Health Tips : ਜੰਕ ਫੂਡ ਹਰ ਕੋਈ ਬੜੇ ਚਾਅ ਨਾਲ ਖਾਂਦਾ ਹੈ। ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਦੀ ਇਹ ਪਹਿਲੀ ਪਸੰਦ ਹੈ। ਉਹ ਜੰਕ ਫੂਡ ਦੇ ਅੱਗੇ ਨੈਚੂਰਲ ਫੂਡਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿਸ ਨਾਲ ਉਨ੍ਹਾਂ ਦੀ ਸਿਹਤ 'ਤੇ ਅਸਰ ਪੈਂਦਾ ਹੈ। ਜੰਕ ਫੂਡ ਕਾਰਨ ਦਿਲ ਦੀਆਂ ਗੰਭੀਰ ਬਿਮਾਰੀਆਂ ਅਤੇ ਮੋਟਾਪੇ ਤੋਂ ਲੈ ਕੇ ਭਿਆਨਕ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਸਾਡਾ ਸਰੀਰ ਜੰਕ ਫੂਡ ਜਾਂ ਪੈਕਡ ਫੂਡ ਜਿਵੇਂ ਫਰਾਈਜ਼, ਪਾਸਤਾ, ਬਰਗਰ ਨੂੰ ਟ੍ਰਾਈਗਲਿਸਰਾਈਡਸ ਵਿੱਚ ਬਦਲ ਦਿੰਦਾ ਹੈ, ਜਿਸ ਕਾਰਨ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਦੇ ਨੁਕਸਾਨ...


ਕੀ ਹੈ ਟ੍ਰਾਈਗਲਿਸਰਾਈਡ


ਟ੍ਰਾਈਗਲਿਸਰਾਈਡਸ ਸਾਡੇ ਸਰੀਰ ਦੇ ਖੂਨ ਵਿੱਚ ਮੌਜੂਦ ਇੱਕ ਕਿਸਮ ਦਾ ਫੈਟ (ਲਿਪਿਡ) ਹਨ। ਖਾਣਾ ਖਾਣ ਦੌਰਾਨ ਸਾਡਾ ਸਰੀਰ ਬੇਲੋੜੀਆਂ ਕੈਲੋਰੀਆਂ ਨੂੰ ਟ੍ਰਾਈਗਲਾਈਸਰਾਈਡਸ ਵਿੱਚ ਬਦਲ ਦਿੰਦਾ ਹੈ। ਇਸ ਕਾਰਨ ਸਰੀਰ ਦੀਆਂ ਕੋਸ਼ਿਕਾਵਾਂ ਵਿੱਚ ਟ੍ਰਾਈਗਲਿਸਰਾਈਡ ਦੀ ਜ਼ਿਆਦਾ ਮਾਤਰਾ ਇਕੱਠੀ ਹੋ ਸਕਦੀ ਹੈ। ਸਰੀਰ ਦੀਆਂ ਧਮਨੀਆਂ ਦੇ ਸਖ਼ਤ ਹੋਣ ਜਾਂ ਧਮਨੀਆਂ ਦੀਆਂ ਕੰਧਾਂ ਦੇ ਸੰਘਣੇ ਹੋਣ ਕਾਰਨ ਵੀ ਟ੍ਰਾਈਗਲਿਸਰਾਈਡਸ ਬਣਦੇ ਹਨ ਅਤੇ ਇਸ ਕਾਰਨ ਸਟ੍ਰੋਕ, ਹਾਰਟ ਅਟੈਕ ਜਾਂ ਦਿਲ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।


ਸੈਚੂਰੇਟੇਡ ਫੈਟ ਦੇ ਨੁਕਸਾਨ


ਸੈਚੂਰੇਟੇਡ ਫੈਟ ਵਾਲੇ ਭੋਜਨ ਟ੍ਰਾਈਗਲਿਸਰਾਈਡ ਦੇ ਪੱਧਰ ਨੂੰ ਤੇਜ਼ੀ ਨਾਲ ਵਧਾ ਸਕਦੇ ਹਨ। ਖਾਣ ਦੀਆਂ ਤਲੀਆਂ ਹੋਈਆਂ ਚੀਜ਼ਾਂ, ਲਾਲ ਮੀਟ, ਅੰਡੇ ਦੀ ਜ਼ਰਦੀ, ਡੇਅਰੀ ਉਤਪਾਦ, ਮੱਖਣ ਜਾਂ ਫਾਸਟ ਫੂਡ ਆਦਿ ਵਿੱਚ ਸੈਚੂਰੇਟੇਡ ਫੈਟ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਲੰਬੇ ਸਮੇਂ ਤੱਕ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।


ਇਹ ਵੀ ਪੜ੍ਹੋ: Eplepsy And Brain Tumor: ਕੀ ਵਾਰ-ਵਾਰ ਮਿਰਗੀ ਦੇ ਦੌਰੇ ਹੋ ਸਕਦੇ ਨੇ ਬ੍ਰੇਨ ਟਿਊਮਰ ਦੀ ਨਿਸ਼ਾਨੀ? ਜਾਣੋ ਅਜਿਹਾ ਹੋਣ 'ਤੇ ਕੀ ਕਰੋ


ਮਿੱਠੀਆਂ ਚੀਜ਼ਾਂ ਹੁੰਦੀਆਂ ਖ਼ਤਰਨਾਕ


ਵੈਸੇ ਵੀ ਡਾਕਟਰ ਸ਼ੂਗਰ ਦੇ ਰੋਗੀਆਂ ਨੂੰ ਮਿੱਠੀਆਂ ਚੀਜ਼ਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ। ਪਰ, ਸ਼ੂਗਰ ਤੋਂ ਪੀੜਤ ਲੋਕਾਂ ਵਿੱਚ ਇਹ ਬਹੁਤ ਸੰਭਾਵਨਾ ਹੈ ਕਿ ਮਿੱਠੀਆਂ ਚੀਜ਼ਾਂ ਖਾਣ ਜਾਂ ਪੀਣ ਤੋਂ ਤੁਰੰਤ ਬਾਅਦ ਸਾਡਾ ਸਰੀਰ ਟ੍ਰਾਈਗਲਿਸਰਾਈਡਸ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ। ਅਜਿਹੇ 'ਚ ਮਿੱਠੀਆਂ ਚੀਜ਼ਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ।


ਬੇਕਡ ਆਈਟਮਸ ਤੋਂ ਬਣਾਓ ਦੂਰੀ


ਹਾਈ ਟ੍ਰਾਈਗਲਿਸਰਾਈਡਸ ਦੇ ਕਾਰਨ ਸਾਡੀ ਸਿਹਤ ਨੂੰ ਹੋਣ ਵਾਲੀਆਂ ਕਈ ਸਮੱਸਿਆਵਾਂ ਦੀ ਸੰਭਾਵਨਾ ਤੋਂ ਬਚਣ ਲਈ, ਭੋਜਨ ਵਿੱਚ ਸੈਚੂਰੇਟੇਡ ਫੈਟ ਦੀ ਮਾਤਰਾ ਨੂੰ ਨਿਯੰਤਰਿਤ ਕਰਨਾ ਚਾਹੀਦਾ ਹੈ ਜਾਂ ਘੱਟ ਤੋਂ ਘੱਟ ਰੱਖਣਾ ਚਾਹੀਦਾ ਹੈ। ਬੇਕਡ ਆਈਟਮਾਂ ਜਿਵੇਂ ਪੈਟੀਜ਼, ਬਨ, ਪਨੀਰ ਕੇਕ ਆਦਿ ਤੋਂ ਦੂਰੀ ਬਣਾ ਕੇ ਰੱਖੋ। ਇਸ ਨਾਲ ਟ੍ਰਾਈਗਲਿਸਰਾਈਡਸ ਦੇ ਪੱਧਰ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ: Global Health Threat : ਕੋਰੋਨਾ ਤੋਂ ਬਾਅਦ ਆ ਗਈ ਇੱਕ ਹੋਰ ਮਹਾਂਮਾਰੀ, ਨੌਜਵਾਨ ਹੋ ਰਹੇ ਸ਼ਿਕਾਰ, WHO ਨੇ ਕੀਤਾ ਸਾਵਧਾਨ !