ਨਵੀਂ ਦਿੱਲੀ: ਜੇਕਰ ਤੁਸੀਂ ਵੀ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਖਾਸ ਤਰੀਕੇ ਦੱਸਣ ਜਾ ਰਹੇ ਹਨ। ਇਹ ਅਜਿਹੇ ਸੈਕਸੀ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਬਹੁਤ ਹੀ ਅਸਾਨੀ ਨਾਲ ਵਜ਼ਨ ਘੱਟ ਕਰ ਸਕਦੇ ਹੋ। ਮਾਹਿਰਾਂ ਦਾ ਮੰਨਣਾ ਹੈ ਕਿ ਲਵਮੇਕਿੰਗ ਵਜ਼ਨ ਘੱਟ ਕਰਨ ਦਾ ਵਧੀਆ ਤਰੀਕਾ ਹੈ। ਲਵਮੇਕਿੰਗ ਕਰਨ ਨਾਲ ਨਾ ਸਿਰਫ ਕੈਲੋਰੀ ਬਰਨ ਹੁੰਦੀ ਹੈ ਸਗੋਂ ਤੁਸੀਂ ਇੰਜੁਆਏ ਵੀ ਕਰਦੇ ਹੋ।


ਡਿਨਰ ਤੋਂ ਬਾਅਦ ਆਪਣੇ ਸਾਥੀ ਨਾਲ ਸੈਰ 'ਤੇ ਜਾਓ। ਇਸ ਨਾਲ ਤੁਹਾਡਾ ਖਾਣਾ ਵੀ ਹਜ਼ਮ ਹੋਵੇਗਾ ਤੇ ਤੁਹਾਡਾ ਰੁਟੀਨ ਬਣਨ ਨਾਲ ਤੁਸੀਂ ਤੰਦਰੁਸਤ ਵੀ ਰਹੋਗੇ। ਜੇਕਰ ਤੁਹਾਡੇ ਕੋਲ ਪਾਰਟਨਰ ਹੈ ਤਾਂ ਤੁਸੀਂ ਉਸ ਨਾਲ ਡਾਂਸ ਕਰ ਸਕਦੇ ਹੋ। ਡਾਂਸ ਬੇਹੱਦ ਅਸਾਨੀ ਨਾਲ ਭਾਰ ਘੱਟ ਕਰਨ ਦਾ ਸੌਖਾ ਤਰੀਕਾ ਹੈ। ਇਸ ਦੇ ਚੱਲਦੇ ਤੁਸੀ ਆਪਣੇ ਸਾਥੀ ਨਾਲ ਵਧੀਆ ਸਮਾਂ ਵੀ ਬਿਤਾ ਸਕੋਗੇ ਤੇ ਫੈਟ ਵੀ ਘੱਟ ਹੋਵੇਗਾ।


ਜੇਕਰ ਤੁਹਾਡੇ ਕੋਲ ਜਿੰਮ ਜਾਣ ਦਾ ਸਮਾਂ ਨਹੀਂ ਹੈ। ਟ੍ਰੇਡਮਿਲ 'ਤੇ ਤੁਰੋ। ਟ੍ਰੇਡਮਿਲ 'ਤੇ ਤੁਰਨ ਨਾਲ ਤੁਸੀਂ ਅਸਾਨੀ ਨਾਲ ਭਾਰ ਘੱਟ ਕਰ ਸਕਦੇ ਹੋ ਤੇ ਤੰਦਰੁਸਤ ਰਹੋਗੇ। ਵਜ਼ਨ ਘੱਟ ਕਰਨ ਲਈ ਜੌਗਿੰਗ ਤੋਂ ਬੇਹਤਰ ਕੁਝ ਨਹੀਂ ਹੈ। ਸਵੇਰੇ 30 ਮਿੰਟ ਤੱਕ ਜੌਗਿੰਗ ਕਰਨ ਨਾਲ ਤੁਸੀਂ ਪੂਰੀ ਤਰਾਂ ਫਿੱਟ ਰਹਿ ਸਕਦੇ ਹੋ। ਸਾਈਕਲ ਚਲਾਉਣਾ ਸਿਹਤ ਲਈ ਬੇਹੱਦ ਵਧੀਆ ਹੈ। ਸਾਈਕਲ ਚਲਾਉਣ ਨਾਲ ਤੁਸੀਂ ਫਿੱਟ ਰਹੋਗੇ ਤੇ ਮਸਲ ਵੀ ਮਜ਼ਬੂਤ ਹੋਣਗੇ।


ਡਾਈਟ ਦਾ ਵੀ ਖਾਸ ਧਿਆਨ ਰੱਖੋ। ਅਸੀਂ ਤੁਹਾਨੂੰ ਡਾਇਟਿੰਗ ਕਰਨ ਲਈ ਨਹੀਂ ਕਹਿ ਰਹੇ। ਸਗੋਂ ਤੁਸੀਂ ਡਾਈਟ 'ਚ ਕੁਝ ਬਦਲਾਅ ਕਰੋ। ਡਾਈਟ 'ਚ ਫਾਈਬਰ ਐਡ ਕਰੋ ਤੇ ਕੈਲੋਰੀ ਘੱਟ ਕਰੋ। ਇਸ ਦੇ ਨਾਲ ਹੀ ਹਾਈ ਐਨਰਜੀ ਫੂਡ ਵੀ ਡਾਈਟ 'ਚ ਸ਼ਾਮਲ ਕਰੋ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904