ਕੁਦਰਤੀ ਐਲੋਵਿਰਾ ਦੇ ਸਿਹਤ ਲਈ ਕਈ ਫਾਇਦੇ ਹੁੰਦੇ ਹਨ। ਚਮੜੀ ਤੇ ਵਾਲਾਂ ਲਈ ਵੀ ਐਲੋਵਿਰਾ ਬਹੁਤ ਲਾਹੇਵੰਦ ਹੈ। ਐਲੋਵਿਰਾ ਦੀ ਵਰਤੋ ਨਾਲ ਸਿਰ ਦਰਦ ਤੋਂ ਵੀ ਛੁਟਕਾਰਾ ਮਿਲਦਾ ਹੈ। ਜਿਹੜੇ ਲੋਕਾਂ ਦਾ ਸਿਰਦਰਦ ਹੁੰਦਾ ਹੈ ਉਹ ਰੋਜ਼ ਖਾਲੀ ਪੇਟ ਐਲੋਵਿਰਾ ਦਾ ਜੂਸ ਪੀਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।


ਐਲੋਵੇਰਾ ਵਿੱਚ ਕਈ ਐਂਟੀ-ਬੈਕਟੀਰੀਅਲ ਅਤੇ ਐਂਟੀਔਕਸੀਡੈਂਟ ਪਾਏ ਜਾਂਦੇ ਹਨ ਜੋ ਕਬਜ਼ ਦੂਰ ਕਰਦੇ ਹਨ। ਖਾਲੀ ਪੇਟ ਐਲੋਵੀਰਾ ਜੂਸ ਪੀਣ ਨਾਲ ਪੇਟ ਵੀ ਸਾਫ ਰਹਿੰਦਾ ਹੈ। ਐਲੋਵਿਰਾ ਦਾ ਜੂਸ ਖੂਨ ਵਿਚ ਹੀਮੋਗਲੋਬਿਨ ਦੀ ਕਮੀ ਦੂਰ ਕਰਦਾ ਹੈ। ਜੇਕਰ ਕੁਝ ਕੱਟਿਆ ਜਾਂ ਸੜਿਆ ਹੋਵੇ ਤਾਂ ਐਲੋਵਿਰਾ ਲਾਉਣ ਨਾਲ ਰਾਹਤ ਮਿਲਦੀ ਹੈ। ਚਮੜੀ ਤੇ ਐਲੋਵਿਰਾ ਲਾਉਣਾ ਵੀ ਫਾਇਦੇਮੰਦ ਹੈ। ਸ਼ੂਗਰ ਦੇ ਮਰੀਜ਼ਾਂ ਲਈ ਐਲੋਵਿਰਾ ਬਹੁਤ ਫਾਇਦੇਮੰਦ ਰਹਿੰਦਾ ਹੈ।


ਡਾ. ਬਲਰਾਜ ਬੈਂਸ ਅਤੇ ਕਰਮਜੀਤ ਬੈਂਸ ਦੇ ਮੁਤਾਬਕ ਕੁਆਰ ਦੇ ਇੱਕ ਪੱਤੇ ਦਾ ਗੁੱਦਾ, ਇੱਕ ਟਮਾਟਰ, ਖੀਰੇ ਦੀਆਂ ਦੋ ਫਾੜੀਆਂ, ਥੋੜ੍ਹੇ ਜਿਹੇ ਕਣਕ ਦੇ ਪੱਤੇ, ਕੱਚੇ ਔਲੇ ਦੀਆਂ ਚਾਰ ਕੁ ਫਾੜੀਆਂ, ਦੇਸੀ ਲੱਸਣ ਦੀਆਂ ਇਕ ਦੋ ਤੁੱਰੀਆਂ , ਥੋੜਾ ਜਿਹਾ ਅਧਰਕ, ਦਸ ਕੁ ਪੱਤੇ ਸੁਹਾਂਜਨਾ, ਤਿੰਨ ਕੁ ਪੱਤੇ ਤੁਲਸੀ, ਦੋ ਕੁ ਪੱਤੇ ਮਰੂਆ ਜਾਂ ਪੁਦੀਨਾ ਜਾਂ ਬਾਥੂ ਜਾਂ ਹਰਾ ਧਣੀਆ ਪਾਕੇ ਮਿਕਸਰ 'ਚ ਪਾਕੇ ਰਗੜ ਲਵੋ। ਇਸ ਵਿੱਚ ਤੁਸੀਂ ਥੋੜੀ ਕਾਲੀ ਮਿਰਚ, ਸੇਂਧਾ ਨਮਕ ਵੀ ਪਾ ਸਕਦੇ ਹੋ।


ਹਰਿਆਣਾ ਦੇ ਅਕਾਲੀ ਵੀ ਕਿਸਾਨਾਂ ਨਾਲ ਡਟੇ


ਇੱਕ ਗਿਲਾਸ 'ਚ ਇਕ ਚਮਚ ਸੇਬ ਸਿਰਕਾ ਵੀ ਪਾ ਸਕਦੇ ਹੋ। ਨਾਲ ਹੀ ਉੱਪਰੋਂ ਕਿਸੇ ਵੀ ਕਿਸਮ ਦੇ ਖਾਣਯੋਗ ਹਰੇ ਪੱਤਿਆਂ ਨਾਲ ਸਜਾ ਵੀ ਸਕਦੇ ਹੋ। ਇਹ ਸੰਘਣਾ ਜੂਸ ਬਿਨਾਂ ਪੁਣਨ ਦੇ ਚੰਗੀ ਤਰ੍ਹਾਂ ਚਬਾਅ ਚਬਾ ਕੇ ਖਾਉ। ਇਹ ਅਨੇਕਾਂ ਫਾਇਟੋ ਨਿਉਟਰੀਐਂਟਸ ਅਤੇ ਡਾਇਟਿਕ ਫਾਇਬਰਜ਼ ਨਾਲ ਭਰਪੂਰ ਰਸ ਬੇਹੱਦ ਸਿਹਤਵਰਧਕ ਤੇ ਸੁਆਦੀ ਹੈ। ਇਹ ਹਰ ਉਮਰ 'ਚ ਪੀ ਸਕਦੇ ਹੋ। ਇਹ ਹਰਤਰਾਂ ਦੀਆਂ ਇਨਫੈਕਸ਼ਨਜ਼ ਤੋਂ ਬਚਾਅ ਹੁੰਦਾ ਹੈ। ਅੱਖਾਂ, ਵਾਲਾਂ, ਚਮੜੀ, ਦੰਦਾਂ ਦੀ ਤੰਦਰੁਸਤੀ ਤੇ ਸੁੰਦਰਤਾ ਵਧਦੀ ਹੈ। ਦਿਲ, ਜਿਗਰ, ਗੁਰਦਿਆਂ, ਫੇਫੜਿਆਂ ਨੂੰ ਵੀ ਤੰਦਰੁਸਤ ਰਖਦਾ ਹੈ।


ਇਸ ਤੋਂ ਇਲਾਵਾ ਐਲੋਵਿਰਾ ਥਕਾਵਟ, ਕਮਜ਼ੋਰ ਨਜ਼ਰ, ਕਮਜ਼ੋਰ ਯਾਦਾਸ਼ਤ ਆਦਿ ਤੋਂ ਵੀ ਬਹੁਤ ਲਾਭਦਾਇਕ ਹੁੰਦਾ ਹੈ। ਇਹ ਕਮਜ਼ੋਰ ਹਾਜ਼ਮੇ 'ਚ ਵੀ ਫਾਇਦੇਮੰਦ ਹੁੰਦਾ ਹੈ। ਇਹ ਬਲੱਡ ਸ਼ੂਗਰ ਨੂੰ ਘਟਾਉਂਦਾ ਹੈ। ਕਬਜ਼, ਤੇਜ਼ਾਬੀਪਨ ਆਦਿ ਤੋਂ ਵੀ ਫਾਇਦੇਮੰਦ ਹੁੰਦਾ ਹੈ। ਇਹ ਗਠੀਆ, ਜੋੜ ਸੋਜ਼, ਰੀੜ ਦੀ ਹੱਡੀ ਦਰਦ ਆਦਿ ਤੋਂ ਵੀ ਲਾਭਦਾਇਕ ਹੈ।


ਚੀਨੀ ਰਾਸ਼ਟਰਪਤੀ ਦੇ ਸੁਰ ਨਰਮ, ਸੰਯੁਕਤ ਰਾਸ਼ਟਰ 'ਚ ਬੋਲੇ ਜੰਗ ਦਾ ਕੋਈ ਇਰਾਦਾ ਨਹੀਂ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ