Health Tips: ਅੱਜ ਦੇ ਸਮੇਂ ਵਿਚ ਖਰਾਬ ਜੀਵਨਸ਼ੈਲੀ ਦੇ ਕਾਰਨ ਲੋਕ ਬਹੁਤ ਜਲਦੀ ਬਿਮਾਰ ਹੋ ਜਾਂਦੇ ਹਨ। ਮਾੜੀ ਜੀਵਨ ਸ਼ੈਲੀ ਵਿਚ ਕੁਝ ਮਾੜੀਆਂ ਆਦਤਾਂ ਸ਼ਾਮਲ ਹੁੰਦੀਆਂ ਹਨ। ਡੇਲੀਮੇਲ ਦੀ ਰਿਪੋਰਟ ਵਿੱਚਸਾਊਥ ਕੈਰੋਲੀਨਾ ਦੇ ਡਾਕਟਰ ਕ੍ਰਿਸ ਬੋਏਟਚਰ ਨੇ ਸੋਸ਼ਲ ਮੀਡੀਆ ਉਤੇ ਅਜਿਹੀਆਂ ਮਾੜੀਆਂ ਆਦਤਾਂ ਬਾਰੇ ਦੱਸਿਆ ਹੈ ਜੋ ਤੁਹਾਨੂੰ ਮੋਟਾਪੇ ਤੋਂ ਲੈ ਕੇ ਮਾਨਸਿਕ ਸਮੱਸਿਆਵਾਂ ਤੱਕ ਸਭ ਕੁਝ ਦਿੰਦੀਆਂ ਹਨ।
ਆਓ ਜਾਣਦੇ ਹਾਂ ਇਨ੍ਹਾਂ ਬਾਰੇ…
ਦਿਨ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਕੌਫੀ ਪੀਣਾ- ਜੇਕਰ ਤੁਸੀਂ ਸਵੇਰੇ ਉੱਠਦੇ ਹੀ ਕੌਫੀ ਪੀਂਦੇ ਹੋ ਤਾਂ ਇਹ ਇਕ ਬੁਰੀ ਆਦਤ ਹੈ। ਕੌਫੀ ਡਾਇਯੂਰੇਟਿਕ ਹੈ, ਯਾਨੀ ਇਹ ਸਰੀਰ ਵਿਚੋਂ ਪਾਣੀ ਨੂੰ ਸੋਖ ਲੈਂਦੀ ਹੈ। ਜੇਕਰ ਤੁਸੀਂ ਸਵੇਰੇ ਕੌਫੀ ਪੀਂਦੇ ਹੋ, ਤਾਂ ਤੁਹਾਨੂੰ ਦਿਨ ਭਰ ਘੱਟ ਪਿਆਸ ਲੱਗੇਗੀ, ਜਿਸ ਨਾਲ ਸਰੀਰ ਵਿਚ ਪਾਣੀ ਦੀ ਮਾਤਰਾ ਘੱਟ ਜਾਵੇਗੀ ਅਤੇ ਇਸ ਦਾ ਨਤੀਜਾ ਤੁਹਾਨੂੰ ਭੁਗਤਣਾ ਪਵੇਗਾ।
ਬਿਸਤਰੇ ਉਤੇ ਲੇਟੇ ਫੋਨ ਦੇਖਣਾ- ਅੱਜ ਕੱਲ੍ਹ ਦਫ਼ਤਰ ਵਿਚ ਕੰਮ ਕਰਨ ਵਾਲਾ ਵਿਅਕਤੀ ਵੀ ਘਰੋਂ ਕੰਮ ਕਰਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਬਿਸਟਰ ਉਤੇ ਲੇਟੇ ਲੇਟੇ ਫੋਨ ਜਾਂ ਲੈਪਟਾਪ ਦੀ ਵਰਤੋਂ ਕਰਦੇ ਹੋ ਤਾਂ ਇਹ ਬਹੁਤ ਬੁਰੀ ਆਦਤ ਹੈ। ਜੇਕਰ ਤੁਸੀਂ ਸਵੇਰੇ ਉਠਦੇ ਹੀ ਫੋਨ ਦੇਖਣਾ ਸ਼ੁਰੂ ਕਰ ਦਿੰਦੇ ਹੋ ਤਾਂ ਇਸ ਨਾਲ ਤਣਾਅ ਵਧੇਗਾ ਅਤੇ ਕੋਰਟੀਸੋਲ ਹਾਰਮੋਨ ਸਵੇਰੇ ਹੀ ਵਧ ਜਾਵੇਗਾ, ਜਿਸ ਨਾਲ ਤੁਹਾਡੇ ਮੂਡ ‘ਤੇ ਅਸਰ ਪਵੇਗਾ।
ਮੂੰਹ ਨਾਲ ਸਾਹ ਲੈਣਾ- ਜੇਕਰ ਤੁਹਾਨੂੰ ਮੂੰਹ ਰਾਹੀਂ ਸਾਹ ਲੈਣ ਦੀ ਆਦਤ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਸ ਨਾਲ ਤੁਹਾਡਾ ਮੂੰਹ ਡ੍ਰਾਈ ਹੋ ਜਾਵੇਗਾ। ਸੁੱਕੇ ਮੂੰਹ ਕਾਰਨਮੂੰਹ ਵਿੱਚ ਬੈਕਟੀਰੀਆ ਜਾਂ ਫੰਗਸ ਦੇ ਵਧਣ ਦਾ ਖ਼ਤਰਾ ਵੱਧ ਹੋਵੇਗਾ। ਇਸ ਕਾਰਨ ਦੰਦ ਵੀ ਖਰਾਬ ਹੋਣ ਲੱਗ ਜਾਣਗੇ। ਮੂੰਹ ਰਾਹੀਂ ਸਾਹ ਲੈਣ ਨਾਲ ਅਕਸਰ ਘੁਰਾੜਿਆਂ ਦੀ ਆਦਤ ਪੈ ਜਾਂਦੀ ਹੈ।
ਰਾਤ ਨੂੰ ਸੌਣ ਵੇਲੇ ਮੋਬਾਈਲ ਦੇਖਣਾ- ਮੋਬਾਈਲ ਸਕ੍ਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਤੁਹਾਡੇ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਰਾਤ ਨੂੰ ਵੀ ਦਿਮਾਗ ਐਕਟਿਵ ਰਹਿੰਦਾ ਹੈ ਅਤੇ ਰਾਤ ਨੂੰ ਨੀਂਦ ਖਰਾਬ ਹੋਣ ਲੱਗਦੀ ਹੈ। ਇਸ ਲਈ ਰਾਤ ਨੂੰ ਹਰ ਤਰ੍ਹਾਂ ਦੀਆਂ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
ਨਾਸ਼ਤੇ ਵਿਚ ਸੀਰੀਅਲਸ ਖਾਣਾ- ਅੱਜ ਕੱਲ੍ਹ ਸਮੇਂ ਦੀ ਘਾਟ ਕਾਰਨ ਬਹੁਤ ਸਾਰੇ ਲੋਕ ਸਵੇਰੇ-ਸਵੇਰੇ ਸੀਰੀਅਸਲ ਵਿੱਚ ਦੁੱਧ ਮਿਲਾ ਕੇ ਖਾਂਦੇ ਹਨ। ਇਹ ਬਹੁਤ ਬੁਰੀ ਆਦਤ ਹੈ। ਪੈਕੇਟ ਵਿੱਚ ਬੰਦ ਸੀਰੀਅਲਸ ਨੂੰ ਰਿਫਾਈਨ ਕੀਤਾ ਜਾਂਦਾ ਹੈ, ਯਾਨੀ ਇਸ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ। ਇਸ ਦੇ ਸੇਵਨ ਨਾਲ ਕ੍ਰੋਨਿਕ ਥਕਾਵਟ ਦੀ ਸਮੱਸਿਆ ਹੋ ਸਕਦੀ ਹੈ।
ਘੱਟ ਪ੍ਰੋਟੀਨ ਦੀ ਮਾਤਰਾ ਲੈਣਾ- ਭਾਰਤ ਵਿਚ ਜ਼ਿਆਦਾਤਰ ਲੋਕ ਜ਼ਿਆਦਾ ਕਾਰਬੋਹਾਈਡਰੇਟ ਅਤੇ ਘੱਟ ਪ੍ਰੋਟੀਨ ਖਾਂਦੇ ਹਨ। ਜੇਕਰ ਤੁਹਾਨੂੰ ਪੂਰੇ ਦਿਨ ‘ਚ 50 ਗ੍ਰਾਮ ਤੋਂ ਘੱਟ ਪ੍ਰੋਟੀਨ ਮਿਲਦਾ ਹੈ ਤਾਂ ਸਰੀਰ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਦਾ ਪਹਿਲਾ ਲੱਛਣ ਪੇਟ ਦੀ ਚਰਬੀ ਦਾ ਵਧਣਾ ਹੈ।
ਇਕ ਥਾਂ ਉੱਤ ਲਗਾਤਾਰ ਬੈਠੇ ਰਹਿਣਾ- ਕੰਪਿਊਟਰ ਦੇ ਆਉਣ ਤੋਂ ਬਾਅਦ ਜ਼ਿਆਦਾਤਰ ਲੋਕ ਡੈਸਕ ਜੌਬ ਕਰਨ ਲੱਗੇ ਹਨ। ਇਸ ‘ਚ ਵਿਅਕਤੀ ਘੰਟਿਆਂ ਬੱਧੀ ਕੁਰਸੀ ਉਤੇ ਇਕ ਹੀ ਸਥਿਤੀ ਵਿਚ ਬੈਠਾ ਰਹਿੰਦਾ ਹੈ। ਅਧਿਐਨ ਮੁਤਾਬਕ 6 ਘੰਟੇ ਤੋਂ ਜ਼ਿਆਦਾ ਕੁਰਸੀ ਉਤੇ ਬੈਠਣ ਨਾਲ ਕਈ ਤਰ੍ਹਾਂ ਦੀਆਂ ਨਿਊਰੋ ਸਮੱਸਿਆਵਾਂ ਹੋ ਸਕਦੀਆਂ ਹਨ। ਭਾਵ ਨਸਾਂ ਨਾਲ ਸਬੰਧਤ ਬਿਮਾਰੀਆਂ ਹੋਣਗੀਆਂ। ਰੀੜ੍ਹ ਦੀ ਹੱਡੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਵੇਗੀ। ਇਸ ਨਾਲ ਜ਼ਿਆਦਾ ਭਾਰ ਅਤੇ ਕਈ ਤਰ੍ਹਾਂ ਦੀਆਂ ਕ੍ਰੋਨਿਕ ਬੀਮਾਰੀਆਂ ਹੋਣਗੀਆਂ।
ਸੋਡਾ ਅਤੇ ਜੂਸ ਦਾ ਸੇਵਨ- ਕੋਲਡ ਡਰਿੰਕਸ, ਸੋਡਾ ਆਦਿ ਸਿਹਤ ਲਈ ਬਹੁਤ ਨੁਕਸਾਨਦੇਹ ਹਨ। ਇਹ ਚੀਜ਼ਾਂ ਖੂਨ ਵਿਚ ਸ਼ੂਗਰ ਦੀ ਮਾਤਰਾ ਵਧਾਉਂਦੀਆਂ ਹਨ ਅਤੇ ਜੇਕਰ ਲੰਬੇ ਸਮੇਂ ਤੱਕ ਇਸ ਦਾ ਸੇਵਨ ਕੀਤਾ ਜਾਵੇ ਤਾਂ ਕਈ ਬਿਮਾਰੀਆਂ ਹੋ ਜਾਂਦੀਆਂ ਹਨ।
ਸ਼ਰਾਬ- ਸ਼ਰਾਬ ਸਾਡੀ ਸਿਹਤ ਲਈ ਕਿਸੇ ਵੀ ਤਰ੍ਹਾਂ ਚੰਗੀ ਨਹੀਂ ਹੈ। ਇਸ ਬਾਰੇ ਅਸੀਂ ਸਾਰੇ ਜਾਣਦੇ ਹਾਂ। ਇਹ ਫੇਫੜਿਆਂ ਤੋਂ ਦਿਲ ਤੱਕ ਦੀ ਦੁਸ਼ਮਣ ਹੈ। ਸ਼ਰਾਬ ਭਾਰ ਵਧਾਉਂਦੀ ਹੈ ਅਤੇ ਜਿਗਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਦੇ ਨਾਲ ਹੀ ਇਹ ਚਿੰਤਾ ਅਤੇ ਡਿਪ੍ਰੈਸ਼ਨ ਵੀ ਦਿੰਦੀ ਹੈ।
ਰਾਤ ਨੂੰ ਲਾਈਟਾਂ ਜਗਾ ਕੇ ਸੌਣਾ-ਜੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਲਾਈਟਾਂ ਚਾਲੂ ਰੱਖਦੇ ਹੋ ਜਾਂ ਮੋਬਾਈਲ ਦੀ ਲਾਈਟ ਤੁਹਾਡੀਆਂ ਅੱਖਾਂ ਉਤੇ ਪੈਂਦੀ ਹੈ ਤਾਂ ਇਹ ਤੁਹਾਡੀ ਪੂਰੀ ਰਾਤ ਖਰਾਬ ਕਰ ਸਕਦੀ ਹੈ। ਸੌਣ ਤੋਂ ਪਹਿਲਾਂ ਸਕਰੀਨ ਟਾਈਮ ਦਾ ਸਿਹਤ ਉਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।