Is It Safe To Use Mobile Phone In Pregnancy: ਮਾਂ ਬਣਨਾ ਬਹੁਤ ਹੀ ਖੂਬਸੂਰਤ ਅਹਿਸਾਸ ਹੁੰਦਾ ਹੈ ਪਰ ਇਹ ਸਫਰ ਬਹੁਤ ਔਖਾ ਹੈ। ਅਜਿਹੇ 'ਚ ਮਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਬੱਚੇ 'ਤੇ ਬੂਰਾ ਅਸਰ ਕਰ ਸਕਦੀ ਹੈ। ਸਹੀ ਖੁਰਾਕ, ਨਿਯਮਤ ਕਸਰਤ ਅਤੇ ਡਾਕਟਰ ਦੇ ਨਾਲ ਫਾਲੋਅਪ ਦੇ ਨਾਲ, ਗਰਭਵਤੀ ਔਰਤਾਂ ਨੂੰ ਫੋਨ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਗਰਭ ਅਵਸਥਾ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਅਣਜੰਮੇ ਬੱਚੇ ਦੇ ਵਿਕਾਸ 'ਤੇ ਬੁਰਾ ਪ੍ਰਭਾਵ ਪਾ ਸਕਦੀ ਹੈ, ਆਓ ਜਾਣਦੇ ਹਾਂ ਇਸ ਬਾਰੇ ਮਾਹਰ ਕੀ ਕਹਿੰਦੇ ਹਨ।


ਰਿਸਰਚ ਵਿੱਚ ਇਹ ਗੱਲਾਂ ਆਈਆਂ ਸਾਹਮਣੇ


ਮੋਮਜੰਕਸ਼ਨ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਯੇਲ ਸਕੂਲ ਆਫ ਮੈਡੀਸਨ 'ਚ ਕੀਤੀ ਗਈ ਖੋਜ 'ਚ ਪਾਇਆ ਗਿਆ ਹੈ ਕਿ ਜੇਕਰ ਗਰਭਵਤੀ ਔਰਤਾਂ ਜ਼ਿਆਦਾ ਮੋਬਾਇਲ ਦੇ ਰੇਡੀਏਸ਼ਨ 'ਚ ਰਹਿੰਦੀਆਂ ਹਨ ਤਾਂ ਜਨਮ ਤੋਂ ਬਾਅਦ ਬੱਚੇ ਨੂੰ ਜੀਵਨ ਭਰ ਵਿਵਹਾਰ ਸੰਬੰਧੀ ਸਮੱਸਿਆਵਾਂ 'ਚੋਂ ਗੁਜ਼ਰਨਾ ਪੈਂਦਾ ਹੈ। ਇੰਨਾ ਹੀ ਨਹੀਂ, ਇਸ ਕਾਰਨ ਗਰਭ ਵਿੱਚ ਪਲ ਰਹੇ ਬੱਚੇ ਦਾ ਮਾਨਸਿਕ ਵਿਕਾਸ ਵੀ ਪ੍ਰਭਾਵਿਤ ਹੁੰਦਾ ਹੈ। ਬੱਚੇ ਬਚਪਨ ਤੋਂ ਹੀ ਬਹੁਤ ਜ਼ਿਆਦਾ ਐਕਟਿਵ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਵਿਵਹਾਰ ਵੀ ਦੂਜੇ ਬੱਚਿਆਂ ਨਾਲੋਂ ਜ਼ਿਆਦਾ ਪਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ। ਇਹ ਖਾਸ ਤੌਰ 'ਤੇ ਗਰਭ ਅਵਸਥਾ ਦੇ 2 ਅਤੇ 18 ਹਫ਼ਤਿਆਂ ਦੇ ਵਿਚਕਾਰ ਨੁਕਸਾਨ ਪਹੁੰਚਾ ਸਕਦਾ ਹੈ।


ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਨਿਕਲਦੀ ਹੈ। ਇਹ ਤਰੰਗਾਂ ਸਰੀਰ ਦੇ ਡੀਐਨਏ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਸਾਡੇ ਸਰੀਰ ਵਿੱਚ ਬਣੇ ਜੀਵਿਤ ਸੈੱਲਾਂ ਦੇ ਅਣੂਆਂ ਨੂੰ ਬਦਲ ਸਕਦੀਆਂ ਹਨ। ਇਹ ਅੱਗੇ ਜਾ ਕੇ ਬੱਚੇ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀਆਂ ਹਨ। ਜੇਕਰ ਔਰਤਾਂ ਲੰਮੇਂ ਸਮੇਂ ਤੱਕ ਰੇਡੀਏਸ਼ਨ ਦੇ ਸੰਪਰਕ ਵਿੱਚ ਰਹਿੰਦੀਆਂ ਹਨ ਤਾਂ ਇਸ ਨਾਲ ਉਨ੍ਹਾਂ ਦੇ ਦਿਮਾਗ 'ਤੇ ਅਸਰ ਪੈ ਸਕਦਾ ਹੈ।


ਨੀਂਦ ਦਾ ਪੈਟਰਨ ਖਰਾਬ ਹੋ ਸਕਦਾ ਹੈ। ਇਸ ਨਾਲ ਥਕਾਵਟ, ਚਿੰਤਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਯਾਦਦਾਸ਼ਤ 'ਤੇ ਵੀ ਅਸਰ ਪਾ ਸਕਦਾ ਹੈ। ਡੈਨਮਾਰਕ ਵਿੱਚ ਹੋਏ ਇੱਕ ਅਧਿਐਨ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜੀਆਂ ਔਰਤਾਂ ਡਿਲੀਵਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਮਾਰਟਫ਼ੋਨ ਦੀ ਜ਼ਿਆਦਾ ਵਰਤੋਂ ਕਰਦੀਆਂ ਸਨ, ਉਨ੍ਹਾਂ ਦੇ ਬੱਚੇ ਵਿੱਚ ਹਾਈਪਰਐਕਟੀਵਿਟੀ ਅਤੇ ਵਿਵਹਾਰ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ।


ਇਹ ਵੀ ਪੜ੍ਹੋ: Heart attack: ਹਾਰਟ ਅਟੈਕ ਤੋਂ ਬਚਾਏਗੀ ਇਹ ਇੱਕ ਗੋਲੀ, ਰਿਸਰਚ 'ਚ ਵੱਡਾ ਦਾਅਵਾ


ਗਰਭਵਤੀ ਔਰਤਾਂ ਫੋਨ ਤੋਂ ਕਿਵੇਂ ਦੂਰੀ ਬਣਾਉਣ


ਮੋਬਾਈਲ 'ਤੇ ਗੱਲ ਕਰਨ ਦੀ ਬਜਾਏ ਮੈਸੇਜ 'ਚ ਗੱਲ ਕਰੋ।


ਇਸ ਦੌਰਾਨ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਨੂੰ ਸਕ੍ਰੋਲ ਕਰਨ ਤੋਂ ਬਚੋ।


ਜੇਕਰ ਫੋਨ 'ਤੇ ਗੱਲ ਕਰਨੀ ਹੈ ਤਾਂ ਹੈਂਡ ਫ੍ਰੀ ਕਰਕੇ ਗੱਲ ਕਰੋ ਤਾਂ ਕਿ ਰੇਡੀਏਸ਼ਨ ਤੋਂ ਬਚਿਆ ਜਾ ਸਕੇ।


ਟਾਈਮ ਪਾਸ ਕਰਨ ਲਈ ਫੋਨ ਦੀ ਥਾਂ ਕਿਤਾਬਾਂ ਪੜ੍ਹੋ


ਫੋਨ ਨੂੰ ਹਰ ਵੇਲੇ ਆਪਣੇ ਕੋਲ ਨਾ ਰੱਖੋ


ਸੀਰੀਅਲ ਜਾਂ ਮੂਵੀ ਫੋਨ 'ਤੇ ਦੇਖਣ ਦੀ ਥਾਂ ਟੀਵੀ 'ਤੇ ਦੇਖੋ


ਰਾਤ ਨੂੰ ਸੌਣ ਵੇਲੇ ਫੋਨ ਨੂੰ ਸਿਰਹਾਣੇ ਥੱਲੇ ਰੱਖ ਕੇ ਨਾ ਸੋਵੋ


ਇਹ ਵੀ ਪੜ੍ਹੋ: ਸ਼ਰਾਬ ਪੀਣ ਤੋਂ ਬਾਅਦ ਕਦੇ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਸਰੀਰ ਚ ਬਣ ਜਾਵੇਗਾ ਜ਼ਹਿਰ...ਜਾ ਸਕਦੀ ਹੈ ਜਾਨ!


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।