ਮੋਟਾਪਾ ਕਿਸੇ ਨੂੰ ਵੀ ਚੰਗਾ ਨਹੀਂ ਲਗਦਾ। ਵਧੇ ਹੋਏ ਪੇਟ ਨੂੰ ਹਰ ਕੋਈ ਫਟਾਫਟ ਘੱਟ ਕਰਨਾ ਚਾਹੁੰਦਾ ਹੈ ਪਰ ਇਹ ਇੰਨਾ ਸੌਖਾ ਨਹੀਂ ਹੈ। ਸਾਡਾ ਮੋਟਾ ਪੇਟ ਸਾਡੀ ਫਿੱਗਰ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੰਦਾ ਹੈ। ਲਗਾਤਾਰ ਇਕੋ ਜਗ੍ਹਾ 'ਤੇ ਬੈਠ ਕੇ ਘੰਟਿਆਂਬੱਧੀ ਕੰਮ ਕਰਨ ਨਾਲ ਵੀ ਗੋਗੜ ਬਾਹਰ ਆ ਜਾਂਦੀ ਹੈ, ਜੋ ਦੇਖਣ 'ਚ ਤਾਂ ਬੁਰੀ ਲਗਦੀ ਹੀ ਹੈ, ਬਲਕਿ ਸਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਜ਼ਿਆਦਾਤਰ ਔਰਤਾਂ ਇਸ ਦੀਆਂ ਸ਼ਿਕਾਰ ਹੁੰਦੀਆਂ ਹਨ। ਦਰਅਸਲ ਅਜਿਹਾ ਪੇਟ 'ਚ ਸੋਜ ਹੋਣ ਕਾਰਨ ਹੁੰਦਾ ਹੈ।


ਖਾਧਾ-ਪੀਤਾ ਨਾ ਪਚਣਾ, ਕਬਜ਼ ਜਾਂ ਗੈਸ ਦੇ ਕਾਰਨ ਪੇਟ ਫੁੱਲਿਆ ਹੋਇਆ ਲਗਦਾ ਹੈ। ਹਾਲਾਂਕਿ ਗੈਸ ਅਤੇ ਕਬਜ਼ ਹੋਣਾ ਆਮ ਗੱਲ ਹੈ ਪਰ ਜੇਕਰ ਇਹ ਪ੍ਰੇਸ਼ਾਨੀ ਕਾਫੀ ਦਿਨਾਂ ਤਕ ਬਣੀ ਰਹੇ ਤਾਂ ਡਾਕਟਰ ਕੋਲੋਂ ਜ਼ਰੂਰ ਚੈੱਕਅਪ ਕਰਵਾਓ। ਪੇਟ 'ਚ ਸੋਜ ਦੇ ਕਾਰਨ- ਮੋਟਾਪਾ ਸਾਡੇ ਖੁਦ ਦੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਦਾ ਹੀ ਨਤੀਜਾ ਹੈ। ਕਈ ਵਾਰ ਅਸੀਂ ਬਿਨਾਂ ਜਾਣਕਾਰੀ ਅਜਿਹੀਆਂ ਚੀਜਾਂ ਖਾ ਲੈਂਦੇ ਹਾਂ, ਜਿਨ੍ਹਾਂ ਕਾਰਨ ਪੇਟ 'ਚ ਸੋਜ ਹੋ ਜਾਂਦੀ ਹੈ। ਇਹ ਸੋਜ ਲਿਵਰ ਅਤੇ ਦਿਲ ਦੀ ਗੜਬੜੀ ਕਾਰਨ ਵੀ ਹੋ ਸਕਦੀ ਹੈ। ਜ਼ਿਆਦਾਤਰ ਲੋਕ ਇਸ ਸਮੱਸਿਆ ਨੂੰ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਬਿਲਕੁਲ ਗਲਤ ਗੱਲ ਹੈ। ਪੇਟ 'ਚ ਸੋਜ ਘੱਟ ਹੋਵੇਗੀ ਤਾਂ ਗੋਗੜ ਆਪਣੇ ਆਪ ਹੀ ਅੰਦਰ ਚਲੀ ਜਾਵੇਗੀ।


1. ਗਰਮ ਪਾਣੀ ਚਰਬੀ ਨੂੰ ਘੋਲਦਾ ਹੈ ਅਤੇ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ। ਖਾਣਾ ਖਾਣ ਤੋਂ ਬਾਅਦ ਇੱਕ ਗਿਲਾਸ ਕੋਸਾ ਪਾਣੀ ਜ਼ਰੂਰ ਪੀਓ। ਇਸ ਨਾਲ ਵਜ਼ਨ ਤੇਜ਼ੀ ਨਾਲ ਘੱਟ ਹੁੰਦਾ ਹੈ। ਧਿਆਨ ਰਹੇ ਕਿ ਅਜਿਹਾ ਖਾਣਾ ਖਾਣ ਤੋਂ ਇੱਕ ਜਾਂ ਪੌਣੇ ਘੰਟੇ ਬਾਅਦ ਕਰਨਾ ਹੈ। ਤੁਸੀਂ ਚਾਹੋ ਤਾਂ ਗਰਮੀਆਂ ਵਿਚ ਖਾਲੀ ਪੇਟ ਇੱਕ ਗਿਲਾਸ ਗਰਮ ਪਾਣੀ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਵਜ਼ਨ ਤੇਜ਼ੀ ਨਾਲ ਘੱਟ ਹੁੰਦਾ ਹੈ ਅਤੇ ਕਬਜ਼ ਦੀ ਪ੍ਰੇਸ਼ਾਨੀ ਵੀ ਨਹੀਂ ਰਹੇਗੀ।


2. ਦਹੀਂ ਖਾਣ ਨਾਲ ਵੀ ਸਰੀਰ ਦੀ ਫਾਲਤੂ ਚਰਬੀ ਘੱਟ ਹੋਣ ਲਗਦੀ ਹੈ। ਗਰਮੀਆਂ ਵਿਚ ਨਮਕੀਨ ਲੱਸੀ ਦਿਨ ਵਿਚ 2-3 ਵਾਰ ਜ਼ਰੂਰ ਪੀਓ।


3. ਇੱਕ ਰਿਸਰਚ ਦੀ ਮੰਨੀਏ ਤਾਂ ਵਜ਼ਨ ਘੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਮਿਰਚ ਖਾਣਾ ਹੈ। ਹਰੀ ਜਾਂ ਕਾਲੀ ਮਿਰਚ ਵਿਚ ਪਾਏ ਜਾਣ ਵਾਲੇ ਤੱਤ ਕੈਪਸਾਈਸਿਨ ਨਾਲ ਭੁੱਖ ਘਟਦੀ ਹੈ ਕਿਉਂਕਿ ਮਿਰਚ ਖਾਣ ਨਾਲ ਜਲਨ ਹੁੰਦੀ ਹੈ, ਜਿਸ ਕਾਰਨ ਵਜ਼ਨ ਕੰਟਰੋਲ ਵਿਚ ਰਹਿੰਦਾ ਹੈ।


4. ਪਿੱਪਲ ਦੇ ਫਲਾਂ ਨੂੰ ਪੀਸ ਕੇ ਚੂਰਨ ਬਣਾ ਲਓ ਅਤੇ ਕੱਪੜੇ ਨਾਲ ਚੰਗੀ ਨਾਲ ਛਾਣ ਲਓ। ਇਹ ਚੂਰਨ 3 ਗ੍ਰਾਮ ਰੋਜ਼ਾਨਾ ਸਵੇਰ ਵੇਲੇ ਲੱਸੀ ਨਾਲ ਖਾਣ ਨਾਲ ਵਧਿਆ ਹੋਇਆ ਪੇਟ ਘਟ ਜਾਂਦਾ ਹੈ।


5. ਸੁੱਕੇ ਆਂਵਲੇ ਅਤੇ ਹਲਦੀ ਨੂੰ ਪੀਸ ਕੇ ਚੂਰਨ ਬਣਾ ਲਓ। ਇਸ ਚੂਰਨ ਨੂੰ ਲੱਸੀ ਦੇ ਨਾਲ ਲਓ, ਲੱਕ ਇਕਦਮ ਪਤਲਾ ਹੋ ਜਾਵੇਗਾ।


6. ਪਪੀਤੇ ਦਾ ਸੇਵਨ ਕਰੋ। ਪਪੀਤਾ ਸਰੀਰ ਵਿਚ ਚਰਬੀ ਨਹੀਂ ਜੰਮਣ ਦਿੰਦਾ ਅਤੇ ਪੇਟ ਨਾਲ ਸੰਬੰਧਿਤ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ।


7. ਗ੍ਰੀਨ ਟੀ 'ਚ ਐਂਟੀ ਆਕਸੀਡੈਂਟ ਪਾਇਆ ਜਾਂਦਾ ਹੈ, ਜੋ ਮੋਟਾਪਾ ਘਟਾਉਣ ਦੇ ਨਾਲ-ਨਾਲ ਚਿਹਰੇ ਦੀਆਂ ਝੁਰੜੀਆਂ ਨੂੰ ਵੀ ਦੂਰ ਕਰਦਾ ਹੈ। ਇਸ ਨਾਲ ਮੈਟਾਬੋਲਿਜ਼ਮ ਵੀ ਠੀਕ ਰਹਿੰਦਾ ਹੈ ਜੇਕਰ ਤੁਸੀਂ ਬਿਨਾਂ ਚੀਨੀ ਦੇ ਗ੍ਰੀਨ ਟੀ ਪੀਓਗੇ ਤਾਂ ਜ਼ਿਆਦਾ ਫਾਇਦਾ ਹੋਵੇਗਾ।


8. ਐਪਲ ਸਾਈਡਰ ਵਿਨੇਗਰ ਨੂੰ ਪਾਣੀ ਜਾਂ ਜੂਸ ਦੇ ਨਾਲ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ। ਇਹ ਪਾਚਨ ਪ੍ਰਣਾਲੀ ਨੂੰ ਸਹੀ ਕਰਦਾ ਹੈ ਅਤੇ ਕੋਲੈਸਟ੍ਰੋਲ ਨੂੰ ਵੀ ਘੱਟ ਕਰਦਾ ਹੈ।


9. ਪੱਤਾ ਗੋਭੀ ਦਾ ਜੂਸ ਪੀਓ, ਕਿਉਂਕਿ ਇਸ ਵਿਚ ਚਰਬੀ ਘਟਾਉਣ ਦੇ ਗੁਣ ਪਾਏ ਜਾਂਦੇ ਹਨ। ਇਸ ਨਾਲ ਮੈਟਾਬੋਲਿਜ਼ਮ ਸਹੀ ਰਹਿੰਦਾ ਹੈ। ਇਸੇ ਤਰ੍ਹਾਂ ਸਵੇਰੇ ਉੱਠਦਿਆਂ ਹੀ ਖਾਲੀ ਪੇਟ 250 ਗ੍ਰਾਮ ਟਮਾਟਰ ਦਾ ਰਸ 2-3 ਮਹੀਨੇ ਲਗਾਤਾਰ ਪੀਣ ਨਾਲ ਚਰਬੀ ਘੱਟ ਹੁੰਦੀ ਹੈ।


10. ਇਕ ਚਮਚ ਪੁਦੀਨੇ ਦੇ ਰਸ ਵਿਚ 2 ਚਮਚ ਸ਼ਹਿਦ ਮਿਲਾ ਕੇ ਲੈਣ ਨਾਲ ਮੋਟਾਪਾ ਤੇਜ਼ੀ ਨਾਲ ਘੱਟ ਹੋ ਜਾਂਦਾ ਹੈ।


11. ਫਲ ਅਤੇ ਸਬਜ਼ੀਆਂ ਵਿਚ ਕੈਲੋਰੀਜ਼ ਘੱਟ ਹੁੰਦੀਆਂ ਹਨ, ਇਸ ਲਈ ਇਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਖਾਓ ਪਰ ਕੇਲੇ ਅਤੇ ਚੀਕੂ ਦਾ ਸੇਵਨ ਨਾ ਕਰੋ, ਇਨ੍ਹਾਂ ਨਾਲ ਮੋਟਾਪਾ ਵਧਦਾ ਹੈ।


12. ਟਮਾਟਰ, ਪਿਆਜ਼, ਮੂਲੀ ਅਤੇ ਖੀਰੇ ਦਾ ਸਲਾਦ ਕਾਲੀ ਮਿਰਚ ਅਤੇ ਨਮਕ ਛਿੜਕ ਕੇ ਖਾਓ। ਇਸ ਨਾਲ ਤੁਹਾਨੂੰ ਵਿਟਾਮਿਨ-ਸੀ, ਵਿਟਾਮਿਨ-ਏ, ਵਿਟਾਮਿਨ-ਕੇ, ਆਇਰਨ, ਪੋਟਾਸ਼ੀਅਮ, ਲਾਈਕੋਪੀਨ ਅਤੇ ਲਿਊਟਿਨ ਇਕੱਠੇ ਮਿਲਣਗੇ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904