Health Tips: ਅਕਸਰ ਹੀ ਕਿਹਾ ਜਾਂਦਾ ਹੈ ਕਿ ਸਰੀਰ ਦੀ ਮਜਬੂਤੀ ਲਈ ਬਦਾਮ ਖਾਓ। ਬੇਸ਼ੱਕ ਬਦਾਮ ਸਿਹਤ ਲਈ ਬੇਹੱਦ ਫਾਇਦੇਮੰਦ ਹਨ ਪਰ ਮਹਿੰਗੇ ਹੋਣ ਕਰਕੇ ਹਰ ਕੋਈ ਬਦਾਮ ਨਹੀਂ ਖਾ ਸਕਦਾ। ਦੂਜੇ ਪਾਸੇ ਬਦਾਮ ਦਾ ਬਦਲ ਛੋਲਿਆਂ ਨੂੰ ਬਣਾਇਆ ਜਾ ਸਕਦਾ ਹੈ। ਬਦਾਮ 800 ਤੋਂ 1000 ਰੁਪਏ ਕਿੱਲੋ ਹਨ ਜਦੋਂਕਿ ਛੋਲੇ 100 ਰੁਪਏ ਕਿੱਲੋ ਮਿਲ ਜਾਂਦੇ ਹਨ।


ਦਰਅਸਲ ਜੇਕਰ ਤੁਹਾਨੂੰ ਸਵੇਰੇ ਖਾਲੀ ਪੇਟ ਭਿੱਜੇ ਹੋਏ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਤੁਹਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਭਿੱਜੇ ਹੋਏ ਛੋਲੇ ਖਾਣਾ ਕਿੰਨਾ ਫਾਇਦੇਮੰਦ ਹੈ। ਇਹ ਜਾਣ ਕੇ ਹੈਰਾਨ ਹੋਵੋਗੇ ਕਿ ਖਾਲੀ ਪੇਟ ਛੋਲੇ ਖਾਣ ਦਾ ਸਿੱਧਾ ਅਸਰ ਮੈਟਾਬੋਲੀਜ਼ਮ 'ਤੇ ਪੈਂਦਾ ਹੈ, ਜਿਸ ਨਾਲ ਸ਼ਰੀਰ ਸਿਹਤਮੰਦ ਰਹਿੰਦਾ ਹੈ। ਛੋਲਿਆਂ 'ਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਫੈਟ, ਫਾਇਬਰ ਤੇ ਕਾਰਬੋਹਾਈਡਰੈਟਸ ਮੌਜੂਦ ਹੁੰਦੇ ਹਨ।


ਇਹ ਹਨ ਇਸ ਦੇ ਫਾਇਦੇ:


1-ਭਿੱਜੇ ਹੋਏ ਛੋਲੇ ਇਮਿਊਨਿਟੀ ਵਧਾਉਣ 'ਚ ਫਾਇਦੇਮੰਦ ਹਨ।


2-ਜੇਕਰ ਤੁਸੀਂ ਭਿੱਜੇ ਹੋਏ ਛੋਲੇ ਖਾਂਦੇ ਹੋ ਤਾਂ ਤੁਸੀਂ ਡਾਇਬਿਟੀਜ਼ ਦੇ ਖਤਰੇ 'ਤੋਂ ਬਚ ਸਕਦੇ ਹੋ।



3-ਇਸ ਨਾਲ ਤੁਹਾਨੂੰ ਪੇਟ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਤੋਂ ਰਾਹਤ ਮਿਲ ਸਕਦੀ ਹੈ।


4-ਛੋਲੇ ਖਾਣ ਨਾਲ ਤੁਹਾਡੇ ਸ਼ਰੀਰ ਨੂੰ ਕਾਫੀ ਤਾਕਤ ਮਿਲਦੀ ਹੈ।


5-ਛੋਲਿਆਂ 'ਚ ਵੱਡੀ ਮਾਤਰਾ 'ਚ ਫਾਇਬਰ ਹੁੰਦਾ ਹੈ ਜੋ ਮੋਟਾਪੇ ਨੂੰ ਘੱਟ ਕਰਨ 'ਚ ਤੁਹਾਡੀ ਮਦਦ ਕਰਦਾ ਹੈ।



ਗੁੜ ਤੇ ਛੋਲੇ ਖਾਣ ਦੇ ਫਾਇਦੇ-
ਗੁੜ-ਛੋਲੇ ਸਾਡੇ ਵਿਰਸੇ ਦੀ ਪਛਾਣ ਹਨ ਤੇ ਸਦੀਆਂ ਤੋਂ ਲੋਕ ਇਸ ਨੂੰ ਖਾਂਦੇ ਆ ਰਹੇ ਹਨ। ਬਹੁਤ ਸਾਰੇ ਲੋਕ ਗੁੜ ਤੇ ਛੋਲੇ ਇਕੱਠੇ ਖਾਣਾ ਪਸੰਦ ਕਰਦੇ ਹਨ। ਇਨ੍ਹਾਂ ਦੋਨਾਂ ਚੀਜ਼ਾਂ 'ਚ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ।


-ਗੁੜ 'ਚ ਬਹੁਤ ਸਾਰਾ ਆਇਰਨ ਹੁੰਦਾ ਹੈ। ਇਸ ਨੂੰ ਰੋਜ਼ ਖਾਣ ਨਾਲ ਖ਼ੂਨ ਦੀ ਸਫ਼ਾਈ ਹੁੰਦੀ ਹੈ। ਇਸ 'ਚ ਮੌਜੂਦ ਪੋਟਾਸ਼ੀਅਮ, ਸੋਡੀਅਮ, ਮਿਨਰਲ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।


-ਛੋਲਿਆਂ 'ਚ ਸਰੀਰ ਅੰਦਰ ਦੀ ਗੰਦਗੀ ਨੂੰ ਸਾਫ਼ ਕਰਨ ਦਾ ਗੁਣ ਹੁੰਦਾ ਹੈ। ਇਹ ਸ਼ੂਗਰ ਤੇ ਅਨੀਮੀਆ ਦੀ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਤੇ ਬੁਖ਼ਾਰ ਤੋਂ ਵੀ ਰਾਹਤ ਮਿਲਦੀ ਹੈ।


-ਇਹ ਸਰੀਰ ਨੂੰ ਜ਼ਰੂਰੀ ਊਰਜਾ ਪ੍ਰਦਾਨ ਕਰਦਾ ਹੈ।