Heart Attack: ਬਦਲਦੀ ਜੀਵਨ ਸ਼ੈਲੀ ਕਾਰਨ ਹਾਰਟ ਅਟੈਕ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਰੋਜ਼ਾਨਾ ਹੀ ਹਾਰਟ ਅਟੈਕ ਦੀ ਵਜ੍ਹਾ ਕਰਕੇ ਕਈ ਜਾਨਾਂ ਜਾ ਰਹੀਆਂ ਹਨ। ਇਸ ਵਿੱਚ ਬਜ਼ੁਰਗ ਹੀ ਨਹੀਂ ਸਗੋਂ ਨੌਜਵਾਨ ਅਤੇ ਬੱਚੇ ਦੀ ਗਿਣਤੀ ਵੀ ਸ਼ਾਮਿਲ ਹੈ। ਸਮੇਂ ਸਿਰ ਇਸ ਦੇ ਲੱਛਣਾਂ ਦੀ ਪਛਾਣ ਹੋ ਜਾਵੇ ਤਾਂ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ ਵਿੱਚ ਕੁਝ ਲੱਛਣ ਦਿਖਾਈ ਦਿੰਦੇ ਹਨ ਜੋ ਮਾਮੂਲੀ ਹਾਰਟ ਅਟੈਕ ਦੇ ਲੱਛਣ ਹੁੰਦੇ ਹਨ ਜੋ ਕਿ 45 ਫੀਸਦੀ ਮਰੀਜ਼ਾਂ ਵਿੱਚ ਦੇਖੇ ਜਾਂਦੇ ਹਨ ਜੇਕਰ ਇਸ ਦੀ ਪਛਾਣ ਕਰ ਲਈ ਜਾਵੇ ਤਾਂ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਆਓ ਜਾਣਦੇ ਹਾਂ...


ਕਾਰਡੀਓਲੋਜਿਸਟਸ ਦਾ ਕਹਿਣਾ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ, ਇੱਕ ਵਿਅਕਤੀ ਨੂੰ ਛਾਤੀ ਵਿੱਚ ਤੇਜ਼ ਦਰਦ, ਸਾਹ ਲੈਣ ਵਿੱਚ ਮੁਸ਼ਕਲ, ਅਤੇ ਦੰਦਾਂ ਅਤੇ ਮਸੂੜਿਆਂ ਵਿੱਚ ਦਰਦ ਅਤੇ ਸੋਜ ਦਾ ਅਨੁਭਵ ਹੋ ਸਕਦਾ ਹੈ। ਕਈ ਵਾਰ ਦੰਦਾਂ ਅਤੇ ਮਸੂੜਿਆਂ ਵਿੱਚੋਂ ਖੂਨ ਵੀ ਨਿਕਲ ਸਕਦਾ ਹੈ। ਇਸ ਲਈ ਲੰਬੇ ਸਮੇਂ ਤੱਕ ਦੰਦਾਂ ਦੇ ਦਰਦ ਅਤੇ ਮਸੂੜਿਆਂ ਤੋਂ ਖੂਨ ਆਉਣ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ। ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਸਿਹਤ ਦੇ ਲਈ ਭਾਰੀ ਪੈ ਸਕਦਾ ਹੈ। ਸਗੋਂ ਤੁਰੰਤ ਡਾਕਟਰ ਦੀ ਸਲਾਹ ਲਓ।



ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ ਵਾਧੇ ਦਾ ਕਾਰਨ
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਇਸ ਦੇ ਮੁੱਖ ਕਾਰਨ ਹਨ ।



  • ਸ਼ਰਾਬ ਦੀ ਦੁਰਵਰਤੋਂ

  • ਲੋੜੀਂਦੀ ਨੀਂਦ ਨਾ ਆਉਣਾ

  • ਬਹੁਤ ਜ਼ਿਆਦਾ ਸਿਗਰਟ ਪੀਣਾ

  • ਤਣਾਅ

  • ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ

  • ਸਰੀਰਕ ਤੌਰ 'ਤੇ ਸਰਗਰਮ ਨਾ ਹੋਣਾ

  • ਸ਼ੂਗਰ

  • ਉੱਚ ਕੋਲੇਸਟ੍ਰੋਲ


ਦੰਦਾਂ ਦਾ ਦਰਦ ਵੀ ਦਿਲ ਦੇ ਦੌਰੇ ਦਾ ਕਾਰਨ ਹੈ
ਡਾਕਟਰਾਂ ਦਾ ਕਹਿਣਾ ਹੈ ਕਿ ਦੰਦਾਂ ਅਤੇ ਮਸੂੜਿਆਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਦਿਲ ਦੇ ਦੌਰੇ ਨਾਲ ਡੂੰਘਾ ਸਬੰਧ ਹੁੰਦਾ ਹੈ। ਖਰਾਬ Oral ਸਿਹਤ ਦੇ ਕਾਰਨ, ਦਿਲ ਦੀ ਸਿਹਤ ਵਿਗੜਨ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਦੰਦਾਂ ਵਿੱਚ ਲੰਬੇ ਸਮੇਂ ਤੱਕ ਗੰਦਗੀ ਅਤੇ ਮਸੂੜਿਆਂ ਵਿੱਚ ਸੋਜ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੀ ਹੈ।


ਹੋਰ ਪੜ੍ਹੋ : ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਇਹ 5 ਮੈਡੀਕਲ ਟੈਸਟ, ਬਾਅਦ 'ਚ ਨਹੀਂ ਪਏਗਾ ਪਛਤਾਉਣਾ


ਇਹ ਲੱਛਣ ਦੰਦਾਂ ਅਤੇ ਮਸੂੜਿਆਂ ਵਿੱਚ ਦਿਖਾਈ ਦੇਣ ਲੱਗਦੇ ਹਨ



  • ਦੰਦਾਂ ਵਿੱਚ ਲਗਾਤਾਰ ਦਰਦ

  • ਖਾਣਾ ਖਾਂਦੇ ਸਮੇਂ ਦੰਦ ਦਰਦ

  • ਦੰਦਾਂ ਦੀ ਸੰਵੇਦਨਸ਼ੀਲਤਾ ਦੀ ਸਮੱਸਿਆ ਹੈ

  •  ਮਸੂੜਿਆਂ ਵਿੱਚੋਂ ਖੂਨ ਵਗਣਾ

  •  ਬਹੁਤ ਜ਼ਿਆਦਾ ਪਸੀਨਾ ਆਉਣਾ


ਦਿਲ ਦੇ ਦੌਰੇ ਤੋਂ ਬਚਣ ਦੇ ਤਰੀਕੇ



  •  ਬਾਹਰ ਦਾ ਬਹੁਤ ਜ਼ਿਆਦਾ ਭੋਜਨ ਨਾ ਖਾਓ, ਘਰ ਦਾ ਬਣਿਆ ਸਿਹਤਮੰਦ ਅਤੇ ਸਾਦਾ ਭੋਜਨ ਖਾਓ।

  •  ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਮੌਸਮੀ ਫਲ ਅਤੇ ਮੇਵਿਆਂ ਨੂੰ ਸ਼ਾਮਿਲ ਕਰੋ।

  •  ਸਿਗਰਟਨੋਸ਼ੀ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਨਾ ਕਰੋ। ਹੋ ਸਕੇ ਤਾਂ ਪ੍ਰਹੇਜ਼ ਹੀ ਕਰੋ।

  •  ਭਾਰ ਨੂੰ ਕੰਟਰੋਲ 'ਚ ਰੱਖੋ। ਮੋਟਾਪਾ ਵੀ ਹਾਰਟ ਅਟੈਕ ਦਾ ਕਾਰਨ ਬਣਦਾ ਹੈ।

  •  ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖੋ।

  •  ਸ਼ੂਗਰ ਨੂੰ ਕੰਟਰੋਲ ਕਰੋ।

  •  ਸਰੀਰਕ ਤੌਰ 'ਤੇ ਸਰਗਰਮ ਰਹੋ।

  • ਰੋਜ਼ਾਨਾ ਕਸਰਤ ਕਰੋ।

  • ਕਾਫ਼ੀ ਨੀਂਦ ਲਓ।

  • ਤਣਾਅ ਤੋਂ ਦੂਰੀ ਰੱਖੋ।

  • ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਓ।