤ ਰੱਖਿਆ ਜਾ ਸਕਦਾ ਹੈ। ਆਪਣੀ ਹਾਲੀਆ ਇੰਸਟਾਗ੍ਰਾਮ ਪੋਸਟ ਵਿੱਚ, ਭਗਤੀ ਕਪੂਰ ਨੇ ਸਮਝਾਇਆ ਕਿ ਝੱਗ ਵਾਲਾ ਪਿਸ਼ਾਬ ਜਾਂ ਫੁੱਲਿਆ ਹੋਇਆ ਚਿਹਰਾ ਜਾਂ ਫੁੱਲੀਆਂ ਅੱਖਾਂ ਡੀਹਾਈਡਰੇਸ਼ਨ ਦਾ ਕਾਰਨ ਹੋ ਸਕਦੀਆਂ ਹਨ। ਇਸ ਲਈ ਕਾਫੀ ਮਾਤਰਾ 'ਚ ਪਾਣੀ ਪੀਓ। ਉਨ੍ਹਾਂ ਦਾ ਕਹਿਣਾ ਹੈ ਕਿ ਸਾਹ 'ਚ ਬਦਬੂ ਆਉਣਾ ਜਾਂ ਮੂੰਹ ਦਾ ਅਜੀਬ ਜਿਹਾ ਟੇਸਟ ਹੋਣਾ ਵੀ ਤੁਹਾਡੀ ਕਿਡਨੀ ਕਮਜ਼ੋਰ ਹੋਣ ਦਾ ਸੰਕੇਤ ਦਿੰਦਾ ਹੈ।
ਇਦਾਂ ਰੱਖੋ ਕਿਡਨੀ ਦਾ ਖਿਆਲ
- ਨਿਊਟ੍ਰੀਸ਼ਨਿਸਟ ਭਗਤੀ ਕਪੂਰ ਨਿੰਬੂ ਦਾ ਰਸ ਵਰਤਣ ਅਤੇ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਉਹ ਕਹਿੰਦੇ ਹਨ ਕਿ ਤੁਸੀਂ ਰੋਜ਼ਾਨਾ ਨਿਚੋੜਿਆ ਹੋਇਆ ਨਿੰਬੂ ਦਾ ਰਸ ਡ੍ਰਿੰਕ ਵਿੱਚ ਮਿਲਾ ਕੇ ਪੀਓ। ਅਜਿਹਾ ਇਸ ਲਈ ਕਿਉਂਕਿ ਨਿੰਬੂ ਦਾ ਰਸ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਰ ਭੋਜਨ ਪਦਾਰਥਾਂ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਖੱਟੇ ਫਲ, ਬਰੋਕਲੀ ਅਤੇ ਖੀਰੇ ਸ਼ਾਮਲ ਹਨ। ਇਨ੍ਹਾਂ ਖਾਧ ਪਦਾਰਥਾਂ ਵਿਚ ਸਾਈਟ੍ਰੇਟ ਨਾਮ ਦਾ ਇੱਕ ਪਦਾਰਥ ਹੁੰਦਾ ਹੈ, ਜੋ ਕੈਲਸ਼ੀਅਮ ਸਟੋਨ ਨੂੰ ਬਣਨ ਤੋਂ ਰੋਕਣ ਵਿਚ ਮਦਦਗਾਰ ਹੁੰਦਾ ਹੈ।
- ਅਜਵਾਇਨ ਦਾ ਜੂਸ ਵੀ ਕਿਡਨੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰ ਸਕਦਾ ਹੈ। ਨਿਊਟ੍ਰੀਸ਼ਨਿਸਟ ਦੱਸਦੇ ਹਨ ਕਿ ਇਸ ਵਿੱਚ ਮਿਨਰਲ ਸਾਲਟ ਹੁੰਦਾ ਹੈ, ਜੋ ਕਿਡਨੀ ਦੇ ਕੰਮ ਨੂੰ ਬਣਾਈ ਰੱਖਣ ਅਤੇ ਵਧਾਉਣ ਵਿੱਚ ਮਦਦ ਕਰਦਾ ਹੈ। ਆਪਣੇ ਭੋਜਨ ਤੋਂ 30 ਮਿੰਟ ਪਹਿਲਾਂ ਰੋਜ਼ਾਨਾ 1-2 ਗਲਾਸ ਅਜਵਾਈਨ ਦਾ ਜੂਸ ਜ਼ਰੂਰ ਪੀਓ।
- ਭਗਤੀ ਕਪੂਰ ਨੇ ਕਿਡਨੀ ਲਈ ਡੈਂਡੇਲੀਅਨ ਰੂਟ ਦੇ ਫਾਇਦਿਆਂ ਬਾਰੇ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਡੈਂਡੇਲੀਅਨ ਦੇ ਫੁੱਲਾਂ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਡੈਂਡੇਲੀਅਨ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖ ਸਕਦਾ ਹੈ। ਡੈਂਡੇਲੀਅਨ ਦੀ ਵਰਤੋਂ ਜੜੀ-ਬੂਟੀਆਂ ਦੇ ਮਾਹਰਾਂ ਦੁਆਰਾ ਗਾਲ ਬਲੈਡਰ, ਲੀਵਰ, ਕਿਡਨੀ ਨੂੰ ਸਾਫ਼ ਕਰਨ ਲਈ ਵੀ ਕੀਤੀ ਜਾਂਦੀ ਹੈ।
- ਜੇਕਰ ਤੁਹਾਡੀ ਕਿਡਨੀ ਕਮਜ਼ੋਰ ਹੈ ਤਾਂ ਪ੍ਰੋਟੀਨ ਭਰਪੂਰ ਭੋਜਨ ਦਾ ਸੇਵਨ ਘੱਟ ਕਰਨ 'ਤੇ ਵਿਚਾਰ ਕਰੋ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਕਬਜ਼ ਤੋਂ ਹੋ ਪਰੇਸ਼ਾਨ, ਤਾਂ ਖਾਓ ਇਹ ਅਦਰਕ, ਛੇਤੀ ਹੀ ਮਿਲੇਗੀ ਨਿਜਾਤ