Drink Before Brushing: ਤੁਸੀਂ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਸਵੇਰੇ ਉੱਠਦੇ ਹੀ ਖਾਲੀ ਢਿੱਡ ਪਾਣੀ ਪੀਣਾ ਚਾਹੀਦਾ ਹੈ, ਕਈ ਲੋਕ ਅਜਿਹਾ ਕਰਦੇ ਵੀ ਹਨ। ਸਰੀਰ ਨੂੰ ਹਾਈਡ੍ਰੇਟ ਰੱਖਣ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਾਨੂੰ ਰੋਜ਼ਾਨਾ ਪਾਣੀ ਪੀਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਫ਼ਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਸੱਚਾਈ ਕੀ ਹੈ? ਕੀ ਬਿਨਾਂ ਬੁਰਸ਼ ਦੇ ਪਾਣੀ ਪੀਣਾ ਸਾਡੀ ਸਿਹਤ ਲਈ ਵਾਕਿਆ ਹੀ ਫ਼ਾਇਦੇਮੰਦ ਹੈ?
ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਓਗੇ ਤਾਂ ਤੁਹਾਡੀ ਪਾਚਨ ਸ਼ਕਤੀ ਵਧੇਗੀ। ਮਤਲਬ ਇਸ ਦੌਰਾਨ ਤੁਸੀਂ ਜੋ ਵੀ ਖਾਓਗੇ, ਉਹ ਆਸਾਨੀ ਨਾਲ ਪਚ ਜਾਵੇਗਾ। ਜ਼ਿਆਦਾਤਰ ਲੋਕਾਂ ਨੂੰ ਰਾਤ ਨੂੰ ਪਿਆਸ ਲੱਗਦੀ ਹੈ ਤੇ ਰਾਤ ਨੂੰ ਜਾਗ ਕੇ ਪਾਣੀ ਪੀਂਦੇ ਹਨ। ਦਰਅਸਲ, ਜਦੋਂ ਤੁਸੀਂ ਸੌਂਦੇ ਹੋ ਤਾਂ ਤੁਹਾਡਾ ਸਰੀਰ ਪਾਣੀ ਦੀ ਵਰਤੋਂ ਕਰਦਾ ਹੈ, ਜਿਸ ਨਾਲ ਕਈ ਵਾਰ ਤੁਹਾਨੂੰ ਰਾਤ ਨੂੰ ਪਿਆਸ ਮਹਿਸੂਸ ਹੁੰਦੀ ਹੈ। ਇਸ ਲਈ ਸਵੇਰੇ ਉੱਠ ਕੇ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ।
ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਂਦੇ ਹੋ ਤਾਂ ਮੂੰਹ 'ਚ ਬੈਕਟੀਰੀਆ ਜਮ੍ਹਾ ਨਹੀਂ ਹੋ ਸਕਣਗੇ। ਇਸ ਦੌਰਾਨ ਤੁਹਾਡਾ ਮੂੰਹ ਕੀਟਾਣੂ ਮੁਕਤ ਹੋ ਜਾਵੇਗਾ। ਇਸ ਤੋਂ ਇਲਾਵਾ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਨਾਲ ਇਮਿਊਨਿਟੀ ਵਧਦੀ ਹੈ। ਜੇਕਰ ਤੁਹਾਨੂੰ ਜ਼ੁਕਾਮ ਜਲਦੀ ਹੋ ਜਾਂਦਾ ਹੈ ਤਾਂ ਤੁਹਾਨੂੰ ਸਵੇਰੇ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਖਾਲੀ ਢਿੱਡ ਪਾਣੀ ਪੀਣ ਨਾਲ ਤੁਹਾਡੀ ਚਮੜੀ ਤੇ ਵਾਲ ਵੀ ਚੰਗੇ ਰਹਿੰਦੇ ਹਨ।
ਇੰਨਾ ਹੀ ਨਹੀਂ, ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਸ਼ਿਕਾਇਤ ਹੈ ਤਾਂ ਵੀ ਜੇਕਰ ਤੁਸੀਂ ਖਾਲੀ ਢਿੱਡ ਪਾਣੀ ਪੀਓ ਤਾਂ ਇਹ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਤੁਸੀਂ ਸਵੇਰੇ ਉੱਠ ਕੇ ਬੁਰਸ਼ ਕੀਤੇ ਬਗੈਰ ਪਾਣੀ ਪੀਂਦੇ ਹੋ ਤਾਂ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਵੀ ਬਚ ਸਕਦੇ ਹੋ। ਜੀ ਹਾਂ, ਜੇਕਰ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਤਾਂ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਦੀ ਆਦਤ ਤੁਹਾਨੂੰ ਲਾਭ ਪਹੁੰਚਾ ਸਕਦੀ ਹੈ।
Health Tips: ਕੀ ਤੁਸੀਂ ਵੀ ਸਵੇਰੇ ਬਗੈਰ ਬੁਰਸ਼ ਕੀਤੇ ਪੀਂਦੇ ਹੋ ਪਾਣੀ? ਜਾਣੋ ਕਿਵੇਂ ਸਿਹਤ 'ਤੇ ਅਸਰ ਪਾ ਸਕਦੀ ਇਹ ਆਦਤ?
abp sanjha
Updated at:
04 May 2022 01:30 PM (IST)
Edited By: ravneetk
ਜ਼ਿਆਦਾਤਰ ਲੋਕਾਂ ਨੂੰ ਰਾਤ ਨੂੰ ਪਿਆਸ ਲੱਗਦੀ ਹੈ ਤੇ ਰਾਤ ਨੂੰ ਜਾਗ ਕੇ ਪਾਣੀ ਪੀਂਦੇ ਹਨ। ਦਰਅਸਲ, ਜਦੋਂ ਤੁਸੀਂ ਸੌਂਦੇ ਹੋ ਤਾਂ ਤੁਹਾਡਾ ਸਰੀਰ ਪਾਣੀ ਦੀ ਵਰਤੋਂ ਕਰਦਾ ਹੈ, ਜਿਸ ਨਾਲ ਕਈ ਵਾਰ ਤੁਹਾਨੂੰ ਰਾਤ ਨੂੰ ਪਿਆਸ ਮਹਿਸੂਸ ਹੁੰਦੀ ਹੈ
Drink water
NEXT
PREV
Published at:
04 May 2022 01:30 PM (IST)
- - - - - - - - - Advertisement - - - - - - - - -