ਨਵੀਂ ਦਿੱਲੀ: ਭਾਰਤ ‘ਚ 15 ਤੋਂ 49 ਸਾਲ ਦੀ ਉਮਰ ਦੇ ਸਿਰਫ ਅੱਧੇ ਲੋਕ ਡਾਈਬਿਟੀਜ਼ ਯਾਨੀ ਸ਼ੂਗਰ ਦੀ ਬਿਮਾਰੀ ਬਾਰੇ ਜਾਣਦੇ ਹਨ। ਇਸ ਬਿਮਾਰੀ ਨਾਲ ਪੀੜਤ ਸਿਰਫ ਇੱਕ ਚੌਥਾਈ ਲੋਕਾਂ ਨੂੰ ਹੀ ਇਲਾਜ ਮਿਲ ਪਾਉਂਦਾ ਹੈ ਅਤੇ ਉਨ੍ਹਾਂ ਦੀ ਸ਼ੂਗਰ ਕੰਟ੍ਰੋਲ ‘ਚ ਰਹਿੰਦੀ ਹੈ। ਇੱਕ ਨਵੇਂ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ। ਸ਼ੂਗਰ ਨਾਲ ਨਜਿੱਠਣ ਲਈ ਸਭ ਤੋਂ ਪਹਿਲਾਂ ਲੋਕਾਂ ਨੂੰ ਇਸ ਬਾਰੇ ਪਤਾ ਹੋਣਾ ਜ਼ਰੂਰੀ ਹੈ।



ਇਸ ਨਾਲ ਪੀੜਤ 47.5% ਲੋਕਾਂ ਨੂੰ ਆਪਣੀ ਬਿਮਾਰੀ ਬਾਰੇ ਪਤਾ ਹੀ ਨਹੀਂ ਹੁੰਦਾ। ਇਸ ਕਰਕੇ ਉਨ੍ਹਾਂ ਨੂੰ ਇਲਾਜ ਨਹੀਂ ਮਿਲਦਾ। ਡਾਈਬਿਟੀਜ਼ ਤੋਂ ਪੀੜਤ ਪੇਂਡੂ ਖੇਤਰਾਂ ਦੇ ਗਰੀਬ ਤੇ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਦੇਖਭਾਲ ਘੱਟ ਹੀ ਮਿਲ ਪਾਉਂਦੀ ਹੈ। ਇਸ ਅਧਿਐਨ ‘ਚ ਰਾਸ਼ਟਰੀ ਸਿਹਤ ਅਤੇ ਪਰਿਵਾਰ ਸਰਵੇਖਣ ਦੇ ਸਾਲ 2015-16 ਦੇ ਅੰਕੜਿਆਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ‘ਚ 29 ਸੂਬਿਆਂ ਅਤੇ ਸੱਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 15-49 ਸਾਲ ਦੇ 7.2 ਲੱਖ ਲੋਕ ਸ਼ਾਮਲ ਸੀ।



ਇਹ ਅਧਿਐਨ ਨਵੀਂ ਦਿੱਲੀ ਸਥਿਤ ਪਬਲਿਕ ਹੈਲਥ ਫਾਊਂਡੇਸ਼ਨ ਅਤੇ ਹੋਰ ਸੰਸਥਾਵਾਂ ਨੇ ਮਿਲ ਕੇ ਕੀਤਾ ਹੈ, ਜਿਸ ‘ਚ ਸ਼ੂਗਰ ਤੋਂ ਪੀੜਤ 52.5 ਫੀਸਦ ਲੋਕ ਇਸ ਬਿਮਾਰੀ ਤੋਂ ਜਾਣੂ ਸਨ। 40.5 % ਇਸ ਨੂੰ ਦਵਾਈ ਨਾਲ ਕੰਟ੍ਰੋਲ ਕਰ ਰਹੇ ਹਨ ਜਦਕਿ 24.8 ਫੀਸਦ ਲੋਕਾਂ ਨੇ ਖੁਰਾਕ ਨਾਲ ਇਸ ‘ਤੇ ਕਾਬੂ ਪਾਇਆ ਹੈ।



ਸ਼ੂਗਰ ਦੇ ਪੀੜਤਾਂ 'ਚੋਂ 20.8 ਫੀਸਦ ਆਦਮੀ ਅਤੇ 29.6 ਫੀਸਦ ਮਹਿਲਾਵਾਂ ਨੇ ਇਸ ਦੇ ਲੈਵਲ ਕੰਟ੍ਰੋਲ ਕੀਤਾ ਹੈ। ਗੋਆ ਅਤੇ ਆਂਧਰਾ ਪ੍ਰਦੇਸ਼ ‘ਚ ਅਜਿਹੇ ਸਭ ਤੋਂ ਜ਼ਿਆਦਾ ਲੋਕ ਹਨ ਜਿਨ੍ਹਾਂ ਨੂੰ ਡਾਈਬਿਟੀਜ਼ ਬਾਰੇ ਪਤਾ ਹੀ ਨਹੀਂ। ਇਸ ਅਧਿਐਨ ਦੇ ਨਤੀਜੇ ਖੋਜ ਪੱਤ੍ਰਿਕਾ ਬੀਐਮਸੀ ਮੈਡੀਸੀਨ ‘ਚ ਪਬਲਿਸ਼ ਕੀਤੇ ਗਏ ਹਨ।