ਹੁਸ਼ਿਆਰਪੁਰ: ਸਰਕਾਰੀ ਹਸਪਤਾਲਾਂ ਵਿੱਚ ਅਣਗਿਹਲੀ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਇਹ ਮਾਮਲਾ ਸ਼ਾਇਦ ਹੀ ਤੁਸੀਂ ਕਦੇ ਸੁਣਿਆ ਹੋਵੇ। ਹੁਸ਼ਿਆਰਪੁਰ ਦੇ ਪਿੰਡ ਬਹਾਦਰਪੁਰ ਦੀ ਡਿਸਪੈਂਸਰੀ ਵਿੱਚ ਸਿਹਤ ਵਿਭਾਗ ਦੇ ਕਰਮਚਾਰੀ ਨੌਂ ਮਹੀਨਿਆਂ ਤਕ ਇੱਕ ਔਰਤ ਨੂੰ ਗਰਭਵਤੀ ਕਹਿੰਦੇ ਰਹੇ ਤੇ ਇਲਾਜ ਵੀ ਕਰਦੇ ਰਹੇ। ਜਣੇਪੇ ਤੋਂ ਕੁਝ ਦਿਨ ਪਹਿਲਾਂ ਹੀ ਸਿਵਲ ਹਸਪਤਾਲ ਨੇ ਉਸ ਦੇ ਪੇਟ ਵਿੱਚ ਕੋਈ ਬੱਚਾ ਨਾ ਹੋਣ ਬਾਰੇ ਦੱਸਦਿਆਂ ਕਿਹਾ ਕਿ ਘਰ ਚਲੇ ਜਾਓ।
ਗਰਭਵਤੀ ਐਲਾਨੀ ਗਈ ਪੂਜਾ ਤੇ ਉਸ ਦੇ ਪਤੀ ਰੋਹਿਤ ਕੁਮਾਰ ਨੇ ਦੱਸਿਆ ਕਿ ਨੌਂ ਕੁ ਮਹੀਨੇ ਪਹਿਲਾਂ ਜਦ ਉਸ ਦੀ ਪਤਨੀ ਨੂੰ ਮਾਹਵਾਰੀ ਨਹੀਂ ਆਈ ਤਾਂ ਉਸ ਨੇ ਬਹਾਦਰਪੁਰ ਦੀ ਡਿਸਪੈਂਸਰੀ ਵਿੱਚ ਜਾਂਚ ਕਰਵਾਈ। ਇੱਥੇ ਮੌਜੂਦ ਏਐਨਐਮ ਕਿਰਨ ਬਾਲਾ ਤੇ ਡਾਕਟਰ ਮਨੋਜ ਕੁਮਾਰੀ ਨੇ ਉਸ ਦੇ ਪਿਸ਼ਾਬ ਦੀ ਜਾਂਚ ਆਦਿ ਕਰਕੇ ਕਹਿ ਦਿੱਤਾ ਕਿ ਤੁਸੀਂ ਗਰਭਵਾਤੀ ਹੋ। ਇਹ ਸੁਣ ਪੂਜਾ ਤੇ ਰੋਹਿਤ ਖੁਸ਼ ਹੋ ਗਏ ਤੇ ਏਐਨਐਮ ਅਤੇ ਆਸ਼ਾ ਵਰਕਰ ਉਨ੍ਹਾਂ ਦੇ ਘਰ ਲਗਤਾਰ ਆਉਂਦੀਆਂ ਵੀ ਰਹੀਆਂ ਤੇ ਦਵਾਈਆਂ ਦੇ ਨਾਲ ਨਾਲ ਪੂਜਾ ਦਾ ਕਈ ਵਾਰ ਟੀਕਾਕਰਨ ਵੀ ਹੋਇਆ।
ਪੂਜਾ ਨੇ ਗਰਭਵਤੀ ਹੋਣ ਦੇ 34 ਹਫ਼ਤਿਆਂ ਮਗਰੋਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਜਾਂਚ ਕਰਵਾਈ ਤਾਂ ਇੱਥੇ ਔਰਤ ਰੋਗਾਂ ਦੇ ਮਾਹਰ ਡਾਕਟਰਾਂ ਨੇ 27 ਮਈ ਨੂੰ ਜਣੇਪੇ ਲਈ ਦਾਖਲ ਹੋਣ ਦਾ ਸਮਾਂ ਵੀ ਦੇ ਦਿੱਤਾ। ਜਦ ਉਹ ਦਾਖਲ ਹੋਈ ਤਾਂ ਡਕਟਾਰਾਂ ਨੇ ਉਸ ਦੀ ਸਕੈਨਿੰਗ ਕਰ ਦੱਸਿਆ ਕਿ ਪੂਜਾ ਦੇ ਪੇਟ ਵਿੱਚ ਰਸੌਲੀ ਹੈ। ਇੰਨਾ ਹੀ ਨਹੀਂ, ਦੂਸਰੇ ਦਿਨ ਫਿਰ ਸਕੈਨਿੰਗ ਕੀਤੀ ਤਾਂ ਸੀਨੀਅਰ ਡਾਕਟਰਾਂ ਨੇ ਇਹ ਕਿਹਾ ਦਿੱਤਾ ਕਿ ਤੁਸੀਂ ਆਪਣੇ ਘਰ ਜਾਓ ਤੁਹਾਡੇ ਪੇਟ ਵਿੱਚ ਬੱਚਾ ਨਹੀਂ। ਗਰਭਵਤੀ ਪੂਜਾ ਤੇ ਉਸ ਦੇ ਪਤੀ ਇਸ ਗੱਲ 'ਤੇ ਹੱਕੇ ਬੱਕੇ ਰਹਿ ਗਏ ਤੇ ਸਿਹਤ ਵਿਭਾਗ ਨੂੰ ਇਸ ਮਜ਼ਾਕ 'ਤੇ ਕੋਸਣ ਲੱਗ ਪਏ।
ਮਜ਼ਦੂਰੀ ਕਰ ਆਪਣਾ ਘਰ ਚਲਾਉਣ ਵਾਲੇ ਪੂਜਾ ਦੇ ਪਤੀ ਰੋਹਿਤ ਨੇ ਦੱਸਿਆ ਕਿ ਸਾਡਾ ਪੂਰਾ ਪਰਿਵਾਰ ਤੇ ਰਿਸ਼ਤੇਦਾਰ ਖੁਸ਼ ਸਨ ਕਿ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ। ਔਰਤ ਦੇ ਪਤੀ ਨੇ ਕਿਹਾ ਕਿ ਹਸਪਤਾਲ ਵਾਲਿਆਂ ਨੇ ਤਾਂ ਬੜੇ ਆਰਾਮ ਨਾਲ ਕਹਿ ਦਿੱਤਾ ਕਿ ਘਰ ਚਲੇ ਜਾਓ ਪਰ ਉਹ ਹੁਣ ਸ਼ਰਮ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਹਸਪਤਾਲ ਪ੍ਰਸ਼ਾਸਨ ਨੇ ਬਹੁਤ ਤੰਗ ਕੀਤਾ ਤੇ ਹੁਣ 4-5 ਦਿਨ ਤੋਂ ਰੋਜ਼ ਧੱਕੇ ਖਾ ਰਹੇ ਹਨ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਅਣਗਹਿਲੀ ਵਰਤਣ ਵਾਲੇ ਸਟਾਫ ਨੂੰ ਤਰੰਤ ਮੁਅੱਤਲ ਕੀਤਾ ਜਾਵੇ। ਉੱਧਰ, ਜ਼ਿਲ੍ਹੇ ਦੀ ਸਿਵਲ ਸਰਜਨ ਡਾ. ਰੇਨੂ ਸੂਦ ਨੇ ਕਿਹਾ ਕਿ ਉਨ੍ਹਾਂ ਮਾਮਲੇ ਵਿੱਚ ਜਾਂਚ ਕਮੇਟੀ ਬਿਠਾ ਦਿੱਤੀ ਹੈ, ਜਿਸ ਮੁਲਾਜ਼ਮ ਨੇ ਅਣਗਿਹਲੀ ਕੀਤੀ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਈ ਕੀਤੀ ਜਾਵੇਗੀ।
ਦੇਖ ਲਓ ਸਰਕਾਰੀ ਹਸਪਤਾਲਾਂ ਦਾ ਹਾਲ, ਗਰਭਵਤੀ ਦੀ ਕਰਦੇ ਰਹੇ 9 ਮਹੀਨੇ ਦੇਖਭਾਲ, ਡਿਲੀਵਰੀ ਸਮੇਂ ਕਹਿੰਦੇ ਪੇਟ 'ਚ ਹੈ ਨੀਂ ਬੱਚਾ
ਏਬੀਪੀ ਸਾਂਝਾ
Updated at:
30 May 2019 06:49 PM (IST)
ਮਜ਼ਦੂਰੀ ਕਰ ਆਪਣਾ ਘਰ ਚਲਾਉਣ ਵਾਲੇ ਪੂਜਾ ਦੇ ਪਤੀ ਰੋਹਿਤ ਨੇ ਦੱਸਿਆ ਕਿ ਸਾਡਾ ਪੂਰਾ ਪਰਿਵਾਰ ਤੇ ਰਿਸ਼ਤੇਦਾਰ ਖੁਸ਼ ਸਨ ਕਿ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ। ਔਰਤ ਦੇ ਪਤੀ ਨੇ ਕਿਹਾ ਕਿ ਹਸਪਤਾਲ ਵਾਲਿਆਂ ਨੇ ਤਾਂ ਬੜੇ ਆਰਾਮ ਨਾਲ ਕਹਿ ਦਿੱਤਾ ਕਿ ਘਰ ਚਲੇ ਜਾਓ ਪਰ ਉਹ ਹੁਣ ਸ਼ਰਮ ਮਹਿਸੂਸ ਕਰ ਰਹੇ ਹਨ।
- - - - - - - - - Advertisement - - - - - - - - -