Bad Effects of masala tea: ਜ਼ਿਆਦਾਤਰ ਲੋਕਾਂ ਨੂੰ ਚਾਹ ਪੀਣਾ ਬਹੁਤ ਪਸੰਦ ਹੁੰਦਾ ਹੈ। ਅਜਿਹੇ 'ਚ ਅੱਜਕਲ ਲੋਕ ਮਸਾਲਾ ਚਾਹ ਪੀਣਾ ਵੀ ਬਹੁਤ ਪਸੰਦ ਕਰਦੇ ਹਨ। ਦੇਸ਼ ਦੇ ਹਰ ਕੋਨੇ 'ਚ ਮਸਾਲਾ ਚਾਹ ਨੂੰ ਵੱਖ-ਵੱਖ ਢੰਗ ਨਾਲ ਬਣਾਇਆ ਤੇ ਪੀਤਾ ਜਾਂਦਾ ਹੈ ਪਰ ਸੁਆਦ ਦੇ ਮਾਮਲੇ 'ਚ ਇਹ ਆਮ ਚਾਹ ਨਾਲੋਂ ਜ਼ਿਆਦਾ ਵਧੀਆ ਹੁੰਦੀ ਹੈ।
ਦੱਸ ਦੇਈਏ ਕਿ ਮਸਾਲਾ ਚਾਹ ਜ਼ਿਆਦਾ ਪੀਣ ਨਾਲ ਕੁਝ ਬੁਰੇ ਨਤੀਜੇ ਵੀ ਵੇਖਣ ਨੂੰ ਮਿਲ ਸਕਦੇ ਹਨ, ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਮਸਾਲਾ ਚਾਹ ਢਿੱਡ, ਦਿਲ ਆਦਿ ਲਈ ਹਾਨੀਕਾਰਕ ਹੋ ਸਕਦੀ ਹੈ। ਦੱਸ ਦਈਏ ਕਿ ਮਸਾਲਾ ਚਾਹ ਕਈ ਮਸਾਲਿਆਂ ਨਾਲ ਬਣੀ ਹੁੰਦੀ ਹੈ। ਮਸਾਲਾ ਚਾਹ ਦਾ ਨਾਮ ਸੁਣਦੇ ਹੀ ਲੋਕਾਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ।
ਮਸਾਲਾ ਚਾਹ 'ਚ ਦਾਲਚੀਨੀ, ਇਲਾਇਚੀ, ਤੁਲਸੀ, ਅਦਰਕ, ਕਾਲੀ ਮਿਰਚ, ਫੈਨਿਲ, ਲੌਂਗ ਆਦਿ ਮੌਜੂਦ ਹੁੰਦੇ ਹਨ। ਚਾਹ 'ਚ ਇਨ੍ਹਾਂ ਸਾਰੇ ਮਸਾਲਿਆਂ ਨੂੰ ਉਬਾਲ ਕੇ ਚਾਹ ਬਣਾਈ ਜਾਂਦੀ ਹੈ। ਬਹੁਤ ਸਾਰੇ ਲੋਕ ਮਸਾਲਾ ਚਾਹ ਨੂੰ 'ਚਸਕਾ ਚਾਹ' ਦੇ ਨਾਂ ਨਾਲ ਵੀ ਜਾਣਦੇ ਹਨ।
ਜੇਕਰ ਵੇਖਿਆ ਜਾਵੇ ਤਾਂ ਮਸਾਲਾ ਚਾਹ ਪੀਣ 'ਚ ਬਹੁਤ ਸੁਆਦੀ ਹੁੰਦੀ ਹੈ ਪਰ ਇਸ ਨੂੰ ਪੀਣ ਦੇ ਨੁਕਸਾਨ ਵੀ ਹਨ। ਜੇਕਰ ਤੁਸੀਂ ਮਸਾਲਾ ਚਾਹ ਦਾ ਜ਼ਿਆਦਾ ਸੇਵਨ ਕਰ ਰਹੇ ਹੋ ਤਾਂ ਇਸ ਦਾ ਅਸਰ ਤੁਹਾਡੀ ਸਿਹਤ 'ਤੇ ਵੀ ਪੈ ਸਕਦਾ ਹੈ। ਆਓ ਤੁਹਾਨੂੰ ਇੱਥੇ ਮਸਾਲਾ ਚਾਹ ਪੀਣ ਦੇ ਨੁਕਸਾਨਾਂ ਬਾਰੇ ਦੱਸਦੇ ਹਾਂ -
ਮਸਾਲਾ ਚਾਹ ਦੇ ਨੁਕਸਾਨ - ਮਸਾਲਾ ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਢਿੱਡ ਦਰਦ, ਕਬਜ਼ ਦੀ ਸਮੱਸਿਆ, ਢਿੱਡ ਫੁੱਲਣਾ, ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮਸਾਲਾ ਚਾਹ 'ਚ ਕੈਫੀਨ ਮੌਜੂਦ ਹੁੰਦੀ ਹੈ। ਇਹ ਉਨ੍ਹਾਂ ਲੋਕਾਂ ਲਈ ਬਿਲਕੁਲ ਵੀ ਚੰਗਾ ਨਹੀਂ ਹੈ ਜੋ ਤਣਾਅ ਜਾਂ ਚਿੰਤਾ ਤੋਂ ਪੀੜ੍ਹਤ ਹਨ।
ਇਸ ਦੇ ਨਾਲ ਹੀ ਮਸਾਲਾ ਚਾਹ ਤੋਂ ਐਲਰਜੀ ਵੀ ਹੋ ਸਕਦੀ ਹੈ। ਜੇਕਰ ਤੁਹਾਨੂੰ ਕਿਸੇ ਖ਼ਾਸ ਮਸਾਲੇ ਤੋਂ ਐਲਰਜੀ ਹੈ ਤਾਂ ਇਸ ਦਾ ਸੇਵਨ ਬਿਲਕੁਲ ਵੀ ਨਾ ਕਰੋ। ਇਸ ਦੇ ਨਾਲ ਹੀ ਜੇਕਰ ਤੁਹਾਨੂੰ ਬੀਪੀ ਦੀ ਸਮੱਸਿਆ ਹੈ ਤਾਂ ਵੀ ਇਸ ਦਾ ਸੇਵਨ ਨਾ ਕਰੋ, ਕਿਉਂਕਿ ਇਹ ਬੀਪੀ ਨੂੰ ਵੀ ਵਧਾ ਸਕਦਾ ਹੈ। ਜੇਕਰ ਤੁਸੀਂ ਦਵਾਈ ਲੈਂਦੇ ਹੋ ਤਾਂ ਅਜਿਹੀ ਸਥਿਤੀ ਵਿੱਚ ਵੀ ਇਸ ਚਾਹ ਤੋਂ ਪਰਹੇਜ਼ ਕਰਨਾ ਬਿਹਤਰ ਹੋਵੇਗਾ।
ਮਸਾਲਾ ਚਾਹ ਦੇ ਨੁਕਸਾਨ ਤੋਂ ਕਿਵੇਂ ਬਚੀਏ?
ਜੇਕਰ ਤੁਸੀਂ ਮਸਾਲਾ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਯਾਦ ਰੱਖੋ ਕਿ ਤੁਸੀਂ ਇੱਕ ਕੱਪ ਪੀ ਸਕਦੇ ਹੋ, ਪਰ ਇਸ ਤੋਂ ਵੱਧ ਮਸਾਲਾ ਚਾਹ ਦਾ ਸੇਵਨ ਨਾ ਕਰੋ। ਗਰਮੀਆਂ ਦੇ ਦਿਨਾਂ 'ਚ ਤੁਹਾਨੂੰ ਮਸਾਲਾ ਚਾਹ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕੋਸ਼ਿਸ਼ ਕਰੋ ਕਿ ਤੁਸੀਂ ਮਸਾਲਾ ਚਾਹ ਪੀਣ ਲਈ ਬਾਹਰ ਨਾ ਜਾਓ ਤੇ ਇਸ ਚਾਹ ਨੂੰ ਘਰ 'ਚ ਮੌਜੂਦ ਮਸਾਲਿਆਂ ਤੋਂ ਹੀ ਬਣਾਓ। ਇਹ ਤੁਹਾਡੇ ਲਈ ਨੁਕਸਾਨਦੇਹ ਨਹੀਂ ਹੋਵੇਗਾ।
Disclaimer : ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।