Health and Energy Drink: ਸਰਕਾਰ ਵਲੋਂ ਸਿਹਤ ਅਤੇ ਐਨਰਜੀ ਡਰਿੰਕਸ ਦੇ ਨਾਮ 'ਤੇ ਈ-ਕਾਮਰਸ ਕੰਪਨੀਆਂ ਦੁਆਰਾ ਵੇਚੇ ਜਾ ਰਹੇ ਜੂਸ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਵਲੋੰ ਈ-ਕਾਮਰਸ ਵੈੱਬਸਾਈਟਾਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਉਹ ਹੈਲਥ ਅਤੇ ਐਨਰਜੀ ਡਰਿੰਕਸ ਦੇ ਨਾਂ 'ਤੇ ਹਰ ਤਰ੍ਹਾਂ ਦੇ ਜੂਸ ਨਾ ਵੇਚੇ ਜਾਣ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਮੰਗਲਵਾਰ ਨੂੰ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਕਿਹਾ ਕਿ ਉਹ ਆਪਣੀਆਂ ਵੈੱਬਸਾਈਟਾਂ 'ਤੇ ਵੇਚੇ ਜਾਣ ਵਾਲੇ ਫੂਡ ਪ੍ਰੋਡਕਟਸ ਨੂੰ ਸਹੀ ਢੰਗ ਨਾਲ ਵੰਡਣ। FSSAI ਨੇ ਕਿਹਾ ਹੈ ਕਿ ਫੂਡ ਪ੍ਰੋਡਕਟਸ ਸਹੀ ਸੇਗਮੇਂਟ ਵਿੱਚ ਨਾ ਹੋਣ ਕਾਰਨ ਗਾਹਕ ਗੁੰਮਰਾਹ ਹੋ ਜਾਂਦੇ ਹਨ।


ਆਸਾਨੀ ਨਾਲ ਹਰ ਜਗ੍ਹਾ ਉਪਲਬਧ ਹਨ ਐਨਰਜੀ ਡਰਿੰਕਸ 
ਨੀਲਸਨ ਆਈਕਿਊ ਦੇ ਅੰਕੜਿਆਂ ਅਨੁਸਾਰ ਪੈਪਸੀਕੋ (PepsiCo), ਕੋਕਾ-ਕੋਲਾ (Coca-Cola) ਅਤੇ ਹੇਲ (Hell) ਵਰਗੀਆਂ ਕੰਪਨੀਆਂ ਆਪਣੇ ਐਨਰਜੀ ਡਰਿੰਕਸ ਨੂੰ ਰੈੱਡ ਬੁੱਲ (Red Bull) ਅਤੇ ਮੌਨਸਟਰ (Monster) ਦੇ ਮੁਕਾਬਲੇ ਇੱਕ ਚੌਥਾਈ ਰੇਟ 'ਤੇ  ਵੇਚ ਰਹੀਆਂ ਹਨ। ਇਹ ਡਰਿੰਕਸ ਕਰਿਆਨੇ ਦੀਆਂ ਦੁਕਾਨਾਂ 'ਤੇ ਆਸਾਨੀ ਨਾਲ ਉਪਲਬਧ ਹਨ। ਐਨਰਜੀ ਡਰਿੰਕਸ ਦੀ ਵਿਕਰੀ ਲਗਭਗ 50 ਫੀਸਦੀ ਸਾਲਾਨਾ ਦਰ ਨਾਲ ਵਧ ਰਹੀ ਹੈ। ਨੌਜਵਾਨਾਂ ਵਿੱਚ ਇਸ ਦੀ ਵੱਧ ਰਹੀ ਖਪਤ ਚਿੰਤਾਜਨਕ ਹੈ। ਕਈ ਖੋਜਾਂ ਨੇ ਸਿਹਤ 'ਤੇ ਇਸ ਦੇ ਗੰਭੀਰ ਪ੍ਰਭਾਵਾਂ ਦਾ ਖੁਲਾਸਾ ਕੀਤਾ ਹੈ। ਇਸ ਲਈ FSSAI ਵੀ ਇਨ੍ਹਾਂ ਨੂੰ ਲੈ ਕੇ ਗੰਭੀਰ ਹੋ ਗਿਆ ਹੈ।


FSSAI ਨੇ ਵੱਖਰੀ ਕੈਟੇਗਰੀ ਬਣਾਉਣ ਦੇ ਦਿੱਤੇ ਨਿਰਦੇਸ਼ 
FSSAI ਦੇ ਅਨੁਸਾਰ, ਪ੍ਰਾਪਰਟੀ ਫੂਡ ਲਾਇਸੈਂਸ ਦੇ ਅਧੀਨ ਆਉਣ ਵਾਲੇ ਡੇਅਰੀ ਅਧਾਰਤ, ਅਨਾਜ ਅਧਾਰਤ ਅਤੇ ਮਾਲਟ ਅਧਾਰਤ ਪੀਣ ਵਾਲੇ ਪਦਾਰਥਾਂ ਨੂੰ ਹੈਲਥ ਡਰਿੰਕ ਜਾਂ ਐਨਰਜੀ ਡਰਿੰਕ ਦੇ ਨਾਮ 'ਤੇ ਈ-ਕਾਮਰਸ ਵੈਬਸਾਈਟਾਂ 'ਤੇ ਨਹੀਂ ਵੇਚਿਆ ਜਾਵੇਗਾ। ਕੰਪਨੀਆਂ ਨੂੰ ਇਨ੍ਹਾਂ ਲਈ ਵੱਖਰੀ ਕੈਟੇਗਰੀ  ਬਣਾਉਣੀ ਪਵੇਗੀ। FSSAI ਨੇ ਸਪੱਸ਼ਟ ਕੀਤਾ ਹੈ ਕਿ ਹੈਲਥ ਡਰਿੰਕ ਨੂੰ FSS ਐਕਟ 2006 ਦੇ ਤਹਿਤ ਕਿਤੇ ਵੀ ਪਰਿਭਾਸ਼ਤ ਨਹੀਂ ਕੀਤਾ ਗਿਆ। ਐਨਰਜੀ ਡਰਿੰਕਸ ਵੀ ਸਿਰਫ ਕਾਰਬੋਨੇਟਿਡ ਅਤੇ ਕਾਰਬੋਨੇਟਿਡ ਵਾਟਰ ਬੇਸਡ ਡਰਿੰਕਸ ਲਈ ਇਸਤੇਮਾਲ ਕੀਤਾ ਜਾ ਸਕੇਗਾ। ਪ੍ਰਾਪਰਟੀ ਫੂਡ  ਉਹ ਫੂਡ ਹੁੰਦੇ ਹਨ ਜੋ ਭੋਜਨ ਸੁਰੱਖਿਆ ਅਤੇ ਮਿਆਰੀ ਨਿਯਮਾਂ ਦੇ ਦਾਇਰੇ ਵਿੱਚ ਨਹੀਂ ਹੁੰਦੇ ਹਨ। ਇਸ ਐਕਸ਼ਨ ਦੀ ਮਦਦ ਨਾਲ ਗਾਹਕਾਂ ਨੂੰ ਉਤਪਾਦਾਂ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।