Morning Body Detox: ਅੱਜ-ਕੱਲ੍ਹ ਜੰਕ ਫੂਡ ਖਾਣਾ, ਮੈਦੇ ਤੋਂ ਬਣੀਆਂ ਚੀਜ਼ਾਂ ਖਾਣਾ, ਪ੍ਰੋਸੈਸਡ ਫੂਡ ਅਤੇ ਘੱਟ ਫਾਈਬਰ ਵਾਲੀ ਖੁਰਾਕ ਖਾਣ ਨਾਲ ਸਰੀਰ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਕਾਰਨਾਂ ਕਰਕੇ ਸਰੀਰ 'ਚ ਜ਼ਹਿਰੀਲੇ ਤੱਤ, ਕੈਮੀਕਲ ਅਤੇ ਪ੍ਰੀਜ਼ਰਵੇਟਿਵ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਕਰਕੇ ਸਰੀਰ ਅੰਦਰੋਂ ਖੋਖਲਾ ਹੁੰਦਾ ਜਾ ਰਿਹਾ ਹੈ। ਸਵੇਰੇ ਖਾਲੀ ਪੇਟ ਚਾਹ ਜਾਂ ਕੌਫੀ ਪੀਣ ਨਾਲ ਵੀ ਸਰੀਰ 'ਚ ਜ਼ਹਿਰੀਲੇ ਪਦਾਰਥ ਜਮ੍ਹਾ ਹੋ ਜਾਂਦੇ ਹਨ।
ਜਿਸ ਕਾਰਨ ਬਿਮਾਰੀਆਂ ਦਸਤਕ ਦੇ ਸਕਦੀਆਂ ਹਨ। ਇਨ੍ਹਾਂ ਤੋਂ ਬਚਣ ਲਈ ਤੁਸੀਂ ਬਾਡੀ ਡਿਟੌਕਸੀਫਿਕੇਸ਼ਨ ਜਾਂ ਬਾਡੀ ਕਲੀਨਜ਼ ਦੀ ਮਦਦ ਲੈ ਸਕਦੇ ਹੋ। ਅਜਿਹਾ ਕਰਨ ਨਾਲ ਸਰੀਰ 'ਚ ਜਮ੍ਹਾ ਹੋਈ ਸਾਰੀ ਗੰਦਗੀ ਤੁਰੰਤ ਦੂਰ ਹੋ ਜਾਂਦੀ ਹੈ। ਸਰੀਰ ਨੂੰ ਡੀਟੌਕਸ ਕਰਨ ਲਈ ਸਵੇਰੇ ਉੱਠਣ ਤੋਂ ਬਾਅਦ ਕਰੋ ਇਹ 5 ਕੰਮ...
ਸਰੀਰ ਵਿੱਚ ਜਮ੍ਹਾਂ ਹੋਈ ਗੰਦਗੀ ਨੂੰ ਬਾਹਰ ਕੱਢਣ ਲਈ ਕਰੋ ਆਹ ਪੰਜ ਕੰਮ
ਸਵੇਰੇ ਸਰੀਰ ਨੂੰ ਊਰਜਾ ਦੇਣ ਅਤੇ ਸਰੀਰ ਨੂੰ ਡੀਟੌਕਸ ਕਰਨ ਲਈ ਜਦੋਂ ਵੀ ਤੁਸੀਂ ਉੱਠਦੇ ਹੋ ਤਾਂ ਕੋਸਾ ਪਾਣੀ ਪੀਓ। ਇਸ ਨਾਲ ਸਰੀਰ 'ਚ ਜਮ੍ਹਾ ਗੰਦਗੀ ਅਤੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਸਵੇਰੇ ਘੱਟ ਤੋਂ ਘੱਟ ਇੱਕ ਤੋਂ ਦੋ ਗਲਾਸ ਪਾਣੀ ਪੀਣਾ ਲਾਭਦਾਇਕ ਹੁੰਦਾ ਹੈ।
ਨਿੰਬੂ ਪਾਣੀ
ਕੋਸੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਨਾ ਸਿਰਫ ਸਵਾਦ ਵਧਦਾ ਹੈ ਸਗੋਂ ਸਰੀਰ ਨੂੰ ਹਾਈਡ੍ਰੇਟ ਕਰਨ 'ਚ ਵੀ ਮਦਦ ਮਿਲਦੀ ਹੈ। ਇੰਨਾ ਹੀ ਨਹੀਂ ਇਹ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਗੰਦਗੀ ਨੂੰ ਚੰਗੀ ਤਰ੍ਹਾਂ ਸਾਫ ਕਰਦਾ ਹੈ।
ਖਾਲੀ ਪੇਟ ਗ੍ਰੀਨ ਟੀ ਪੀਣ ਤੋਂ ਪਰਹੇਜ਼ ਕਰੋ
ਜੇਕਰ ਤੁਸੀਂ ਸਵੇਰੇ ਸਭ ਤੋਂ ਪਹਿਲਾਂ ਗ੍ਰੀਨ ਟੀ ਜਾਂ ਹਰਬਲ ਟੀ ਪੀਂਦੇ ਹੋ, ਤਾਂ ਇਸਨੂੰ ਬੰਦ ਕਰ ਦਿਓ। ਬਾਡੀ ਡਿਟੌਕਸ ਲਈ ਕੋਸਾ ਪਾਣੀ ਪੀਣਾ ਸਭ ਤੋਂ ਵਧੀਆ ਹੁੰਦਾ ਹੈ। ਇਹ ਸਿਰਫ ਜਿਗਰ, ਗੁਰਦੇ, ਫੇਫੜਿਆਂ ਅਤੇ ਦਿਲ ਲਈ ਹੀ ਨਹੀਂ ਬਲਕਿ ਸਾਰੇ ਅੰਗਾਂ ਲਈ ਫਾਇਦੇਮੰਦ ਹੈ।
ਫਾਈਬਰ ਨਾਲ ਭਰਪੂਰ ਚੀਜ਼ਾਂ ਖਾਓ
ਫਾਈਬਰ ਸਰੀਰ ਵਿੱਚ ਜਮ੍ਹਾਂ ਹੋਈ ਗੰਦਗੀ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦਗਾਰ ਹੋ ਸਕਦਾ ਹੈ। ਇਸ ਲਈ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਚੁਕੰਦਰ, ਖੀਰਾ, ਪੁਦੀਨਾ ਅਤੇ ਮੂਲੀ ਵਰਗੀਆਂ ਸਬਜ਼ੀਆਂ ਖਾਓ। ਫਲਾਂ ਵਿਚ ਸੇਬ, ਸੰਤਰਾ ਜਾਂ ਮੌਸਮੀ ਫਲ ਖਾਣਾ ਫਾਇਦੇਮੰਦ ਹੁੰਦਾ ਹੈ। ਇਨ੍ਹਾਂ 'ਚ ਮੌਜੂਦ ਫਾਈਬਰ ਮੈਟਾਬੋਲਿਜ਼ਮ ਨੂੰ ਵਧਾ ਕੇ ਸਰੀਰ ਨੂੰ ਫਾਇਦਾ ਪਹੁੰਚਾਉਂਦਾ ਹੈ।
ਇਹ ਵੀ ਪੜ੍ਹੋ: Defeat TB: ਓਰਲ ਦਵਾਈਆਂ ਨਾਲ ਟੀਬੀ ਨੂੰ ਮਾਤ, ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਬਣੀ ਦਵਾਈ ਨੂੰ ਮਿਲੀ ਮਨਜ਼ੂਰੀ
ਫਾਸਟਿੰਗ ਕਰਨਾ ਫਾਇਦੇਮੰਦ
ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਲਈ ਦੋ ਭੋਜਨਾਂ ਵਿਚਕਾਰ ਅੰਤਰ ਰੱਖਣਾ ਲਾਭਦਾਇਕ ਹੋ ਸਕਦਾ ਹੈ। ਡਾਈਟੀਸ਼ੀਅਨ ਦੀ ਸਲਾਹ ਲੈਣ ਤੋਂ ਬਾਅਦ ਤੁਸੀਂ ਦਿਨ ਵਿਚ ਜਦੋਂ ਵੀ ਖਾਣਾ ਖਾਂਦੇ ਹੋ ਤਾਂ 8 ਤੋਂ 12 ਘੰਟਿਆਂ ਦਾ ਗੈਪ ਲੈ ਸਕਦੇ ਹੋ। ਹਫਤੇ 'ਚ ਇਕ ਵਾਰ ਅਜਿਹਾ ਕਰਨ ਨਾਲ ਸਰੀਰ ਨੂੰ ਕਾਫੀ ਫਾਇਦਾ ਹੋ ਸਕਦਾ ਹੈ।
ਕਸਰਤ ਕਰੋ
ਰੋਜ਼ਾਨਾ ਹਲਕੀ ਕਸਰਤ ਕਰਨ ਨਾਲ ਸਰੀਰ ਦਾ ਖੂਨ ਸੰਚਾਰ ਠੀਕ ਰਹਿੰਦਾ ਹੈ। ਇਸ ਨਾਲ ਮੈਟਾਬੋਲਿਜ਼ਮ ਵੀ ਵਧਦਾ ਹੈ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਬਹੁਤ ਮਦਦਗਾਰ ਹੈ। ਰੋਜ਼ਾਨਾ ਸੈਰ, ਯੋਗਾ, ਮੈਡੀਟੇਸ਼ਨ ਅਤੇ ਦੌੜਨ ਨਾਲ ਸਰੀਰ ਨੂੰ ਲਾਭ ਹੀ ਮਿਲਦਾ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Home Tips: ਮਿੱਟੀ ਦਾ ਘੜਾ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋ ਸਕਦੇ ਬਿਮਾਰ