Why Body Need Copper: ਜਦੋਂ ਵੀ ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ ਨੂੰ ਪੀਣ ਦੀ ਗੱਲ ਕਹੀ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਇਹ ਪਾਣੀ ਸਿਹਤ ਲਈ ਬਹੁਤ ਚੰਗਾ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਰਾਤ ਭਰ ਤਾਂਬੇ ਦੇ ਬਰਤਨ 'ਚ ਪਾਣੀ ਰੱਖਣ ਨਾਲ ਪਾਣੀ ਦੀਆਂ ਅਸ਼ੁੱਧੀਆਂ ਦੂਰ ਹੋ ਜਾਂਦੀਆਂ ਹਨ ਅਤੇ ਇਸ 'ਚ ਤਾਂਬੇ ਦੇ ਗੁਣ ਆ ਜਾਂਦੇ ਹਨ। ਸਾਡੇ ਦੇਸ਼ ਵਿੱਚ ਤਾਂਬੇ ਦੇ ਭਾਂਡੇ ਵਿੱਚ ਰੱਖੇ ਪਾਣੀ ਨਾਲ ਦਿਨ ਦੀ ਸ਼ੁਰੂਆਤ ਕਰਨ ਦੀ ਪਰੰਪਰਾ ਹੈ। ਪਰ ਅਜੇ ਵੀ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਾਡੇ ਸਰੀਰ ਵਿੱਚ ਤਾਂਬਾ ਕਿਵੇਂ ਕੰਮ ਕਰਦਾ ਹੈ ਅਤੇ ਇਸ ਦੇ ਕੀ ਫਾਇਦੇ ਹਨ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੁਰਾਣੇ ਸਮੇਂ ਵਿੱਚ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਤਾਂਬੇ ਦੇ ਭਾਂਡੇ ਵਿੱਚ ਰੱਖੇ ਪਾਣੀ ਨਾਲ ਕਰਦੇ ਸਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤਾਂਬੇ ਦੇ ਭਾਂਡੇ ਵਿਚ ਰੱਖੇ ਪਾਣੀ ਪੀਣ ਦੇ ਕੀ ਫਾਇਦੇ ਹੁੰਦੇ ਹਨ ਅਤੇ ਇਹ ਸਰੀਰ ਲਈ ਕਿਵੇਂ ਲਾਭਦਾਇਕ ਹੁੰਦਾ ਹੈ।


ਕਾਪਰ ਕਿਉਂ ਜ਼ਰੂਰੀ ਹੈ?


ਸਾਡੇ ਸਰੀਰ 'ਚ ਤਾਂਬਾ ਕਈ ਅਜਿਹੇ ਫੰਕਸ਼ਨ 'ਚ ਕੰਮ ਆਉਂਦਾ ਹੈ, ਜਿਨ੍ਹਾਂ ਨੂੰ ਜੇਕਰ ਸਹੀ ਤਰੀਕੇ ਨਾਲ ਪੂਰਾ ਨਾ ਕੀਤਾ ਗਿਆ ਤਾਂ ਸਾਡੀ ਜਾਨ ਖਤਰੇ 'ਚ ਪੈ ਸਕਦੀ ਹੈ। ਜਿਵੇਂ, ਰੈਡ ਬਲੱਡ ਸੈਲ ਦਾ ਬਣਨਾ, ਭਾਵ ਕਿ ਤਾਂਬਾ ਲਾਲ ਰਕਤਾਣੂਆਂ ਨੂੰ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।


ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।


ਸਰੀਰ ਵਿੱਚ ਖੂਨ ਬਣਾਉਣ ਲਈ ਆਇਰਨ ਬਹੁਤ ਜ਼ਰੂਰੀ ਹੈ। ਕਿਉਂਕਿ ਹੀਮੋਗਲੋਬਿਨ ਆਇਰਨ ਦੇ ਨਾਲ ਹੀ ਬਣਦਾ ਹੈ ਅਤੇ ਸਰੀਰ ਦੇ ਅੰਦਰ ਆਕਸੀਜਨ ਦਾ ਪ੍ਰਵਾਹ ਵੀ ਆਇਰਨ ਨਾਲ ਜੁੜਿਆ ਹੋਇਆ ਹੈ। ਸਰੀਰ ਵਿੱਚ ਇਸ ਆਇਰਨ ਨੂੰ ਸੋਖਣ ਦੀ ਪ੍ਰਕਿਰਿਆ ਵਿੱਚ ਤਾਂਬਾ ਅਹਿਮ ਭੂਮਿਕਾ ਨਿਭਾਉਂਦਾ ਹੈ।


ਦਿਲ ਦੀ ਦੇਖਭਾਲ, ਬ੍ਰੇਨ ਫੰਕਸ਼ਨ, ਪ੍ਰੋਸਟੇਟ ਦੀ ਹੈਲਥ, ਟਿਸ਼ੂ ਬਣਾਉਣਾ, ਹੱਡੀਆਂ ਦੇ ਨੁਕਸਾਨ ਨੂੰ ਰੋਕਣਾ, ਦਿਲ ਅਤੇ ਦਿਮਾਗ ਵਿਚਕਾਰ ਸਹੀ ਸੰਚਾਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਨਾ। ਇਹ ਕੁਝ ਪ੍ਰਕਿਰਿਆਵਾਂ ਹਨ ਜਿਨ੍ਹਾਂ ਵਿੱਚ ਤਾਂਬਾ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਤਾਂਬੇ ਦੀ ਕਮੀ ਨਾਲ ਇਨ੍ਹਾਂ ਅੰਗਾਂ ਅਤੇ ਪ੍ਰਕਿਰਿਆਵਾਂ ਨਾਲ ਸਬੰਧਤ ਜਾਨਲੇਵਾ ਬਿਮਾਰੀਆਂ ਹੋ ਸਕਦੀਆਂ ਹਨ।


 


ਕੀ ਹੈ ਤਾਂਬੇ ਦਾ ਪਾਣੀ ਪੀਣ ਦਾ ਸਹੀ ਤਰੀਕਾ?


ਤਾਂਬੇ ਦਾ ਪਾਣੀ ਹਮੇਸ਼ਾ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ।


ਇਸ ਪਾਣੀ ਦਾ ਸੇਵਨ ਕੁਝ ਖਾਣ ਤੋਂ ਬਾਅਦ ਜਾਂ ਭੋਜਨ ਦੇ ਨਾਲ ਨਾ ਕਰੋ।


ਤਾਂਬੇ ਦੇ ਪਾਣੀ ਨਾਲ ਹੋਰ ਕੁਝ ਨਾ ਖਾਓ, ਸਿਰਫ ਪਾਣੀ ਹੀ ਪੀਓ।


 


ਤਾਂਬੇ ਦਾ ਪਾਣੀ ਕਿਸ ਨੂੰ ਨਹੀਂ ਪੀਣਾ ਚਾਹੀਦਾ?


ਤਾਂਬੇ ਦਾ ਪਾਣੀ ਪਾਚਨ ਵਿਚ ਥੋੜ੍ਹਾ ਭਾਰੀ ਹੁੰਦਾ ਹੈ।


ਜੇਕਰ ਤੁਹਾਨੂੰ ਪਹਿਲਾਂ ਹੀ ਪਾਚਨ ਸੰਬੰਧੀ ਸਮੱਸਿਆ ਹੈ ਤਾਂ ਇਸ ਪਾਣੀ ਦਾ ਸੇਵਨ ਨਾ ਕਰੋ।


ਪੀਰੀਅਡਸ ਦੌਰਾਨ ਤਾਂਬੇ ਦੇ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ।


ਲੂਜ਼ ਮੋਸ਼ਨ ਜਾਂ ਕੜਵੱਲ ਦੇ ਦੌਰਾਨ ਵੀ ਤਾਂਬੇ ਦੇ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ।


ਗਰਭ ਅਵਸਥਾ ਦੌਰਾਨ ਡਾਕਟਰ ਦੀ ਸਲਾਹ ਤੋਂ ਬਿਨਾਂ ਤਾਂਬੇ ਦੇ ਪਾਣੀ ਦਾ ਸੇਵਨ ਨਾ ਕਰੋ।


 


ਤਾਂਬੇ ਦੇ ਭਾਂਡੇ ਵਿੱਚ ਕਿੰਨੀ ਦੇਰ ਤੱਕ ਪਾਣੀ ਰੱਖਣਾ ਚਾਹੀਦਾ ਹੈ?


ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਭਾਂਡੇ ਵਿੱਚ ਪਾਣੀ ਰੱਖੋ ਅਤੇ ਇਸ ਪਾਣੀ ਨੂੰ ਭਾਂਡੇ ਵਿੱਚ ਘੱਟ ਤੋਂ ਘੱਟ 12 ਘੰਟੇ ਤੱਕ ਰੱਖੋ। ਇਸ ਤੋਂ ਬਾਅਦ ਹੀ ਤੁਹਾਨੂੰ ਤਾਂਬੇ ਦੇ ਪਾਣੀ ਦੇ ਫਾਇਦੇ ਮਿਲਣਗੇ।


ਜੇਕਰ ਪਾਣੀ ਨੂੰ 12 ਘੰਟਿਆਂ ਤੋਂ ਵੱਧ ਸਮੇਂ ਲਈ ਰੱਖਿਆ ਜਾਵੇ, ਤਾਂ ਅਸੀਂ ਤਾਂਬੇ ਦੇ ਭਾਂਡੇ ਵਿੱਚ ਰੱਖਿਆ ਪਾਣੀ ਕਿੰਨਾ ਪੁਰਾਣਾ ਪੀ ਸਕਦੇ ਹਾਂ? ਜਵਾਬ ਇਹ ਹੈ ਕਿ ਆਮ ਤੌਰ 'ਤੇ ਇਹ ਪਾਣੀ 48 ਘੰਟੇ ਤੱਕ ਪੀਤਾ ਜਾ ਸਕਦਾ ਹੈ। ਇਹ ਹੈਲਥੀ ਰਹਿੰਦਾ ਹੈ। ਇਸ ਤੋਂ ਜ਼ਿਆਦਾ ਦੇਰ ਤੱਕ ਰੱਖਿਆ ਪਾਣੀ ਬਦਹਜ਼ਮੀ ਦੀ ਸਮੱਸਿਆ ਨੂੰ ਵਧਾ ਸਕਦਾ ਹੈ।


ਇਹ ਵੀ ਪੜ੍ਹੋ: ਜੇਕਰ ਰਾਤ ਨੁੂੰ ਚੰਗੀ ਨੀਂਦ ਨਹੀਂ ਆਉਂਦੀ, ਤਾਂ ਪੀਓ ਇਹ ਚਾਹ, ਪਰੇਸ਼ਾਨੀ ਹੋਵੇਗੀ ਦੂਰ