Heart symptoms: ਪਿਛਲੇ ਕੁੱਝ ਸਾਲਾਂ ਤੋਂ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੇ ਵਿੱਚ ਇਜਾਫਾ ਹੋਇਆ ਹੈ। ਵੱਧ ਰਹੇ ਹਾਰਟ ਅਟੈਕ ਨੇ ਸਭ ਨੂੰ ਹੈਰਾਨ ਕਰਕੇ ਰੱਖਿਆ ਹੋਇਆ ਹੈ। ਦਿਲ ਦੇ ਦੌਰੇ ਦੀਆਂ ਰਿਪੋਰਟਾਂ ਵਿੱਚ ਹੈਰਾਨੀਜਨਕ ਅੰਕੜੇ ਦੇਖਣ ਨੂੰ ਮਿਲ ਰਹੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਦਿਲ ਦੇ ਰੋਗ, ਹਾਰਟ ਅਟੈਕ ਜਾਂ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ 'ਤੇ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਪਰ ਅਸੀਂ ਇਸ ਨੂੰ ਮਾਮੂਲੀ ਸਮਝਦੇ ਹਾਂ ਅਤੇ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਰ ਅੱਜ ਅਸੀਂ ਤੁਹਾਨੂੰ ਕੁਝ ਖਾਸ ਟਿਪਸ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਆਸਾਨੀ ਨਾਲ ਪਛਾਣ ਕਰ ਸਕਦੇ ਹੋ ਕਿ ਤੁਹਾਨੂੰ ਹਾਰਟ ਅਟੈਕ (heart attack) ਹੋਣ ਵਾਲਾ ਹੈ ਜਾਂ ਨਹੀਂ। ਇਹ ਲੱਛਣਾਂ ਦੀ ਪਛਾਣ ਕਰਕੇ ਤੁਸੀਂ ਖੁਦ ਨੂੰ ਬਚਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕਿਸੇ ਖਾਸ ਮਸ਼ੀਨ ਦੀ ਜ਼ਰੂਰਤ ਨਹੀਂ ਪਵੇਗੀ। ਅਸੀਂ ਤੁਹਾਨੂੰ ਕੁਝ ਅਜਿਹੇ ਸੰਕੇਤਾਂ ਬਾਰੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ।



ਛਾਤੀ ਵਿੱਚ ਦਰਦ (Chest pain)


ਕਈ ਵਾਰ ਲੋਕ ਛਾਤੀ ਦੇ ਦਰਦ ਨੂੰ ਗੈਸ ਦੀ ਸਮੱਸਿਆ ਸਮਝ ਲੈਂਦੇ ਹਨ। ਪਰ ਛਾਤੀ ਵਿੱਚ ਤੇਜ਼ ਦਰਦ ਗੈਸ ਨਹੀਂ ਬਲਕਿ ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਬਾਂਹ, ਮੋਢੇ, ਗਰਦਨ ਜਾਂ ਜਬਾੜੇ ਵਿੱਚ ਦਰਦ ਉੱਪਰ ਤੋਂ ਹੇਠਾਂ ਜਾਂ ਹੇਠਾਂ ਤੋਂ ਉੱਪਰ ਤੱਕ ਫੈਲ ਰਿਹਾ ਹੋਵੇ ਤਾਂ ਇਹ ਦਿਲ ਦਾ ਦੌਰਾ ਪੈ ਸਕਦਾ ਹੈ। ਗੰਭੀਰ ਛਾਤੀ ਦੇ ਦਰਦ ਦੇ ਨਾਲ-ਨਾਲ ਦਬਾਅ ਅਤੇ ਜਲਨ ਵੀ ਦਿਲ ਦੇ ਦੌਰੇ ਦੇ ਲੱਛਣ ਹੋ ਸਕਦੇ ਹਨ।


ਸਾਹ ਦੀ ਕਮੀ (shortness of breath)


ਸਾਹ ਲੈਣ ਵਿੱਚ ਤਕਲੀਫ਼, ​​ਲੇਟਣ ਵਿੱਚ ਤਕਲੀਫ਼ ਹੋਣਾ ਵੀ ਦਿਲ ਦੇ ਦੌਰੇ ਦੇ ਲੱਛਣ ਹੋ ਸਕਦੇ ਹਨ। ਬਿਨਾਂ ਕਿਸੇ ਕਾਰਨ ਦੇ ਬਹੁਤ ਜ਼ਿਆਦਾ ਥਕਾਵਟ ਦਿਲ ਦੇ ਦੌਰੇ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ। ਜੇਕਰ ਤੁਹਾਨੂੰ ਅਚਾਨਕ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ, ਖਾਸ ਕਰਕੇ ਜਦੋਂ ਤੁਸੀਂ ਲੇਟ ਰਹੇ ਹੋ ਜਾਂ ਮਾਮੂਲੀ ਜਿਹੀ ਗਤੀਵਿਧੀ ਵੀ ਕਰ ਰਹੇ ਹੋ, ਤਾਂ ਇਹ ਦਿਲ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।


ਹੋਰ ਪੜ੍ਹੋ : ਰਸੋਈ 'ਚ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਕਾਰਨ, ਅੱਜ ਹੀ ਸੁੱਟੋ ਘਰ ਤੋਂ ਬਾਹਰ


ਪੈਰਾਂ ਅਤੇ ਗਿੱਟਿਆਂ ਵਿੱਚ ਗੰਭੀਰ ਦਰਦ (Severe pain in feet and ankles)


ਲੱਤਾਂ ਵਿੱਚ ਤੇਜ਼ ਦਰਦ ਵੀ ਦਿਲ ਦੇ ਦੌਰੇ ਦਾ ਲੱਛਣ ਹੋ ਸਕਦਾ ਹੈ।


ਚੱਕਰ ਆਉਣੇ (Dizziness)


ਅਚਾਨਕ ਚੱਕਰ ਆਉਣਾ ਵੀ ਦਿਲ ਦੀ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ।


ਦਿਲ ਦੀ ਧੜਕਣ ਦਾ ਅਚਾਨਕ ਵੱਧਣਾ (heartbeat)


ਜੇਕਰ ਤੁਹਾਡੇ ਦਿਲ ਦੀ ਧੜਕਣ ਅਚਾਨਕ ਵੱਧ ਜਾਂਦੀ ਹੈ, ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਵਾਰ ਥੋੜਾ ਜਿਹਾ ਚੱਲ ਕੇ ਵੀ ਸਾਹ ਤੇਜ਼ ਹੋਣ ਨਾਲ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ। ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰ ਹੈ।


ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਲੱਛਣ ਦੇਖਦੇ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਲਈ ਸਹੀ ਸਮੇਂ ਉੱਤੇ ਚੁੱਕੇ ਖਾਸ ਕਦਮ ਤੁਹਾਨੂੰ ਹਾਰਟ ਅਟੈਕ ਵਰਗੇ ਖਤਰੇ ਤੋਂ ਬਚਾ ਸਕਦੇ ਹੋ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।