Benefits of Clay pot water: ਪਹਿਲਾਂ ਭਾਰਤੀ ਘਰਾਂ ਵਿੱਚ ਜਿੱਥੇ ਲੋਕ ਖਾਣ ਪੀਣ ਦੇ ਪਾਣੀ ਲਈ ਮਿੱਟੀ ਦੇ ਬਰਤਨ ਦੀ ਵਰਤੋਂ ਕਰਦੇ ਸਨ, ਅੱਜ ਇਸ ਦੀ ਵਰਤੋਂ ਘੱਟ ਗਈ ਹੈ। ਮਾਹਿਰਾਂ ਅਨੁਸਾਰ ਮਿੱਟੀ ਦੇ ਘੜੇ ਵਿੱਚ ਪਾਣੀ ਰੱਖਣ ਨਾਲ ਮਿੱਟੀ ਦੇ ਗੁਣ ਆਉਂਦੇ ਹਨ, ਜੋ ਪਾਣੀ ਦੀ ਅਸ਼ੁੱਧੀਆਂ ਨੂੰ ਦੂਰ ਕਰਦੇ ਹਨ ਤੇ ਖਣਿਜ ਪ੍ਰਦਾਨ ਕਰਦੇ ਹਨ, ਇਸ ਲਈ ਫਰਿੱਜ ਦੇ ਪਾਣੀ ਨਾਲੋਂ ਘੜੇ ਦਾ ਪਾਣੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸੰਬੰਧੀ ਸਮੱਸਿਆ ਨਹੀਂ ਹੋਵੇਗੀ। ਆਓ ਜਾਣਦੇ ਹਾਂ ਘੜੇ ਦਾ ਪਾਣੀ ਪੀਣ ਦੇ ਫਾਇਦਿਆਂ ਬਾਰੇ।



ਇਸ ਪਾਣੀ 'ਚ ਮੌਜੂਦ ਮਿਨਰਲਸ ਦੀ ਵਜ੍ਹਾ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ। ਇਸ ਨੂੰ ਪੀਣ ਨਾਲ ਸਾਨੂੰ ਕਬਜ਼ ਤੇ ਗਲੇ ਦੀ ਖਰਾਸ਼ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।

ਸ਼ੁੱਧਤਾ ਦੀ ਅਜਿਹੀ ਵਿਸ਼ੇਸ਼ਤਾ ਮਿੱਟੀ ਵਿੱਚ ਪਾਈ ਜਾਂਦੀ ਹੈ, ਜੋ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਆਪਣੇ ਅੰਦਰ ਸੋਖ ਲੈਂਦੀ ਹੈ ਤੇ ਸਾਰੇ ਲੋੜੀਂਦੇ ਸੂਖਮ ਤੱਤਾਂ ਨੂੰ ਪਾਣੀ ਵਿੱਚ ਮਿਲਾਉਂਦੀ ਹੈ।

ਘੜੇ ਦਾ ਪਾਣੀ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਤੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।

ਇਹ ਸਰੀਰ ਵਿੱਚ ਪਾਣੀ ਦੇ pH ਸੰਤੁਲਨ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ, ਜੋ ਗੈਸਟ੍ਰਿਕ ਤੇ ਐਸੀਡਿਟੀ ਨਾਲ ਸਬੰਧਤ ਸਮੱਸਿਆਵਾਂ ਨੂੰ ਰੋਕਦਾ ਹੈ।

ਘੜੇ ਦੇ ਪਾਣੀ ਦਾ ਸੇਵਨ ਕਰਨ ਨਾਲ ਜ਼ੁਕਾਮ, ਖੰਘ ਅਤੇ ਦਮੇ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

ਮਿੱਟੀ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ।ਜੇਕਰ ਕਿਸੇ ਨੂੰ ਅਨੀਮੀਆ ਦੀ ਸਮੱਸਿਆ ਹੈ ਤਾਂ ਉਸ ਲਈ ਘੜੇ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ।

ਘੜੇ ਦਾ ਪਾਣੀ ਮਲੇਰੀਆ, ਪੀਲੀਆ, ਟਾਈਫਾਈਡ ਤੇ ਦਸਤ ਵਰਗੀਆਂ ਬਿਮਾਰੀਆਂ ਨਾਲ ਲੜਨ ਵਿਚ ਮਦਦ ਕਰਦਾ ਹੈ।

ਗਰਭਵਤੀ ਔਰਤਾਂ ਲਈ ਘੜੇ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਪਾਣੀ ਉਹਨਾਂ ਦੇ ਮਨ ਨੂੰ ਸ਼ਾਂਤ ਰੱਖਦਾ ਹੈ।

ਮਿੱਟੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਰੀਰ ਵਿੱਚ ਦਰਦ, ਕੜਵੱਲ ਤੇ ਸੋਜ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪ੍ਰਦਾਨ ਕਰਦੇ ਹਨ।