When Should Wash Bath Towels: ਤੌਲੀਏ ਦੀ ਵਰਤੋਂ ਹਰ ਕੋਈ ਰੋਜ਼ਾਨਾ ਹੀ ਕਰਦਾ ਹੈ। ਨਹਾਉਣ ਤੋਂ ਲੈ ਕੇ ਹੱਥ ਪੂੰਝਣ ਤੱਕ, ਤੌਲੀਏ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਤੌਲੀਏ ਦੀ ਵਰਤੋਂ ਕਰਨ ਤੋਂ ਬਾਅਦ ਇਹ ਗੰਦਾ ਨਜ਼ਰ ਆਉਣ ਲੱਗਦਾ ਹੈ ਅਤੇ ਕਈ ਲੋਕ ਰੋਜ਼ਾਨਾ ਤੌਲੀਏ (towel) ਨੂੰ ਧੋਂਦੇ ਹਨ। ਹਾਲਾਂਕਿ, ਬਹੁਤ ਸਾਰੇ ਲੋਕ ਅਜਿਹੇ ਹਨ ਜੋ ਤੌਲੀਏ ਨੂੰ ਕਈ ਹਫ਼ਤਿਆਂ ਤੱਕ ਬਿਨਾਂ ਧੋਤੇ ਹੀ ਲਗਾਤਾਰ ਵਰਤਦੇ ਰਹਿੰਦੇ ਹਨ।
ਤੌਲੀਏ ਵਿੱਚ ਇਕੱਠੇ ਹੋ ਸਕਦੇ ਬੈਕਟੀਰੀਆ (Bacteria can accumulate in towels)
ਜਿਹੜੇ ਲੋਕ ਕਈ ਹਫਤਿਆਂ ਬਾਅਦ ਤੌਲੀਆ ਧੋਂਦੇ ਨੇ ਉਨ੍ਹਾਂ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਅਜਿਹਾ ਕਰਨ ਨਾਲ ਤੌਲੀਏ 'ਤੇ ਬੈਕਟੀਰੀਆ, ਪਸੀਨਾ ਅਤੇ ਡੈੱਡ ਸਕਿਨ ਸੈੱਲ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਤੌਲੀਏ ਨੂੰ ਕਈ ਦਿਨਾਂ ਤੱਕ ਧੋਏ ਬਿਨਾਂ ਵਰਤਣ ਨਾਲ ਬੈਕਟੀਰੀਆ ਤੁਹਾਡੇ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਅਤੇ ਤੁਹਾਨੂੰ ਬਿਮਾਰ ਕਰ ਸਕਦੇ ਹਨ। ਇਸ ਤੋਂ ਬਚਣ ਲਈ ਤੌਲੀਏ ਨੂੰ ਸਾਫ਼ ਕਰਨਾ ਜ਼ਰੂਰੀ ਹੈ।
ਜਾਣੋ ਕੀ ਕਹਿੰਦੀ ਰਿਪੋਰਟ
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਹਰ ਰੋਜ਼ ਤੌਲੀਏ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਧੋਣਾ ਜ਼ਰੂਰੀ ਨਹੀਂ ਹੈ। ਤੌਲੀਏ 'ਤੇ ਮੌਜੂਦ ਚਮੜੀ ਦੇ ਮਰੇ ਹੋਏ ਸੈੱਲ, ਬੈਕਟੀਰੀਆ, ਪਸੀਨਾ ਅਤੇ ਗੰਦਗੀ ਨੂੰ ਹਟਾਉਣ ਲਈ, ਇਸ ਨੂੰ ਹਰ 3 ਦਿਨਾਂ ਵਿਚ ਇਕ ਵਾਰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਹਫ਼ਤੇ ਵਿਚ ਦੋ ਤੌਲੀਏ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਦਿਨ 'ਚ ਇਕ ਵਾਰ ਨਹਾਉਂਦੇ ਹੋ ਤਾਂ ਤੁਸੀਂ ਤਿੰਨ ਦਿਨਾਂ ਬਾਅਦ ਤੌਲੀਏ ਨੂੰ ਧੋ ਸਕਦੇ ਹੋ ਪਰ ਜੇਕਰ ਤੁਸੀਂ ਰੋਜ਼ਾਨਾ 2 ਜਾਂ ਇਸ ਤੋਂ ਵੱਧ ਵਾਰ ਨਹਾਉਂਦੇ ਹੋ ਤਾਂ ਤੁਹਾਨੂੰ ਜਲਦੀ ਤੌਲੀਆ ਧੋ ਲੈਣਾ ਚਾਹੀਦਾ ਹੈ। ਜੇ ਤੁਸੀਂ ਹਰ ਰੋਜ਼ ਤੌਲੀਏ ਨੂੰ ਧੋ ਕੇ ਵਰਤਦੇ ਹੋ, ਤਾਂ ਇਹ ਸਿਹਤ ਲਈ ਚੰਗਾ ਮੰਨਿਆ ਜਾ ਸਕਦਾ ਹੈ। ਬਹੁਤ ਸਾਰੇ ਘਰਾਂ ਦੇ ਵਿੱਚ ਇੱਕ ਹੀ ਤੌਲੀਏ ਨਾਲ ਸਾਰਾ ਪਰਿਵਾਰ ਨਹਾ ਲੈਂਦਾ ਹੈ, ਜੋ ਕਿ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ। ਹਰ ਮੈਂਬਰ ਨੂੰ ਨਹਾਉਣ ਦੇ ਲਈ ਆਪੋ ਆਪਣੇ ਤੌਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ।
ਨਵੇਂ ਤੌਲੀਏ ਵਾਲੇ ਵਰਤੋਂ ਇਹ ਸਾਵਧਾਨੀ (Use this caution with new towels)
ਇਸ ਗੱਲ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਜੇਕਰ ਤੁਸੀਂ ਬਿਲਕੁਲ ਨਵਾਂ ਤੌਲੀਆ ਲੈ ਕੇ ਆਏ ਹੋ ਤਾਂ ਉਸ ਨੂੰ ਇਕ ਵਾਰ ਧੋਣ ਤੋਂ ਬਾਅਦ ਹੀ ਵਰਤੋਂ। ਤੌਲੀਆ ਬਣਾਉਂਦੇ ਸਮੇਂ, ਇਸ ਨੂੰ ਨਰਮ ਰੱਖਣ ਲਈ ਕੰਡੀਸ਼ਨਰ, ਰੰਗ ਲਈ ਰਸਾਇਣਕ ਅਤੇ ਸੁੰਗੜਨ ਨੂੰ ਘਟਾਉਣ ਲਈ ਥੋੜ੍ਹੀ ਮਾਤਰਾ ਵਿਚ ਫਾਰਮਲਡੀਹਾਈਡ ਵੀ ਜੋੜਿਆ ਜਾਂਦਾ ਹੈ।
ਇਸ ਲਈ, ਬਿਲਕੁਲ ਨਵਾਂ ਤੌਲੀਆ ਲਿਆਓ ਅਤੇ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਸੁਕਾਓ, ਫਿਰ ਹੀ ਇਸ ਦੀ ਵਰਤੋਂ ਕਰੋ।
ਇੰਝ ਧੋਵੋ
ਤੌਲੀਏ ਨੂੰ ਹਮੇਸ਼ਾ ਠੰਡੇ ਪਾਣੀ ਨਾਲ ਧੋਣਾ ਚਾਹੀਦਾ ਹੈ। ਤੌਲੀਏ ਨੂੰ ਕਦੇ ਵੀ ਫੈਬਰਿਕ ਸਾਫਟਨਰ ਨਾਲ ਨਹੀਂ ਧੋਣਾ ਚਾਹੀਦਾ। ਸਾਫਟਨਰ ਦੀ ਵਰਤੋਂ ਕਰਨ ਨਾਲ ਤੌਲੀਏ ਦੀ ਸੋਖਣ ਸ਼ਕਤੀ ਘਟ ਸਕਦੀ ਹੈ।
ਮਾਹਿਰਾਂ ਦੇ ਅਨੁਸਾਰ, ਤੁਸੀਂ ਡਿਟਰਜੈਂਟ ਦੀ ਵਰਤੋਂ ਕਰਕੇ ਵਾਸ਼ਿੰਗ ਮਸ਼ੀਨ ਵਿੱਚ ਤੌਲੀਏ ਨੂੰ ਧੋ ਸਕਦੇ ਹੋ ਅਤੇ ਇੱਕ ਹਫ਼ਤੇ ਵਿੱਚ 2 ਤੌਲੀਏ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਜਾਂ 3 ਦਿਨਾਂ ਬਾਅਦ ਇੱਕ ਤੌਲੀਆ ਧੋ ਸਕਦੇ ਹੋ। ਇਹ ਤੁਹਾਡੇ ਸਰੀਰ ਦੀ ਸਫਾਈ ਨੂੰ ਬਰਕਰਾਰ ਰੱਖੇਗਾ ਅਤੇ ਬੈਕਟੀਰੀਆ ਫੈਲਣ ਦੇ ਜੋਖਮ ਨੂੰ ਘਟਾਏਗਾ। ਇਸ ਤੋਂ ਇਲਾਵਾ ਜੇਕਰ ਤੁਸੀਂ ਬਿਮਾਰ ਹੋ ਤਾਂ ਤੌਲੀਏ ਨੂੰ ਉਸ ਤੋਂ ਬਾਅਦ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ, ਜਿਸ ਨਾਲ ਬਿਮਾਰੀ ਦੇ ਵਾਇਰਸ ਜਾਂ ਬੈਕਟੀਰੀਆ ਸਾਫ ਹੋ ਜਾਂਦੇ ਹਨ ਅਤੇ ਹੋਰ ਬਿਮਾਰੀਆਂ ਦਾ ਖਤਰਾ ਨਹੀਂ ਰਹਿੰਦਾ। ਤੌਲੀਏ ਨੂੰ ਸਾਫ਼ ਰੱਖ ਕੇ ਵਿਅਕਤੀ ਸਿਹਤਮੰਦ ਰਹਿ ਸਕਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।