Milk Benefits: ਦੁੱਧ ਪੀਣਾ ਕਿਸ ਨੂੰ ਪਸੰਦ ਨਹੀਂ ਹੁੰਦਾ? ਬੱਚੇ ਦਾ ਪਹਿਲਾ ਭੋਜਨ ਦੁੱਧ ਹੈ। ਭਾਰਤ 'ਚ ਜ਼ਿਆਦਾਤਰ ਲੋਕ ਰਾਤ ਨੂੰ ਦੁੱਧ ਜ਼ਰੂਰ ਪੀਂਦੇ ਹਨ। ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਦੁੱਧ 'ਚ ਕੈਲਸ਼ੀਅਮ, ਵਿਟਾਮਿਨ ਡੀ, ਵਿਟਾਮਿਨ ਬੀ ਅਤੇ ਪ੍ਰੋਟੀਨ ਪਾਏ ਜਾਂਦੇ ਹਨ। ਤੁਹਾਨੂੰ ਰੋਜ਼ਾਨਾ ਘੱਟੋ-ਘੱਟ 1 ਗਲਾਸ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਤੁਸੀਂ ਸਿਹਤਮੰਦ ਰਹਿੰਦੇ ਹੋ। ਦਿਮਾਗ ਨੂੰ ਸਿਹਤਮੰਦ ਅਤੇ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਦੁੱਧ ਦੀ ਸ਼ਕਤੀ ਨੂੰ ਹੋਰ ਵਧਾਉਣਾ ਚਾਹੁੰਦੇ ਹੋ ਤਾਂ ਇਸ 'ਚ ਇਨ੍ਹਾਂ 3 ਚੀਜ਼ਾਂ ਨੂੰ ਮਿਲਾ ਕੇ ਪੀਓ। ਇਸ ਨਾਲ ਦੁੱਧ ਦਾ ਪੋਸ਼ਣ ਹੋਰ ਵਧਾ ਸਕਦੇ ਹੋ। ਇਸ ਤਰ੍ਹਾਂ ਦੁੱਧ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ।


1. ਬਦਾਮ ਦਾ ਦੁੱਧ - ਬਦਾਮ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਸਰੀਰ ਨੂੰ ਜ਼ਿਆਦਾ ਪੋਸ਼ਣ ਮਿਲਦਾ ਹੈ। ਤੁਸੀਂ ਵਧਦੀ ਉਮਰ ਦੇ ਬੱਚਿਆਂ ਨੂੰ ਦੁੱਧ 'ਚ ਬਦਾਮ ਮਿਲਾ ਕੇ ਦੇ ਸਕਦੇ ਹੋ। ਬਦਾਮ ਦਾ ਦੁੱਧ ਬਣਾਉਣ ਲਈ 1 ਗਲਾਸ ਦੁੱਧ ਲੈ ਕੇ 5-6 ਬਦਾਮ ਪੀਸ ਲਓ ਜਾਂ ਛੋਟੇ-ਛੋਟੇ ਟੁਕੜਿਆਂ 'ਚ ਕੱਟ ਕੇ ਇਸ 'ਚ ਪਾ ਲਓ। ਹੁਣ ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ ਅਤੇ ਇਸ 'ਚ ਥੋੜ੍ਹੀ ਜਿਹੀ ਚੀਨੀ ਪਾਓ ਅਤੇ ਠੰਡਾ ਹੋਣ 'ਤੇ ਬਦਾਮ ਦਾ ਦੁੱਧ ਪੀਓ।


2. ਗੋਲਡਨ ਮਿਲਕ - ਅੱਜਕਲ ਹਰ ਕੋਈ ਗੋਲਡਨ ਦੁੱਧ ਪੀਣ ਦੀ ਸਲਾਹ ਦਿੰਦਾ ਹੈ। ਗੋਲਡਨ ਦੁੱਧ ਦਾ ਮਤਲਬ ਹੈ ਹਲਦੀ ਵਾਲਾ ਦੁੱਧ। ਹਲਦੀ 'ਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਦੇ ਹਨ। ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਬਿਮਾਰੀਆਂ ਦੂਰ ਰਹਿੰਦੀਆਂ ਹਨ। ਇਸਦੇ ਲਈ ਤੁਸੀਂ 1 ਗਲਾਸ ਦੁੱਧ ਨੂੰ ਉਬਾਲਣ ਲਈ ਪਾਓ ਅਤੇ ਇਸ 'ਚ 1 ਚਮਚ ਹਲਦੀ ਪਾਊਡਰ ਮਿਲਾਓ। ਜਦੋਂ ਦੁੱਧ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਨੂੰ ਕੋਸਾ ਕੇ ਪੀਓ।


3. ਦਾਲਚੀਨੀ ਵਾਲਾ ਦੁੱਧ - ਦਾਲਚੀਨੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ 'ਚ ਮਦਦ ਕਰਦੀ ਹੈ। ਤੁਹਾਨੂੰ ਦਾਲਚੀਨੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਤੁਹਾਨੂੰ ਹਰ ਰਾਤ ਦਾਲਚੀਨੀ ਵਾਲਾ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨੂੰ ਬਣਾਉਣ ਲਈ 1 ਗਲਾਸ ਦੁੱਧ ਨੂੰ ਉਬਾਲੋ ਅਤੇ ਇਸ 'ਚ 2-3 ਦਾਲਚੀਨੀ ਦੀਆਂ ਡੰਡੀਆਂ ਪਾ ਦਿਓ। ਜਦੋਂ ਦੁੱਧ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਨੂੰ ਕੋਸਾ ਕੇ ਪੀਓ।


Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।