ਸਾਡੇ ਘਰਾਂ ਵਿਚ ਦਾਦੀ-ਨਾਨੀ ਅਤੇ ਬਜ਼ੁਰਗ ਸਰਦੀ, ਖੰਘ ਵਰਗੀਆਂ ਕਈ ਸਮੱਸਿਆਵਾਂ ਵਿਚ ਸ਼ਹਿਦ ਦੇ ਫਾਇਦੇ ਗਿਣਾਉਂਦੀਆਂ ਰਹੀਆਂ ਹਨ। ਹੁਣ ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ ਇਹ ਬੈਕਟੀਰੀਆ ਦੀ ਰੋਕਥਾਮ ਵਿਚ ਸਮਰੱਥ ਹੈ।
ਇਹ ਅਧਿਐਨ ਦੁਨੀਆ ਦੇ ਸਭ ਤੋਂ ਵੱਡੇ ਵਿਗਿਆਨੀ ਸੰਗਠਨ ਅਮਰੀਕਨ ਕੈਮੀਕਲ ਸੁਸਾਇਟੀ ਦੀ 247ਵੀਂ ਰਾਸ਼ਟਰੀ ਬੈਠਕ ਦੇ ਹਿੱਸੇ ਦੇ ਤੌਰ 'ਤੇ ਕਰਵਾਇਆ ਗਿਆ।
ਇਸ ਅਧਿਐਨ ਦੇ ਮੁੱਖ ਖੋਜਕਾਰ ਸਾਲਵੇ ਰੇਗਿਨਾ ਯੂਨੀਵਰਸਿਟੀ ਦੇ ਐੱਮ. ਮੇਸਚਿਵਟਜ਼ ਨੇ ਕਿਹਾ ਕਿ ਸ਼ਹਿਦ ਦਾ ਖਾਸ ਗੁਣ ਇਹ ਹੈ ਕਿ ਇਹ ਕਈ ਪੱਧਰਾਂ ਤੱਕ ਬੈਕਟੀਰੀਆ ਨਾਲ ਲੜਦਾ ਹੈ, ਜਿਸ ਕਾਰਨ ਬੈਕਟੀਰੀਆ ਵਿਚ ਲੜਨ ਦੀ ਸਮਰੱਥਾ ਦਾ ਵਿਕਾਸ ਨਹੀਂ ਹੁੰਦਾ ਅਤੇ ਉਹ ਕਮਜ਼ੋਰ ਪੈ ਜਾਂਦਾ ਹੈ।
ਉਨ੍ਹਾਂ ਮੁਤਾਬਕ ਸ਼ਹਿਦ ਹਾਈਡ੍ਰੋਜਨ ਪੈਰੋਕਸਾਈਡ, ਅਮਲੀਅਤਾ, ਓਸਮੋਟਿਕ ਇਫੈਕਟ, ਹਾਈ ਸੁਗਰ ਕੰਸਟ੍ਰਕਸ਼ਨ ਅਤੇ ਪਾਲੀਫਿਨੋਲਸ ਵਰਗੇ ਹਥਿਆਰਾਂ ਦੀ ਵਰਤੋਂ ਕਰਦਾ ਹੈ। ਇਹ ਸਾਰੇ ਬੈਕਟੀਰੀਆ ਨੂੰ ਮਾਰਨ ਵਿਚ ਬਹੁਤ ਲਾਭਕਾਰੀ ਹਨ।