ਚੰਡੀਗੜ੍ਹ : ਸਰਦੀਆਂ ਆਉਣ ਵਾਲੀਆਂ ਹਨ। ਸਰਦੀਆਂ ਆਉਂਦੇ ਹੀ ਕੁੱਝ ਲੋਕਾਂ ਨੂੰ ਐਲਰਜੀ, ਸਰਦੀ-ਜ਼ੁਕਾਮ ਜਿਹੀਆਂ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਸੀਂ ਇਸ ਵਾਰ ਸਰਦਿਆਂ ਦਾ ਮਜ਼ਾ ਲੈਣਾ ਚਾਹੁੰਦੇ ਹੋ। ਤਾਂ ਅਸੀਂ ਤੁਹਾਨੂੰ ਕੁੱਝ ਅਜਿਹੇ ਫੂਡ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਖਾ ਕੇ ਤੁਹਾਡਾ ਇਮਯੂਨ ਸਿਸਟਮ ਵਧੇਗਾ। ਲੰਡਨ ਦੇ ਸੈਫ਼ ਸੋਫ਼ੀ ਮਿਸ਼ੇਲ ਨੇ 10 ਅਜਿਹੇ ਫਾਇਟਿੰਗ ਫੂਡ ਬਾਰੇ ਦੱਸਿਆ ਹੈ ਜੋ ਤੁਹਾਨੂੰ ਬਿਮਾਰ ਹੋਣ ਤੋਂ ਬਚਾਉਣਗੇ।


ਲਸਣ- ਕੱਚਾ ਲਸਣ ਖਾਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬੱਚ ਸਕਦੇ ਹੋ। ਬੇਸ਼ੱਕ, ਇਸ ਨੂੰ ਖਾਣ ਨਾਲ ਮੂੰਹ ਚੋਂ ਬਦਬੂ ਆਉਂਦੀ ਹੈ, ਪਰ ਇਸ ਨਾਲ ਤੁਸੀਂ ਤੰਦਰੁਸਤ ਰਹਿੰਦੇ ਹੋ।

ਬਲ਼ੂ ਬੇਰੀ- ਇਸ ਸੁਪਰ ਫੂਡ ਨੂੰ ਖਾਣ ਦੇ ਕਈ ਫ਼ਾਇਦੇ ਹਨ। ਸਰਦਿਆਂ ਦੇ ਮੌਸਮ ਵਿੱਚ ਇਹ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਸਿਹਤਮੰਦ ਰਹਿਣ ਦੇ ਲਈ ਰੋਜ਼ਾਨਾ ਇੱਕ ਬਾਉਲ ਦਹੀਂ ਖਾਣੀ ਚਾਹੀਦੀ ਹੈ

ਘਰ ਦਾ ਬਣਿਆ ਚਿਕਨ ਸੂਪ ਵਿੱਚ ਸਰੀਰ ਲਈ ਫ਼ਾਇਦੇਮੰਦ ਹੁੰਦਾ ਹੈ।

ਇਸ ਤੋਂ ਇਲਾਵਾ ਸ਼ਕਰਕੰਦੀ ਵੀ ਸਿਹਤ ਲਈ ਵਧੀਆ ਹੁੰਦੀ ਹੈ।

ਰੋਜ਼ਾਨਾ ਬਦਾਮ ਖਾਣ ਨਾਲ ਦਿਮਾਗ਼ ਵੀ ਤੇਜ਼ ਹੁੰਦਾ ਹੈ।

ਫੁੱਲ-ਗੋਭੀ ਵੀ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ।

ਸਮੇਂ-ਸਮੇਂ ਸਿਰ ਪਾਣੀ ਪੀਣ ਨਾਲ ਵੀ ਸਰੀਰ ਦੇ ਅੰਦਰੋਂ ਸਫ਼ਾਈ ਹੁੰਦੀ ਰਹਿੰਦੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904