Monsoon Food: ਬਰਸਾਤ ਦੇ ਮੌਸਮ 'ਚ ਫਲ ਅਤੇ ਸਬਜ਼ੀਆਂ ਬਹੁਤ ਛੇਤੀ ਸੜਨ ਲੱਗਦੀਆਂ ਹਨ। ਅਜਿਹੇ 'ਚ ਤੁਹਾਨੂੰ ਡਾਈਟ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਸਮ 'ਚ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਸਮਝਦਾਰੀ ਨਾਲ ਕਰੋ। ਬਾਰਿਸ਼ 'ਚ ਖਾਣ-ਪੀਣ ਨਾਲ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਭੋਜਨ 'ਚ ਬੈਕਟੀਰੀਆ ਅਤੇ ਕੀਟਾਣੂ ਵਧਣ ਲੱਗਦੇ ਹਨ। ਬਾਰਿਸ਼ 'ਚ ਖ਼ਾਸ ਤੌਰ 'ਤੇ ਪਾਣੀ ਵਾਲੇ ਫਲਾਂ ਜਿਵੇਂ ਤਰਬੂਜ, ਖਰਬੂਜ ਅਤੇ ਅੰਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਾਰਿਸ਼ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਵੀ ਨਹੀਂ ਖਾਣੀਆਂ ਚਾਹੀਦੀਆਂ।


ਮੀਂਹ 'ਚ ਇਨ੍ਹਾਂ ਫਲਾਂ ਨੂੰ ਖਾਣ ਤੋਂ ਕਰੋ ਪਰਹੇਜ਼


1. ਅੰਬ - ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਅੰਬਾਂ ਦਾ ਸੀਜ਼ਨ ਆਪਣੇ ਸਿਖਰ 'ਤੇ ਹੁੰਦਾ ਹੈ। ਤੁਸੀਂ ਸ਼ੁਰੂਆਤੀ ਦਿਨਾਂ 'ਚ ਅੰਬ ਖਾ ਸਕਦੇ ਹੋ, ਪਰ ਕੁਝ ਮਹੀਨਿਆਂ ਬਾਅਦ ਅੰਬ ਖਾਣਾ ਬੰਦ ਕਰ ਦਿਓ। ਮੀਂਹ ਕਾਰਨ ਅੰਬ ਖ਼ਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ 'ਚ ਫੰਗਲ ਅਤੇ ਬੈਕਟੀਰੀਆ ਵਧਣ ਦਾ ਖ਼ਤਰਾ ਹੈ। ਇਸ ਲਈ ਅੰਬ ਖਾਣ ਤੋਂ ਪਰਹੇਜ਼ ਕਰੋ।


2. ਤਰਬੂਜ - ਤਰਬੂਜ ਸਭ ਤੋਂ ਵੱਧ ਪਾਣੀ ਵਾਲਾ ਫਲ ਹੈ। ਗਰਮੀਆਂ 'ਚ ਤਰਬੂਜ ਤੋਂ ਵਧੀਆ ਕੋਈ ਫਲ ਨਹੀਂ ਹੈ ਪਰ ਤੁਹਾਨੂੰ ਬਾਰਿਸ਼ 'ਚ ਤਰਬੂਜ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਸਮ 'ਚ ਤਰਬੂਜ ਤੁਹਾਡੇ ਢਿੱਡ ਸਬੰਧੀ ਕਈ ਤਰ੍ਹਾਂ ਦੇ ਇਨਫ਼ੈਕਸ਼ਨ ਦਾ ਕਾਰਨ ਬਣ ਸਕਦਾ ਹੈ।


3. ਖਰਬੂਜ - ਬਾਰਿਸ਼ 'ਚ ਸਰੀਰ ਨੂੰ ਹਾਈਡਰੇਟ ਰੱਖਣਾ ਜ਼ਰੂਰੀ ਹੈ, ਪਰ ਤੁਹਾਨੂੰ ਪਾਣੀ ਵਾਲੇ ਫਲਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਰਸਾਤ ਦੇ ਮੌਸਮ 'ਚ ਇਹ ਫਲ ਛੇਤੀ ਦੂਸ਼ਿਤ ਹੋ ਜਾਂਦੇ ਹਨ। ਜੇਕਰ ਤੁਸੀਂ ਇਨ੍ਹਾਂ ਨੂੰ ਖਾਂਦੇ ਹੋ ਤਾਂ ਤੁਸੀਂ ਬਿਮਾਰ ਹੋ ਸਕਦੇ ਹੋ।


4. ਹਰੀਆਂ ਪੱਤੇਦਾਰ ਸਬਜ਼ੀਆਂ - ਮਾਨਸੂਨ 'ਚ ਹਰੀਆਂ ਸਬਜ਼ੀਆਂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਸਬਜ਼ੀਆਂ 'ਚ ਕੀੜੇ ਅਤੇ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਗੰਦਾ ਪਾਣੀ ਸਬਜ਼ੀਆਂ ਨੂੰ ਦੂਸ਼ਿਤ ਕਰ ਦਿੰਦਾ ਹੈ। ਇਸ ਨਾਲ ਪਾਚਨ ਤੰਤਰ 'ਚ ਸਮੱਸਿਆ ਹੋ ਸਕਦੀ ਹੈ।


Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।