Health Care Tips : ਗਰਮੀਆਂ ਦੇ ਮੌਸਮ ਵਿੱਚ ਸਰੀਰ ਦਾ ਤਾਪਮਾਨ ਵੱਧ ਰਹਿੰਦਾ ਹੈ। ਹਾਲਾਂਕਿ ਕੁਝ ਲੋਕ ਕੜਾਕੇ ਦੀ ਗਰਮੀ ਦੇ ਬਾਵਜੂਦ ਅਜਿਹੇ ਭੋਜਨ ਖਾਣਾ ਪਸੰਦ ਕਰਦੇ ਹਨ, ਜੋ ਸਰੀਰ ਵਿੱਚ ਜ਼ਿਆਦਾ ਗਰਮੀ ਪੈਦਾ ਕਰਦੇ ਹਨ। ਦਰਅਸਲ, ਗਰਮੀਆਂ 'ਚ ਅਜਿਹੇ ਭੋਜਨ ਪਦਾਰਥਾਂ ਦਾ ਸੇਵਨ ਕਰਨਾ ਬਿਹਤਰ ਮੰਨਿਆ ਜਾਂਦਾ ਹੈ, ਜੋ ਸਰੀਰ ਨੂੰ ਠੰਡਾ ਰੱਖਣ 'ਚ ਮਦਦ ਕਰਦੇ ਹਨ ਪਰ ਜ਼ਿਆਦਾਤਰ ਲੋਕ ਜਾਣੇ-ਅਣਜਾਣੇ 'ਚ ਕੁਝ ਅਜਿਹੀਆਂ ਚੀਜ਼ਾਂ ਖਾਂਦੇ ਹਨ, ਜਿਸ ਨਾਲ ਸਰੀਰ 'ਚ ਮੌਜੂਦ ਪਾਣੀ ਸੁੱਕਣ ਲੱਗਦਾ ਹੈ ਤੇ ਡੀਹਾਈਡ੍ਰੇਸ਼ਨ ਦਾ ਖਤਰਾ ਵਧ ਜਾਂਦਾ ਹੈ। ਆਓ ਜਾਣਦੇ ਹਾਂ ਗਰਮੀਆਂ ਦੇ ਮੌਸਮ ਵਿੱਚ ਤੁਹਾਨੂੰ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਕਿਉਂ?
1. ਆਈਸਕ੍ਰੀਮ: ਗਰਮੀਆਂ 'ਚ ਆਈਸਕ੍ਰੀਮ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਆਈਸਕ੍ਰੀਮ ਖਾਣ ਨਾਲ ਉਨ੍ਹਾਂ ਦੇ ਸਰੀਰ ਨੂੰ ਠੰਡਕ ਮਿਲੇਗੀ ਤੇ ਗਰਮੀ ਤੋਂ ਕੁਝ ਰਾਹਤ ਮਿਲੇਗੀ ਪਰ ਹੁੰਦਾ ਹੈ ਇਸ ਤੋਂ ਉਲਟ ਹੈ। ਆਈਸ ਕਰੀਮ ਵਿੱਚ ਬਹੁਤ ਸਾਰਾ ਕਾਰਬੋਹਾਈਡਰੇਟ, ਚਰਬੀ ਅਤੇ ਪ੍ਰੋਟੀਨ ਹੁੰਦਾ ਹੈ। ਜਦੋਂ ਇਹ ਤਿੰਨ ਤੱਤ ਆਈਸਕ੍ਰੀਮ ਰਾਹੀਂ ਸਰੀਰ ਦੇ ਅੰਦਰ ਜਾਂਦੇ ਹਨ, ਤਾਂ ਇਹ ਬਹੁਤ ਜ਼ਿਆਦਾ ਗਰਮੀ ਛੱਡਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਤੁਹਾਡਾ ਸਰੀਰ ਗਰਮ ਹੋ ਸਕਦਾ ਹੈ।
2. ਫਰਾਈਡ ਫੂਡ ਆਈਟਮ: ਹਰ ਕਿਸੇ ਨੂੰ ਗਰਮੀ ਦੇ ਮੌਸਮ 'ਚ ਜ਼ਿਆਦਾ ਤਲਿਆ ਹੋਇਆ ਭੋਜਨ ਨਹੀਂ ਖਾਣਾ ਚਾਹੀਦਾ। ਕਿਉਂਕਿ ਇਹ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ। ਪਾਚਨ ਕਿਰਿਆ ਵੀ ਔਖੀ ਹੋ ਜਾਂਦੀ ਹੈ। ਭੋਜਨ ਪਚਣ 'ਚ ਸਮੱਸਿਆ ਹੁੰਦੀ ਹੈ। ਜਿਸ ਕਾਰਨ ਬਲੋਟਿੰਗ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ।
3. ਚਾਹ ਜਾਂ ਕੌਫੀ: ਗਰਮੀਆਂ 'ਚ ਚਾਹ ਅਤੇ ਕੌਫੀ ਦਾ ਜ਼ਿਆਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਨ੍ਹਾਂ ਕਾਰਨ ਤੁਹਾਨੂੰ ਪਿੱਤੇ ਦੀ ਪੱਥਰੀ ਹੋ ਸਕਦੀ ਹੈ। ਇੰਨਾ ਹੀ ਨਹੀਂ ਇਸ ਨਾਲ ਗੈਸ, ਐਸੀਡਿਟੀ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ।
4. ਮੀਟ: ਗਰਮੀਆਂ 'ਚ ਜ਼ਿਆਦਾ ਮੀਟ ਖਾਣ ਨਾਲ ਤੁਹਾਡੇ ਪੇਟ 'ਤੇ ਜ਼ਿਆਦਾ ਦਬਾਅ ਪੈ ਸਕਦਾ ਹੈ। ਇਸ ਨੂੰ ਹਜ਼ਮ ਕਰਨਾ ਔਖਾ ਹੋ ਸਕਦਾ ਹੈ। ਕਿਉਂਕਿ ਮੀਟ ਵਿੱਚ ਚਰਬੀ, ਕਾਰਬੋਹਾਈਡਰੇਟ ਅਤੇ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਖਾਣ ਨਾਲ ਸਰੀਰ 'ਚ ਗਰਮੀ ਪੈਦਾ ਹੁੰਦੀ ਹੈ।
5. ਮਸਾਲੇਦਾਰ ਭੋਜਨ: ਗਰਮੀਆਂ ਵਿੱਚ ਮਸਾਲੇਦਾਰ ਭੋਜਨ ਦਾ ਸੇਵਨ ਵੀ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਕਿਉਂਕਿ ਮਿਰਚਾਂ ਵਿੱਚ ਕੈਪਸੈਸੀਨ ਮੌਜੂਦ ਹੁੰਦਾ ਹੈ,ਇਸ ਲਈ ਪੇਟ ਸਬੰਧੀ ਬੀਮਾਰੀਆਂ ਨੂੰ ਸੱਦਾ ਦੇ ਸਕਦਾ ਹੈ ਤੇ ਸਰੀਰ ਨੂੰ ਗਰਮ ਕਰ ਸਕਦਾ ਹੈ। ਇਸ ਲਈ ਗਰਮੀਆਂ ਵਿਚ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।