Effects of eating junk food in kids: ਭੱਜ-ਦੌੜ ਦੀ ਖਰਾਬ ਜੀਵਨ ਸ਼ੈਲੀ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਾਡੇ ਸਰੀਰ 'ਚ ਦਾਖਲ ਹੋ ਜਾਂਦੀਆਂ ਹਨ। ਮਾੜੇ ਖਾਣ-ਪੀਣ ਦਾ ਅਸਰ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ 'ਤੇ ਵੀ ਪੈਂਦਾ ਹੈ। ਚਾਹੇ ਬੱਚਾ ਹੋਏ ਜਾਂ ਵੱਡਾ ਜੇ ਉਹ ਬਹੁਤ ਜ਼ਿਆਦਾ ਜੰਕ ਫੂਡ ਖਾਂਦਾ ਹੈ ਤਾਂ ਇਹ ਸਿਹਤ ਲਈ ਹਾਨੀਕਾਰਕ ਹੈ। ਖੋਜ ਮੁਤਾਬਕ ਜੋ ਬੱਚੇ ਬਹੁਤ ਜ਼ਿਆਦਾ ਜੰਕ ਫੂਡ ਖਾਂਦੇ ਹਨ, ਉਨ੍ਹਾਂ ਨੂੰ ਸਿਹਤ ਸਬੰਧੀ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


ਦਰਅਸਲ ਅੱਜ ਅਸੀਂ ਇਸ ਬਾਰੇ ਹੀ ਗੱਲ ਕਰਾਂਗੇ ਕਿ ਜੇਕਰ ਬੱਚੇ ਜੰਕ ਫੂਡ ਖਾਣ ਦੇ ਆਦੀ ਹਨ ਤਾਂ ਉਨ੍ਹਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ 5 ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਬੱਚੇ ਇਸ ਆਦਤ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਪਾ ਸਕਦੇ ਹਨ। ਇਸ ਲਈ ਤੁਹਾਨੂੰ ਇਨ੍ਹਾਂ ਟਿਪਸ ਨੂੰ ਫਾਲੋ ਕਰਨਾ ਹੋਵੇਗਾ। 


1. ਖਾਣ-ਪੀਣ ਦੀਆਂ ਆਦਤਾਂ ਬਦਲੋ
ਬੱਚਿਆਂ ਦੀ ਖੁਰਾਕ ਵਿੱਚ ਅਚਾਨਕ ਬਦਲਾਅ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਅਜਿਹੇ 'ਚ ਹੌਲੀ-ਹੌਲੀ ਬੱਚਿਆਂ 'ਚ ਪੌਸਟਿਕ ਭੋਜਨ ਖਾਣ ਦੀ ਆਦਤ ਪਾਓ ਤਾਂ ਜੋ ਸਹੀ ਮਾਤਰਾ ਵਿੱਚ ਪੋਸ਼ਕ ਤੱਤ ਮਿਲ ਸਕਣ।


2. ਬੱਚਿਆਂ ਨੂੰ ਪੌਸਟਿਕ ਭੋਜਨ ਦਿਓ
ਜੇਕਰ ਤੁਹਾਡਾ ਬੱਚਾ ਪੌਸਟਿਕ ਭੋਜਨ ਜਿਵੇਂ ਸਬਜ਼ੀਆਂ, ਦਾਲਾਂ ਆਦਿ ਖਾਣਾ ਪਸੰਦ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਸਵਾਦਿਸ਼ਟ ਬਣਾਉਣ ਲਈ ਉਨ੍ਹਾਂ ਵਿੱਚ ਮਸਾਲੇ ਆਦਿ ਪਾਓ। ਸਬਜ਼ੀਆਂ ਨੂੰ ਦਹੀਂ ਤੇ ਚਟਣੀ ਨਾਲ ਸਰਵ ਕਰੋ। ਇਸ ਨਾਲ ਉਹ ਪੌਸਟਿਕ ਭੋਜਨ ਖਾਣਾ ਸ਼ੁਰੂ ਕਰ ਦੇਵੇਗਾ।


3. ਸਹੀ ਸਮੇਂ 'ਤੇ ਬਦਲਾਅ ਕਰੋ
ਬੱਚੇ ਦੇ ਖਾਣ-ਪੀਣ ਵਿੱਚ ਵਿਸ਼ੇਸ਼ ਬਦਲਾਅ ਕਰਨੇ ਜ਼ਰੂਰੀ ਹਨ। ਇਸ ਦੇ ਨਾਲ ਹੀ ਜੇਕਰ ਬੱਚਾ ਸਮਝ ਸਕੇ ਤਾਂ ਉਸ ਨੂੰ ਸਮਝਾਓ ਕਿ ਹਰੀਆਂ ਸਬਜ਼ੀਆਂ ਤੇ ਹੋਰ ਪੌਸਟਿਕ ਭੋਜਨ ਖਾਣ ਦੇ ਕੀ ਫਾਇਦੇ ਹਨ।


4. ਭੋਜਨ ਵਿੱਚ ਪ੍ਰੋਟੀਨ ਸ਼ਾਮਲ ਕਰੋ
ਬੱਚੇ ਦੇ ਭੋਜਨ ਵਿੱਚ ਵੱਧ ਤੋਂ ਵੱਧ ਪ੍ਰੋਟੀਨ ਸ਼ਾਮਲ ਕਰੋ। ਇਹ ਤੁਹਾਨੂੰ ਵਾਧੂ ਕੈਲੋਰੀ ਤੋਂ ਬਚਾਏਗਾ। ਇਸ ਦੇ ਨਾਲ ਹੀ ਬੱਚੇ ਦੀ ਜੰਕ ਫੂਡ ਖਾਣ ਦੀ ਇੱਛਾ ਵੀ ਸ਼ਾਂਤ ਹੋਵੇਗੀ। ਬੱਚਿਆਂ ਨੂੰ ਵੱਧ ਤੋਂ ਵੱਧ ਦੁੱਧ, ਅੰਡੇ, ਮੱਛੀ, ਚਿਕਨ ਤੇ ਅਨਾਜ ਖਵਾਓ।


5. ਭੋਜਨ ਦਾ ਸਮਾਂ ਤੈਅ ਕਰੋ
ਭੋਜਨ ਖਾਣ ਦਾ ਸਮਾਂ ਨਿਸ਼ਚਿਤ ਰੱਖੋ। ਹਫ਼ਤੇ ਲਈ ਇੱਕ ਮੀਨੂ ਬਣਾਓ ਤਾਂ ਜੋ ਬੱਚੇ ਨੂੰ ਹਰ ਰੋਜ਼ ਵੱਖ-ਵੱਖ ਫਲੇਵਰ ਮਿਲ ਸਕਣ। ਬੱਚਿਆਂ ਨੂੰ ਪ੍ਰੋਟੀਨ ਤੇ ਪਨੀਰ ਖੁਆਓ।


Disclaimer: ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ, ਵਿਧੀਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।