Tea Perfect Time: ਚਾਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਕਈ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ, ਜਦਕਿ ਕੁਝ ਲੋਕ ਸ਼ਾਮ ਨੂੰ ਚਾਹ ਪੀਣਾ ਪਸੰਦ ਕਰਦੇ ਹਨ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਦਿਨ ਭਰ ਚਾਹ ਪੀਣਾ ਪਸੰਦ ਕਰਦੇ ਹਨ।


ਲਗਭਗ 69 ਫੀਸਦੀ ਭਾਰਤੀ ਆਪਣੇ ਦਿਨ ਦੀ ਸ਼ੁਰੂਆਤ ਦੁੱਧ ਅਤੇ ਚੀਨੀ ਨਾਲ ਬਣੀ ਚਾਹ ਪੀ ਕੇ ਕਰਦੇ ਹਨ। ਹਾਲਾਂਕਿ ਉਨ੍ਹਾਂ ਨੂੰ ਚਾਹ ਪੀਣ ਦਾ ਸਹੀ ਸਮਾਂ ਨਹੀਂ ਪਤਾ ਹੁੰਦਾ ਹੈ। ਜੇਕਰ ਤੁਸੀਂ ਵੀ ਚਾਹ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਚਾਹ ਪੀਣ ਦਾ ਸਹੀ ਸਮਾਂ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚ ਸਕੋ। ਜਾਣੋ ਚਾਹ ਪੀਣ ਦਾ ਸਭ ਤੋਂ ਵਧੀਆ ਸਮਾਂ ਕਦੋਂ ਹੁੰਦਾ ਹੈ...


ਕਦੋਂ ਪੀਣੀ ਚਾਹੀਦੀ ਚਾਹ


ਸਾਡੇ ਦੇਸ਼ ਵਿੱਚ ਜ਼ਿਆਦਾਤਰ ਲੋਕ ਬਿਸਤਰ ‘ਤੇ ਚਾਹ ਪੀਣਾ ਪਸੰਦ ਕਰਦੇ ਹਨ। ਉਹ ਸਵੇਰੇ ਉੱਠਦਿਆਂ ਹੀ ਗਰਮ ਬੈੱਡ ਟੀ ਚਾਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਚਾਹ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਕਾਰਨ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇੰਨਾ ਹੀ ਨਹੀਂ, ਖਾਲੀ ਪੇਟ ਚਾਹ ਪੀਣ ਨਾਲ ਬਲੱਡ ਸ਼ੂਗਰ ਲੈਵਲ ਕਾਫੀ ਵੱਧ ਸਕਦਾ ਹੈ। ਕੁਝ ਲੋਕ ਰਾਤ ਨੂੰ ਚਾਹ ਵੀ ਪੀਂਦੇ ਹਨ, ਇਸ ਨੂੰ ਵੀ ਗਲਤ ਸਮਾਂ ਮੰਨਿਆ ਜਾਂਦਾ ਹੈ, ਕਿਉਂਕਿ ਇਸ ਨਾਲ ਨੀਂਦ ਖਰਾਬ ਹੋ ਸਕਦੀ ਹੈ।


ਇਹ ਵੀ ਪੜ੍ਹੋ: Tea: ਚਾਹ ਤੇ ਕੌਫੀ ਦੇ ਸ਼ੌਕੀਨ ਹੋ ਜਾਓ ਸਾਵਧਾਨ! ਪੀਣ ਤੋਂ ਪਹਿਲਾਂ ਕਰ ਲਵੋ ਇਹ ਕੰਮ ਨਹੀਂ ਸਿਹਤ ਨੂੰ ਹੋਏਗਾ ਨੁਕਸਾਨ


ਚਾਹ ਪੀਣ ਦਾ ਸਹੀ ਸਮਾਂ


ਜੇਕਰ ਤੁਸੀਂ ਚਾਹ ਪੀਣਾ ਪਸੰਦ ਕਰਦੇ ਹੋ, ਤਾਂ ਚਾਹ ਪੀਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਉੱਠਣ ਤੋਂ ਦੋ ਘੰਟੇ ਬਾਅਦ ਜਾਂ ਨਾਸ਼ਤੇ ਤੋਂ ਇੱਕ ਘੰਟਾ ਬਾਅਦ ਹੁੰਦਾ ਹੈ। ਚਾਹ ਪੀਣ ਤੋਂ ਪਹਿਲਾਂ ਕੁਝ ਜ਼ਰੂਰ ਖਾਓ। ਇਸ ਕਾਰਨ ਚਾਹ ਦਾ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਸਹੀ ਤਰੀਕੇ ਨਾਲ ਅਤੇ ਸਹੀ ਸਮੇਂ 'ਤੇ ਚਾਹ ਪੀਣ ਦੇ ਫਾਇਦੇ ਹੋ ਸਕਦੇ ਹਨ। ਸਿਹਤ ਮਾਹਰ ਸਵੇਰੇ ਬੈੱਡ ਟੀ ਪੀਣ ਵਾਲਿਆਂ ਨੂੰ ਆਪਣੀ ਆਦਤ ਬਦਲਣ ਦੀ ਸਲਾਹ ਦਿੰਦੇ ਹਨ। ਕਿਉਂਕਿ ਸਵੇਰੇ ਜਲਦੀ ਚਾਹ ਪੀਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।


ਚਾਹ ਪੀਣ ਦੇ ਕੀ-ਕੀ ਫਾਇਦੇ ਹੁੰਦੇ ਹਨ?


ਮਾਹਰਾਂ ਦੇ ਮੁਤਾਬਕ ਜੇਕਰ ਸੌਣ ਤੋਂ 10 ਘੰਟੇ ਪਹਿਲਾਂ ਚਾਹ ਪੀਤੀ ਜਾਵੇ ਤਾਂ ਇਹ ਚੰਗੀ ਨੀਂਦ ਲੈਣ 'ਚ ਮਦਦ ਕਰਦੀ ਹੈ। ਚਾਹ ਸਰੀਰ ਦੇ ਅੰਦਰ ਸੋਜ ਦੀ ਸਮੱਸਿਆ ਨੂੰ ਘੱਟ ਕਰਦੀ ਹੈ। ਚਾਹ ਕੋਰਟੀਸੋਲ ਹਾਰਮੋਨ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦੀ ਹੈ।


ਇਸ ਨਾਲ ਨਕਾਰਾਤਮਕਤਾ ਅਤੇ ਉਦਾਸੀ ਵੀ ਘੱਟ ਹੁੰਦੀ ਹੈ। ਕਬਜ਼ ਅਤੇ ਤਣਾਅ ਦੀ ਸਮੱਸਿਆ ਵੀ ਚਾਹ ਪੀਣ ਨਾਲ ਠੀਕ ਕੀਤੀ ਜਾ ਸਕਦੀ ਹੈ। ਹਾਲਾਂਕਿ, ਕਿਸੇ ਨੂੰ ਚਾਹ ਦਾ ਆਦੀ ਨਹੀਂ ਹੋਣਾ ਚਾਹੀਦਾ। ਜ਼ਿਆਦਾ ਚਾਹ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਐਸੀਡਿਟੀ, ਪਾਚਨ ਅਤੇ ਨੀਂਦ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।


ਇਹ ਵੀ ਪੜ੍ਹੋ: Weightloss: ਦੀਵਾਲੀ ਤੋਂ ਪਹਿਲਾਂ ਭਾਰ ਕਰਨਾ ਚਾਹੁੰਦੇ ਘੱਟ, ਤਾਂ ਅਪਣਾਓ ਇਹ ਤਰੀਕਾ, ਹਰ ਡਰੈਸ ਆਵੇਗੀ ਫਿੱਟ