Gond Benefits: ਸਰਦੀਆਂ ਦਾ ਮੌਸਮ (winter season) ਜਿੰਨਾ ਸੁਹਾਵਣਾ ਅਹਿਸਾਸ ਦਿੰਦਾ ਹੈ, ਉੰਨਾ ਹੀ ਇਸ ਮੌਸਮ ਵਿੱਚ ਬਿਮਾਰ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਠੰਡ ਦੇ ਮੌਸਮ ਦੇ ਵਿੱਚ ਜ਼ੁਕਾਮ-ਖਾਂਸੀ, ਵਾਇਰਲ ਬੁਖਾਰ ਵਰਗੀ ਬਿਮਾਰੀਆਂ ਦਾ ਸ਼ਿਕਾਰ ਹੋਣਾ ਆਮ ਗੱਲ ਹੈ। ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਖੁਰਾਕ 'ਚ ਕੁੱਝ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਅਕਸਰ ਹੀ ਠੰਡ ਦੇ ਮੌਸਮ ਵਿੱਚ ਗੋਂਦ (Gond ) ਦੇ ਲੱਡੂ ਬਣਾਏ ਜਾਂਦੇ ਹਨ।
ਸਰਦੀਆਂ ਵਿੱਚ ਗੋਂਦ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਗੋਂਦ ਵਿਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿਚ ਹੁੰਦੇ ਹਨ ਜੋ ਸਰੀਰ ਨੂੰ ਫਿੱਟ ਰੱਖਣ ਵਿਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਸਰਦੀਆਂ ਵਿੱਚ ਗੋਂਦ ਖਾਣ ਦੇ ਫਾਇਦਿਆਂ ਬਾਰੇ ਦੱਸਾਂਗੇ।
ਸਾਹ ਦੀਆਂ ਬਿਮਾਰੀਆਂ ਤੋਂ ਰਾਹਤ- ਨਿੰਬੂ ਅਤੇ ਸ਼ਹਿਦ ਦੇ ਨਾਲ ਗੋਂਦ ਮਿਲਾ ਕੇ ਸੇਵਨ ਕਰਨ ਨਾਲ ਖਾਂਸੀ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਜੇਕਰ ਤੁਹਾਡੀ ਖਾਂਸੀ ਲੰਬੇ ਸਮੇਂ ਤੋਂ ਠੀਕ ਨਹੀਂ ਹੋ ਰਹੀ ਹੈ ਤਾਂ ਇਸ ਤਰੀਕੇ ਨਾਲ ਗੋਂਦ ਖਾਓ, ਤੁਹਾਨੂੰ ਲਾਭ ਮਿਲੇਗਾ।
ਕਬਜ਼ ਤੋਂ ਰਾਹਤ- ਗੋਂਦ ਦਾ ਸੇਵਨ ਪੇਟ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਕਬਜ਼ ਤੋਂ ਪਰੇਸ਼ਾਨ ਹੋ ਤਾਂ ਦਿਨ 'ਚ ਇਕ ਵਾਰ ਆਪਣੀ ਡਾਈਟ 'ਚ ਗੋਂਦ ਜ਼ਰੂਰ ਸ਼ਾਮਲ ਕਰੋ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
ਭਾਰ ਕੰਟਰੋਲ- ਭਾਰ ਨੂੰ ਕੰਟਰੋਲ ਕਰਨ 'ਚ ਗੋਂਦ ਖਾਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਦਾ ਸੇਵਨ ਕਰਨ ਨਾਲ ਜ਼ਿਆਦਾ ਭੁੱਖ ਨਹੀਂ ਲੱਗਦੀ ਅਤੇ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ।
ਜੋੜਾਂ ਦਾ ਦਰਦ- ਗੋਂਦ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਗਠੀਆ ਦੇ ਰੋਗੀਆਂ ਨੂੰ ਆਪਣੀ ਖੁਰਾਕ ਵਿੱਚ ਗੋਂਦ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਦਿਲ ਦੇ ਰੋਗ- ਗੋਂਦ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਨਾਲ ਚੰਗੇ ਕੋਲੈਸਟ੍ਰੋਲ ਦਾ ਪੱਧਰ ਵਧਦਾ ਹੈ ਅਤੇ ਦਿਲ ਮਜ਼ਬੂਤ ਹੁੰਦਾ ਹੈ। ਗੋਂਦ ਦਾ ਸੇਵਨ ਦਿਲ ਦੇ ਰੋਗੀਆਂ ਲਈ ਫਾਇਦੇਮੰਦ ਹੋ ਸਕਦਾ ਹੈ।
ਹੋਰ ਪੜ੍ਹੋ : ਸਰਦੀਆਂ ਵਿੱਚ ਖਾਲੀ ਪੇਟ ਕਿੰਨਾ ਗਰਮ ਪਾਣੀ ਪੀਣਾ ਚਾਹੀਦਾ? ਮਾਹਿਰ ਤੋਂ ਜਾਣੋ ਇਹ ਖਾਸ ਗੱਲਾਂ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।