Hot tea and coffee: ਭਾਰਤ ਵਿੱਚ ਜ਼ਿਆਦਾਤਰ ਲੋਕ ਦਿਨ ਦੀ ਸ਼ੁਰੂਆਤ ਕਿਸੀ ਗਰਮ ਡ੍ਰਿੰਕ ਨਾਲ ਕਰਦੇ ਹਨ। ਕੁਝ ਲੋਕਾਂ ਨੂੰ ਗਰਮ ਚਾਹ ਪੀਣਾ ਪਸੰਦ ਹੈ, ਜਦਕਿ ਕੁਝ ਲੋਕ ਕੌਫੀ ਅਤੇ ਗ੍ਰੀਨ ਟੀ ਪੀਣਾ ਪਸੰਦ ਕਰਦੇ ਹਨ। ਹਰ ਕਿਸੇ ਨੂੰ ਵੱਖਰੀ-ਵੱਖਰੀ ਹੌਟ ਡ੍ਰਿੰਕ ਪੀਣਾ ਪਸੰਦ ਹੈ। ਪਰ ਕਈ ਵਾਰ ਕੁਝ ਲੋਕ ਇਸ ਨੂੰ ਗਰਮ-ਗਰਮ ਪੀ ਲੈਂਦੇ ਹਨ। ਤੁਸੀਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਵੇਗਾ, ਜਿਹੜੇ ਗੈਸ ਤੋਂ ਉਤਰਦਿਆਂ ਹੀ ਚਾਹ ਜਾਂ ਕੌਫੀ ਪੀਣਾ ਪਸੰਦ ਕਰਦੇ ਹਨ। ਜੇਕਰ ਇਹ ਥੋੜੀ ਜਿਹੀ ਠੰਡੀ ਹੋ ਜਾਵੇ ਤਾਂ ਉਹ ਉਸ ਨੂੰ ਦੁਬਾਰਾ ਗਰਮ ਕਰਕੇ ਪੀਂਦੇ ਹਨ। ਅਜਿਹਾ ਕਰਨਾ ਸਿਹਤ ਲਈ ਹਾਨੀਕਾਰਕ ਹੈ।


ਜ਼ਿਆਦਾ ਗਰਮ ਚਾਹ ਤੇ ਕੌਫੀ ਪੀਣ ਦੇ ਨੁਕਸਾਨ


ਜਲਨ: ਬਹੁਤ ਜ਼ਿਆਦਾ ਗਰਮ ਚਾਹ, ਕੌਫੀ ਜਾਂ ਕੋਈ ਹੋਰ ਡ੍ਰਿੰਕ ਪੀਣ ਨਾਲ ਤੁਹਾਡਾ ਮੂੰਹ ਅਤੇ ਜੀਭ ਸੜ ਸਕਦੀ ਹੈ। ਗਲੇ ਵਿੱਚ ਜਲਨ ਵੀ ਮਹਿਸੂਸ ਹੋ ਸਕਦੀ ਹੈ। ਜੀਭ ਜਾਂ ਮੂੰਹ ਸੜਨ ਕਰਕੇ ਖਾਣਾ ਖਾਣ ਵਿੱਚ ਮੁਸ਼ਕਲ ਆਉਂਦੀ ਹੈ। ਜਦੋਂ ਤੁਸੀਂ ਕੋਈ ਮਸਾਲੇਦਾਰ ਚੀਜ਼ ਖਾਂਦੇ ਹੋ ਤਾਂ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ।


ਪਾਚਨ ਨਾਲ ਜੁੜੀਆਂ ਸਮੱਸਿਆਵਾਂ : ਜ਼ਿਆਦਾ ਗਰਮ ਡ੍ਰਿੰਕ ਪੀਣ ਨਾਲ ਵੀ ਤੁਹਾਡੀ ਪਾਚਨ ਪ੍ਰਣਾਲੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਡ੍ਰਿੰਕ ਦਾ ਵੱਧ ਤਾਪਮਾਨ ਤੁਹਾਡੀ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਇਸ ਵਿੱਚ ਜਲਣ ਪੈਦਾ ਕਰ ਸਕਦਾ ਹੈ। ਇਸ ਕਾਰਨ ਤੁਹਾਨੂੰ ਐਸਿਡ ਰਿਫਲਕਸ, ਪੇਟ ਖਰਾਬ ਅਤੇ ਦਿਲ ਦੀ ਜਲਨ ਦੀ ਸਮੱਸਿਆ ਹੋ ਸਕਦੀ ਹੈ।


ਇਹ ਵੀ ਪੜ੍ਹੋ: ਸ਼ਰਾਬ ਪੀਣ ਤੋਂ ਬਾਅਦ ਕਦੇ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਸਰੀਰ ਚ ਬਣ ਜਾਵੇਗਾ ਜ਼ਹਿਰ...ਜਾ ਸਕਦੀ ਹੈ ਜਾਨ!


ਵਾਰ-ਵਾਰ ਪਿਆਸ ਲੱਗਣਾ: ਬਹੁਤ ਜ਼ਿਆਦਾ ਗਰਮ ਡ੍ਰਿੰਕ ਪੀਣ ਦਾ ਇੱਕ ਨੁਕਸਾਨ ਇਹ ਵੀ ਹੈ ਕਿ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ। ਕਿਉਂਕਿ ਚਾਹ ਅਤੇ ਕੌਫੀ ਵਿੱਚ ਵੀ ਕੈਫੀਨ ਮੌਜੂਦ ਹੁੰਦਾ ਹੈ, ਇਹ ਤੁਹਾਡੇ ਸਰੀਰ ਦੇ ਹਾਈਡ੍ਰੇਸ਼ਨ ਪੱਧਰ ਨੂੰ ਵੀ ਪ੍ਰਭਾਵਿਤ ਕਰਦਾ ਹੈ।


ਸਰੀਰ ਦੇ ਤਾਪਮਾਨ ਵਿੱਚ ਵਾਧਾ: ਗਰਮੀਆਂ ਵਿੱਚ ਗਰਮ ਡ੍ਰਿੰਕ ਪੀਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਮਹਿਸੂਸ ਹੋ ਸਕਦੀਆਂ ਹਨ, ਜਿਵੇਂ ਸਰੀਰ ਦਾ ਤਾਪਮਾਨ ਵਧਣਾ, ਬਹੁਤ ਜ਼ਿਆਦਾ ਪਸੀਨਾ ਆਉਣਾ ਆਦਿ।


ਦੰਦਾਂ ਦੀਆਂ ਸਮੱਸਿਆਵਾਂ: ਹੌਟ ਡ੍ਰਿੰਕ ਪੀਣ ਨਾਲ ਦੰਦਾਂ ਦੀ ਸਿਹਤ 'ਤੇ ਵੀ ਅਸਰ ਪੈਂਦਾ ਹੈ। ਤੁਹਾਡੇ ਦੰਦਾਂ ਦੇ ਇਨੇਮਲ ਨੂੰ ਨੁਕਸਾਨ ਹੋ ਸਕਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।  


ਇਹ ਵੀ ਪੜ੍ਹੋ: ਗਰਭਵਤੀ ਔਰਤਾਂ ਲਈ ਮੋਬਾਈਲ ਦੀ ਵਰਤੋਂ ਹੋ ਸਕਦੀ ਖ਼ਤਰਨਾਕ...ਜਾਣੋ ਕੀ ਕਹਿੰਦੇ ਮਾਹਰ