ਚੰਡੀਗੜ੍ਹ: ਪੱਥਰੀ ਦੀ ਸਮੱਸਿਆ ਹੁਣ ਆਮ ਸਮੱਸਿਆ ਬਣ ਗਈ ਹੈ। ਹਰ 10 ਵਿੱਚੋਂ 2 ਬੰਦੇ ਪੱਥਰੀ ਦੀ ਸਮੱਸਿਆ ਨਾਲ ਪੀੜਤ ਪਾਏ ਜਾ ਰਹੇ ਹਨ। ਸਾਡੀ ਖਾਣ-ਪੀਣ ਦੀ ਗ਼ਲਤ ਆਦਤ ਵੀ ਪੱਥਰੀ ਬਣਨ ਦਾ ਕਾਰਨ ਹੈ। ਜੋ ਲੋਕ ਪਾਣੀ ਘੱਟ ਪੀਂਦੇ ਹਨ ਜਾਂ ਪਿਸ਼ਾਬ ਨੂੰ ਜ਼ਿਆਦਾ ਸਮੇਂ ਤਕ ਰੋਕ ਕੇ ਰੱਖਦੇ ਹਨ, ਉਨ੍ਹਾਂ ਨੂੰ ਅਕਸਰ ਇਹ ਸਮੱਸਿਆ ਆਉਂਦੀ ਹੈ। ਪੁਰਾਣੇ ਸਮੇਂ 'ਚ ਇਹ ਬੀਮਾਰੀ 60 ਸਾਲ ਦੀ ਉਮਰ 'ਚ ਹੀ ਹੁੰਦੀ ਸੀ ਪਰ ਹੁਣ ਇਸ ਬੀਮਾਰੀ ਹਰ ਚੌਥੇ-ਪੰਜਵੇਂ ਇਨਸਾਨ ਦੀ ਸਮੱਸਿਆ ਬਣ ਗਈ ਹੈ। ਇਸ ਬੀਮਾਰੀ 'ਚ ਮਰੀਜ਼ ਨੂੰ ਕਾਫੀ ਦਰਦ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਕੁਲੱਥੀ ਦੀ ਦਾਲ ਨਾਲ ਅਸੀਂ ਪੱਥਰੀ ਨੂੰ ਕੱਢ ਸਕਦੇ ਹਾਂ। ਕੁਲੱਥੀ ਦੀ ਦਾਲ ਜਿਸ ਨੂੰ 'ਗੈਥ' ਵੀ ਕਿਹਾ ਜਾਂਦਾ ਹੈ। ਪੱਥਰੀ ਦੇ ਇਲਾਜ ਲਈ ਬਹੁਤ ਹੀ ਵਧੀਆ। ਇਹ ਦਾਲ ਪੱਥਰੀ ਨਾਸ਼ਕ ਹੈ। ਇਸ ਦਾਲ 'ਚ ਵਿਟਾਮਿਨ ਏ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਸਰੀਰ ਦੀ ਪੱਥਰੀ ਨੂੰ ਗਾਲ ਦਿੰਦੀ ਹੈ। ਇਹ ਦਾਲ ਗੁਰਦੇ ਦੀ ਪੱਥਰੀ ਤੇ ਪਿੱਤੇ ਦੀ ਪੱਥਰੀ ਦੋਵਾਂ ਲਈ ਸਹਾਇਕ ਹੈ। ਪਹਾੜੀ ਇਲਾਕੇ 'ਚ ਇਹ ਦਾਲ ਬਹੁਤ ਹੁੰਦੀ ਹੈ।
ਸਭ ਤੋਂ ਪਹਿਲਾਂ 250 ਗ੍ਰਾਮ ਕੁਲੱਥੀ ਦੀ ਦਾਲ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਇਸ ਨੂੰ ਤਿੰਨ ਲੀਟਰ ਪਾਣੀ 'ਚ ਰਾਤ ਨੂੰ ਭਿਉਂ ਕੇ ਰੱਖੋ। ਸਵੇਰੇ ਇਸ ਦਾਲ ਨੂੰ ਪਾਣੀ ਸਮੇਤ ਹਲਕੀ ਅੱਗ 'ਤੇ ਚਾਰ ਘੰਟੇ ਤਕ ਪਕਾਓ। ਜਦੋਂ ਇਸ ਦਾ ਪਾਣੀ ਇੱਕ ਲੀਟਰ ਰਹਿ ਜਾਏ ਤਾਂ ਇਸ ਵਿਚ ਕਾਲੀ ਮਿਰਚ, ਸੇਂਧਾ ਨਮਕ, ਜੀਰਾ ਤੇ ਹਲਦੀ ਨਾਲ 30 ਗ੍ਰਾਮ ਦੇਸੀ ਘਿਓ 'ਚ ਤੜਕਾ ਲਾਓ।
ਅਸੀਂ ਇਸ ਪਾਣੀ ਨੂੰ ਦੁਪਹਿਰ ਦੇ ਭੋਜਨ ਵਿੱਚ ਲੈ ਸਕਦੇ ਹਾਂ। ਇਸ ਨੂੰ ਸੂਪ ਵਾਂਗ ਵੀ ਪੀ ਸਕਦੇ ਹਾਂ। ਇੱਕ ਤੋਂ ਦੋ ਹਫਤੇ ਤੱਕ ਰੋਜ਼ ਪੀਣ ਨਾਲ ਪੱਥਰੀ ਗਲ ਕੇ ਬਾਹਰ ਆ ਜਾਂਦੀ ਹੈ। ਗੁਰਦੇ ਵਿੱਚ ਜੇਕਰ ਸੋਜ ਹੋਵੇ ਤਾਂ ਇਸ ਦੇ ਪਾਣੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ। ਸੂਪ ਦੇ ਨਾਲ ਰੋਟੀ ਵੀ ਖਾ ਸਕਦੇ ਹੋ। ਇਸ ਦੇ ਇਸਤੇਮਾਲ ਨਾਲ ਕਮਰ ਦਾ ਦਰਦ ਵੀ ਠੀਕ ਹੋ ਜਾਂਦਾ ਹੈ।
ਅਸੀਂ ਕੁਲੱਥੀ ਦੀ ਦਾਲ ਦੇ ਨਾਲ-ਨਾਲ ਖਰਬੂਜੇ ਦੇ ਬੀਜ, ਮੂਲੀ, ਆਂਵਲਾ, ਜੌ, ਮੂੰਗੀ ਦੀ ਦਾਲ, ਚੌਲਾਈ ਦਾ ਸਾਗ ਤੇ ਪਾਣੀ ਦੀ ਵਰਤੋਂ ਕਰ ਸਕਦੇ ਹਾਂ। ਪੱਥਰੀ ਦੀ ਸਮੱਸਿਆ ਹੋਣ ’ਤੇ ਉੜਦ ਦੀ ਦਾਲ, ਮੇਵੇ, ਚੌਕਲੇਟ, ਮਾਸ, ਚਾਹ, ਬੈਂਗਨ, ਟਮਾਟਰ ਤੇ ਚਾਵਲ ਨਹੀਂ ਖਾਣੇ ਚਾਹੀਦੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin