ਚੰਡੀਗੜ੍ਹ : ਹਰੀ ਮਿਰਚ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਧਾ ਜਾਂਦਾ ਹੈ।ਹਰੀ ਮਿਰਚ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦੀ ਹੈ ਸਗੋਂ ਇਸ ਨੂੰ ਆਚਾਰ ਦੇ ਰੂਪ ‘ਚ ਵੀ ਲੋਕ ਖਾਣਾ ਪਸੰਦ ਕਰਦੇ ਨੇ।ਪਰ ਕੀ ਤੁਸੀਂ ਹਰੀ ਮਿਰਚ ਖਾਣ ਦੇ ਫ਼ਾਇਦਿਆਂ ਬਾਰੇ ਜਾਣਦੇ ਹੋ।ਅੱਜ ਤੁਹਾਨੂੰ ਦੱਸਦੇ ਹਾਂ ਹਰੀ ਮਿਰਚ ਖਾਣ ਦੇ ਫ਼ਾਇਦੇ। ਹਰੀ ਮਿਰਚ ਦੇ ਕਈ ਗੁਣ ਨੇ ਸ਼ਾਇਦ ਇਸ ਲਈ ਹਰੀ ਮਿਰਚ ਨੂੰ ਚਟਣੀ ਬਣਾਉਣ ‘ਚ ਇਸਤੇਮਾਲ ਕੀਤਾ ਜਾਂਦਾ ਹੈ।ਹਰੀ ਮਿਰਚ ‘ਚ ਇੱਕ ਖ਼ਾਸ ਤਰ੍ਹਾਂ ਦਾ ਐਲੀਮੈਂਟ ‘ਕੈਪਿਸਨ’ ਪਾਇਆ ਜਾਂਦਾ ਹੈ।ਇਸ ਨੂੰ ਖਾਣ ਨਾਲ ਸਰੀਰ ਦੇ ਸਾਰੇ ਚੈਨਲਸ ਖੁੱਲ ਜਾਂਦੇ ਹਨ।


1. ਬਹੁਤ ਘੱਟ ਲੋਕ ਜਾਣਦੇ ਹਨ ਕਿ ਹਰੀ ਮਿਰਚ ਖਾਣ ਨਾਲ ਭੁੱਖ ਵੱਧ ਜਾਂਦੀ ਹੈ।


2. ਪੇਟ ‘ਚ ਕੋਈ ਇਨਫੈਕਸ਼ਨ ਹੋਵੇ ਤਾਂ ਉਹ ਵੀ ਕੰਟਰੋਲ ਹੋ ਜਾਂਦੀ ਹੈ।


3. ਹਰੀ ਮਿਰਚ ‘ਚ ਵਿਟਾਮਿਨ ਏ,ਬੀ ਤੇ ਸੀ ਦੇ ਨਾਲ ਕੁੱਝ ਆਇਰਨ ਵੀ ਹੁੰਦਾ ਹੈ।


4.ਵਿਟਾਮਿਨ ਏ ਅੱਖਾਂ ਦੇ ਲਈ ਫ਼ਾਇਦੇਮੰਦ ਹੁੰਦਾ ਹੈ।ਹਰੀ ਮਿਰਚ ‘ਚ ਬੀਟਾਕੈਰੋਟਿਨ ਪਾਇਆ ਜਾਂਦਾ ਹੈ ਜਿਸ ਨਾਲ ਅੱਗੇ ਜਾ ਕੇ ਸਰੀਰ ‘ਚ ਵਿਟਾਮਿਨ ਏ ਬਣਦਾ ਹੈ।


5.ਵਿਟਾਮਿਨ ਸੀ ਇਮਿਊਨਿਟੀ ਦੇ ਲਈ ਬਹੁਤ ਵਧੀਆ ਹੈ।ਇਹ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ।ਇਸ ਲਈ ਹਰੀ ਮਿਰਚ ਨੂੰ ਇਮਿਊਨਿਟੀ ਵਧਾਉਣ ਦੇ ਲਈ ਦਿੱਤਾ ਜਾਂਦਾ ਹੈ।


6.ਇਸ ‘ਚ ਪਾਏ ਜਾਣ ਵਾਲਾ ਵਿਟਾਮਿਨ ਬੀ ਸਕਿਨ ਲਈ ਵੀ ਬਹੁਤ ਵਧੀਆ ਹੁੰਦਾ ਹੈ। ਆਮ ਤੌਰ ‘ਤੇ ਲੋਕ ਖਾਣੇ ਦੇ ਨਾਲ ਹਰੀ ਮਿਰਚ ਨੂੰ ਕੱਚਾ ਖਾਂਦੇ ਹਨ ਪਰ ਇਸ ਤੋਂ ਇਲਾਵਾ ਹਰੀ ਮਿਰਚ ਨੂੰ ਧਨੀਏ, ਪੁਦੀਨੇ ਦੀ ਚਟਣੀ ‘ਚ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮਿਰਚ ਨੂੰ ਸਟੀਮ ਕਰ ਕੇ ਖਾ ਸਕਦੇ ਹੋ ਜਿਵੇਂ ਢੋਕਲੇ ਦੇ ਨਾਲ ਮਿਰਚ ਖਾਧੀ ਜਾਂਦੀ ਹੈ, ਇੰਨਾ ਹੀ ਨਹੀਂ, ਹਰੀ ਮਿਰਚ ਨੂੰ ਮਸਾਲੇ ਨਾਲ (ਸਟੱਫਿੰਗ) ਦੇ ਰੂਪ ‘ਚ ਵੀ ਖਾ ਸਕਦੇ ਹੋ।