Late Dinner Side Effects: ਪਹਿਲਾਂ ਵਾਲੇ ਸਮਿਆਂ ਦੇ ਵਿੱਚ ਲੋਕੀਂ 7-8 ਵਜੇ ਤੱਕ ਰੋਟੀ ਖਾ ਲੈਂਦੇ ਸੀ। ਪਿੰਡਾਂ ਵਿੱਚ ਅਜੇ ਵੀ ਲੋਕੀਂ ਸੂਰਜ ਢੱਲਣ ਤੋਂ ਬਾਅਦ ਡੰਗਰ ਸੰਭਾਲ ਕੇ ਰੋਟੀ ਖਾ ਲੈਂਦੇ ਹਨ। ਪਰ ਸ਼ਹਿਰਾਂ ਅਤੇ ਮੈਟਰੋ ਵਰਗੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਲੋਕਾਂ ਦੀ ਜੀਵਨ ਸ਼ੈਲੀ ਤੇਜ਼ ਹੈ। ਲੋਕ ਦੇਰ ਰਾਤ ਤੱਕ ਜਾਗ ਕੇ ਕੰਮ ਕਰਦੇ ਹਨ ਅਤੇ ਫਿਰ ਦੇਰ ਰਾਤ ਦਾ ਖਾਣਾ (Dinner) ਖਾਂਦੇ ਹਨ। ਲੋਕਾਂ ਦਾ ਰਾਤ ਨੂੰ 10-11 ਵਜੇ ਡਿਨਰ ਕਰਨਾ ਆਮ ਹੋ ਗਿਆ ਹੈ ਅਤੇ ਵੱਡੀ ਗਿਣਤੀ ਲੋਕ ਦੇਰ ਰਾਤ ਦਾ ਖਾਣਾ ਪਸੰਦ ਕਰਦੇ ਹਨ। ਜਿਸ ਦਾ ਇੱਕ ਵੱਡਾ ਕਾਰਨ ਮੋਬਾਇਲ ਫੋਨ ਵੀ ਹੈ। ਲੋਕੀਂ ਕੰਮ ਤੋਂ ਵਾਪਸ ਆਉਣ ਤੋਂ ਬਾਅਦ, ਘਰ ਬੈਠ ਕੇ ਮੋਬਾਇਲ ਦੀ ਵਰਤੋਂ ਕਰਦੇ ਹਨ। ਜਿਸ ਕਰਕੇ ਰਾਤ ਖਾਣ ਲੇਟ ਹੀ ਖਾਂਦੇ ਹਨ।



ਹੋਰ ਪੜ੍ਹੋ : ਮੂੰਹ ਦੀ ਬਦਬੂ ਤੋਂ ਪਰੇਸ਼ਾਨ! ਸ਼ਰਮਿੰਦਗੀ ਤੋਂ ਬਚਣ ਲਈ ਅਪਣਾਓ ਇਹ ਅਨੋਖੇ ਉਪਾਅ


ਭਾਵੇਂ ਲੋਕ ਦੇਰ ਰਾਤ ਖਾਣਾ ਖਾਣ ਦਾ ਮਜ਼ਾ ਲੈਂਦੇ ਹਨ ਪਰ ਇਹ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਇੱਕ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਰਾਤ 9 ਵਜੇ ਤੋਂ ਬਾਅਦ ਰਾਤ ਦਾ ਖਾਣਾ ਖਾਣ ਨਾਲ ਸਟ੍ਰੋਕ ਅਤੇ ਮਿੰਨੀ ਸਟ੍ਰੋਕ ਵਰਗੀਆਂ ਘਾਤਕ ਸਥਿਤੀਆਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।


ਇਹ ਹੈਰਾਨ ਕਰਨ ਵਾਲਾ ਖੁਲਾਸਾ ਫਰਾਂਸ ਦੀ ਰਾਜਧਾਨੀ ਪੈਰਿਸ ਸਥਿਤ ਸੋਰਬੋਨ ਯੂਨੀਵਰਸਿਟੀ ਦੀ ਖੋਜ ਦੌਰਾਨ ਸਾਹਮਣੇ ਆਇਆ ਹੈ। ਖੋਜਕਾਰਾਂ ਨੇ 1 ਲੱਖ ਤੋਂ ਜ਼ਿਆਦਾ ਲੋਕਾਂ 'ਤੇ ਅਧਿਐਨ ਕਰਨ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਦੇਰ ਰਾਤ ਤੱਕ ਖਾਣਾ ਖਾਣ ਦੀ ਆਦਤ ਲੋਕਾਂ ਲਈ ਘਾਤਕ ਸਾਬਤ ਹੋ ਸਕਦੀ ਹੈ। ਇਹ ਖੋਜ ਨੇਚਰ ਕਮਿਊਨੀਕੇਸ਼ਨ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਅਧਿਐਨ 'ਚ ਸ਼ਾਮਲ ਲੋਕਾਂ ਦੇ ਖਾਣ-ਪੀਣ ਦੇ ਸਮੇਂ 'ਤੇ ਨਜ਼ਰ ਰੱਖੀ ਗਈ ਅਤੇ ਉਨ੍ਹਾਂ ਦੇ ਕਾਰਡੀਓਵੈਸਕੁਲਰ ਰੋਗ ਦੇ ਖਤਰੇ 'ਤੇ ਵੀ ਨਜ਼ਰ ਰੱਖੀ ਗਈ।


ਇਹ ਅਧਿਐਨ 7 ਸਾਲ ਤੱਕ ਕੀਤਾ ਗਿਆ ਅਤੇ ਇਸ ਤੋਂ ਬਾਅਦ ਹੁਣ ਨਤੀਜੇ ਸਾਹਮਣੇ ਆਏ ਹਨ। ਇਸ 'ਚ ਰਾਤ ਦੇ ਖਾਣੇ ਦਾ ਸਭ ਤੋਂ ਵਧੀਆ ਅਤੇ ਖਰਾਬ ਸਮਾਂ ਦੱਸਿਆ ਗਿਆ ਹੈ।


ਖੋਜ ਕਰਨ ਵਾਲੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਧਿਐਨ ਤੋਂ ਪਤਾ ਲੱਗਾ ਹੈ ਕਿ ਰਾਤ 9 ਵਜੇ ਤੋਂ ਬਾਅਦ ਡਿਨਰ ਕਰਨ ਵਾਲੇ ਲੋਕਾਂ ਨੂੰ ਰਾਤ 8 ਵਜੇ ਤੋਂ ਪਹਿਲਾਂ ਡਿਨਰ ਕਰਨ ਵਾਲਿਆਂ ਦੇ ਮੁਕਾਬਲੇ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ 28 ਫੀਸਦੀ ਜ਼ਿਆਦਾ ਸੀ। ਇੰਨਾ ਹੀ ਨਹੀਂ ਰਾਤ 8 ਵਜੇ ਤੋਂ ਬਾਅਦ ਡਿਨਰ ਕਰਨ ਵਾਲੇ ਲੋਕਾਂ ਨੂੰ ਸਟ੍ਰੋਕ ਅਤੇ ਇਸਕੇਮਿਕ ਅਟੈਕ ਦਾ ਖਤਰਾ ਹਰ ਘੰਟੇ ਦੇ ਨਾਲ ਵਧਦਾ ਹੈ।


ਦੇਰ ਰਾਤ ਨੂੰ ਖਾਣਾ ਖਾਣ ਨਾਲ ਦਿਮਾਗ ਨੂੰ ਖੂਨ ਦੀ ਸਪਲਾਈ ਵਿੱਚ ਵਿਘਨ ਪੈਂਦਾ ਹੈ। ਇਸ ਕਾਰਨ ਕਾਰਡੀਓਵੈਸਕੁਲਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।


ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਸਿਹਤ 'ਤੇ ਮਾੜੇ ਪ੍ਰਭਾਵ ਪੈਂਦੇ ਹਨ। ਮਾਇਓਕਲੀਨਿਕ ਦੇ ਅਨੁਸਾਰ ਭੋਜਨ ਦੇ ਪਚਣ ਵਿੱਚ ਦੇਰੀ ਨਾਲ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਲੈਵਲ ਦੋਵੇਂ ਵਧ ਜਾਂਦੇ ਹਨ।


ਸ਼ਾਮ ਨੂੰ ਹਾਈ ਬਲੱਡ ਪ੍ਰੈਸ਼ਰ ਹੋਣ ਨਾਲ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਖ਼ਤਰਾ ਵਧ ਜਾਂਦਾ ਹੈ। ਖੋਜਕਾਰਾਂ ਨੇ ਅਧਿਐਨ 'ਚ ਪਾਇਆ ਕਿ ਦੇਰ ਨਾਲ ਖਾਣਾ ਖਾਣ ਨਾਲ ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ।


ਸਿਹਤ ਮਾਹਿਰਾਂ ਅਨੁਸਾਰ ਦੇਰ ਰਾਤ ਤੱਕ ਖਾਣਾ ਖਾਣ ਨਾਲ ਪਾਚਨ ਤੰਤਰ ਵਿਗੜ ਸਕਦਾ ਹੈ ਅਤੇ ਮੋਟਾਪੇ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ 'ਚ ਰਾਤ 8 ਵਜੇ ਤੋਂ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।