Happiness Tips: ਹਰ ਕੋਈ ਆਪਣੀ ਜਿੰਦਗੀ ਵਿੱਚ ਖੁਸ਼ੀਆਂ ਚਾਹੁੰਦਾ ਹੈ, ਪਰ ਖੁਸ਼ੀ ਲੋਕਾਂ ਦੇ ਚਿਹਰਿਆਂ 'ਤੇ ਘੱਟ ਹੀ ਦਿਖਾਈ ਦਿੰਦੀ ਹੈ... ਤੁਸੀਂ ਕਹੋਗੇ ਕਿ ਜਿਨ੍ਹਾਂ ਕੋਲ ਪੈਸਾ ਹੈ, ਉਹ ਖੁਸ਼ ਰਹਿੰਦੇ ਹਨ ਅਤੇ ਪੈਸੇ ਵਾਲੇ ਲੋਕ ਥੋੜ੍ਹੇ ਹਨ, ਇਸ ਲਈ ਖੁਸ਼ੀ ਵੀ ਘੱਟ ਲੋਕਾਂ ਦੇ ਚਿਹਰੇ 'ਤੇ ਨਜ਼ਰ ਆਉਂਦੀ ਹੈ! ਪਰ ਤੁਹਾਡੀ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਹੈ। ਕਿਉਂਕਿ ਖੁਸ਼ੀਆਂ ਪੈਸੇ ਜਾਂ ਕਿਸੇ ਚੀਜ਼ ਨਾਲ ਨਹੀਂ ਆਉਂਦੀਆਂ। ਬਲਕਿ ਸਰੀਰ ਵਿੱਚ ਕੁਝ ਖਾਸ ਹਾਰਮੋਨਸ ਦੇ ਸੀਕ੍ਰਿਏਸ਼ਨ ਨਾਲ ਫੀਲ ਹੁੰਦੀ ਹੈ। ਜੇਕਰ ਕਿਸੇ ਵਿਅਕਤੀ ਦੇ ਸਰੀਰ ਵਿੱਚ ਇਨ੍ਹਾਂ ਹਾਰਮੋਨਸ ਦਾ ਸੀਕ੍ਰਿਏਸ਼ਨ ਘੱਟ ਹੋ ਜਾਂਦਾ ਹੈ, ਤਾਂ ਇਮੋਸ਼ਨਲ ਨੰਬਨੈਸ ਆ ਜਾਂਦੀ ਹੈ ਅਤੇ ਖੁਸ਼ੀ ਵਰਗਾ ਇਮੋਸ਼ਨਲ ਫੀਲ ਨਹੀਂ ਹੁੰਦਾ। ਸਾਨੂੰ ਹੈਪੀਨਸ ਫੀਲ ਕਰਵਾਉਣ ਵਾਲੇ ਹਾਰਮੋਨਸ ਦਾ ਨਾਂਅ ਹੈ ਡੋਪਾਮਿਨ ਅਤੇ ਸੇਰੇਟੋਨਿਨ।


ਜਦੋਂ ਸਰੀਰ ਵਿੱਚ ਨੈਗੇਟਿਵ ਹਾਰਮੋਨਸ ਭਾਵ ਕੋਰਟੀਸੋਲ ਦਾ ਸੀਕ੍ਰਿਏਸ਼ਨ ਵੱਧ ਜਾਂਦਾ ਹੈ ਤਾਂ ਸਭ ਕੁਝ ਠੀਕ ਹੋਣ ਦੇ ਬਾਵਜੂਦ ਵੀ ਵਿਅਕਤੀ ਖੁਸ਼ੀ ਮਹਿਸੂਸ ਨਹੀਂ ਕਰ ਪਾਉਂਦਾ ਅਤੇ ਉਦਾਸੀ, ਦੁੱਖ, ਗੁੱਸਾ ਉਸ 'ਤੇ ਹਾਵੀ ਰਹਿੰਦਾ ਹੈ… ਅਜਿਹੀਆਂ ਭਾਵਨਾਵਾਂ ਉਸ ਵੇਲੇ ਜ਼ਿਆਦਾ ਹਾਵੀ ਹੋਣ ਲੱਗ ਜਾਂਦੀਆਂ ਹਨ ਜਦੋਂ ਜ਼ਿੰਦਗੀ ਵਿੱਚ ਔਖਾ ਸਮਾਂ ਚੱਲ ਰਿਹਾ ਹੁੰਦਾ ਹੈ। ਹਾਲਾਂਕਿ ਇਹ ਸਮਝਣ ਲਈ ਇੰਨੀ ਗੱਲ ਕਾਫੀ ਹੈ ਕਿ ਖੁਸ਼ੀ ਮਹਿਸੂਸ ਕਰਨ ਨਾਲ ਹੁੰਦੀ ਹੈ, ਇਹ ਇੱਕ ਭਾਵਨਾ ਹੈ ਕੋਈ ਸਮਾਨ ਨਹੀਂ ਜਿਸਨੂੰ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਹੈ। ਇਹ ਸੱਚ ਹੈ ਕਿ ਪੈਸਾ ਅਤੇ ਚੀਜ਼ਾਂ ਨਾਲ ਕੁਝ ਪਲ ਦੀ ਖੁਸ਼ੀ ਮਿਲਦੀ ਹੈ, ਪਰ ਔਖੇ ਸਮੇਂ ਵਿੱਚ ਵੱਧ ਚੁਣੌਤੀਆਂ ਅਤੇ ਘੱਟ ਪੈਸੇ ਨਾਲ ਕਿਵੇਂ ਖੁਸ਼ ਰਹਿ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਡੇਲੀ ਲਾਈਫ ਨਾਲ ਜੁੜੇ 5 ਅਜਿਹੇ ਟਿਪਸ ਦੱਸਣ ਜਾ ਰਹੇ ਹਾਂ, ਜੋ ਕਿ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਵਧਾ ਦੇਣਗੇ।


ਇਹ ਵੀ ਪੜ੍ਹੋ: ਸ਼ਾਮ ਨੂੰ ਚਾਹ ਪੀਣੀ ਨਹੀਂ ਸਹੀ ਆਦਤ, ਜਾਣੋ ਕਿਸ ਨੂੰ ਚਾਹ ਪੀਣੀ ਚਾਹੀਦੀ ਤੇ ਕਿਸ ਨੂੰ ਕਰਨਾ ਚਾਹੀਦਾ ਪ੍ਰਹੇਜ


ਖੁਸ਼ ਰਹਿਣ ਲਈ ਕੀ ਕਰਨਾ ਚਾਹੀਦਾ ਹੈ?


ਜੀਵਨ ਵਿੱਚ ਲਗਾਤਾਰ ਸਕਾਰਾਤਮਕ ਵਿਕਾਸ (Positive growth) ਕਰਨ ਅਤੇ ਖੁਸ਼ ਰਹਿਣ ਲਈ, ਰੋਜ਼ਾਨਾ ਜੀਵਨ ਵਿੱਚ ਇਹਨਾਂ ਤਰੀਕਿਆਂ ਨੂੰ ਸ਼ਾਮਲ ਕਰੋ…


1.  ਦਿਨ ਦੀ ਸ਼ੁਰੂਆਤ- ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਸਕਾਰਾਤਮਕ ਰਵੱਈਏ ਨਾਲ ਕਰਨੀ ਚਾਹੀਦੀ ਹੈ। ਜਿਵੇਂ ਹੀ ਤੁਸੀਂ ਉੱਠਦੇ ਹੋ, ਆਪਣੇ ਆਪ ਨੂੰ ਕੰਮ ਦੇ ਦਬਾਅ ਨਾਲ ਲੋਡ ਕਰਨ ਦੀ ਬਜਾਏ, ਤੁਹਾਨੂੰ ਇੱਕ ਹੋਰ ਸਵੇਰ ਦਿਖਾਉਣ ਲਈ ਰੱਬ ਦਾ ਧੰਨਵਾਦ ਕਰੋ ਅਤੇ ਉਸ ਅੱਗੇ ਪ੍ਰਾਰਥਨਾ ਕਰੋ ਕਿ ਤੁਹਾਡਾ ਦਿਨ ਚੰਗਾ ਰਹੇ।


2. ਡੁੰਘੇ ਸਾਹ ਲਓ- ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਤੋਂ ਬਾਅਦ, ਬਿਸਤਰ 'ਤੇ ਬੈਠ ਕੇ 5 ਤੋਂ 7 ਡੂੰਘੇ ਸਾਹ ਲਓ ਅਤੇ ਇਸ ਦੌਰਾਨ ਸਾਹਾਂ ਰਾਹੀਂ ਸਰੀਰ ਵਿਚ ਜਾਣ ਵਾਲੀ ਹਵਾ 'ਤੇ ਆਪਣਾ ਪੂਰਾ ਧਿਆਨ ਕੇਂਦਰਿਤ ਰੱਖੋ। ਇਹ ਤੁਹਾਡੇ ਮਨ ਨੂੰ ਸ਼ਾਂਤ ਕਰਨ ਅਤੇ ਤੁਹਾਡੀ ਊਰਜਾ ਨੂੰ ਚੈਨਲਾਈਜ਼ ਕਰਨ ਵਿੱਚ ਤੁਹਾਡੀ ਮਦਦ ਕਰੇਗਾ।


3. ਆਪਣੇ ਆਪ ਨਾਲ ਇਹ ਵਾਅਦਾ ਕਰੋ- ਆਪਣੇ ਆਪ ਨਾਲ ਵਾਅਦਾ ਕਰੋ ਕਿ ਦਿਨ ਦੇ ਕਿਸੇ ਵੀ ਸਮੇਂ ਜਦੋਂ ਵੀ ਤੁਹਾਨੂੰ ਖਾਲੀ ਸਮਾਂ ਮਿਲੇ, ਤੁਸੀਂ 30 ਮਿੰਟ ਸੂਰਜ ਦੀ ਰੌਸ਼ਨੀ ਵਿੱਚ ਜ਼ਰੂਰ ਬਿਤਾਓ। ਅਜਿਹਾ ਕਰਨ ਨਾਲ ਸਰੀਰ ਨੂੰ ਜੈਵਿਕ ਘੜੀ (Biological clock) ਮੈਨੇਜ ਕਰਨ ਵਿੱਚ ਮਦਦ ਮਿਲਦੀ ਹੈ।


4. ਹਰਬਲ ਟੀ- ਦਿਨ ਵਿਚ ਜ਼ਿਆਦਾ ਚਾਹ ਅਤੇ ਕੌਫੀ ਦਾ ਸੇਵਨ ਕਰਨ ਦੀ ਬਜਾਏ ਹਰਬਲ-ਟੀ ਪੀਣਾ ਸ਼ੁਰੂ ਕਰੋ। ਅਜਿਹਾ ਕਰਨ ਨਾਲ ਸਰੀਰ ਅੰਦਰੋਂ ਠੀਕ ਹੋ ਜਾਂਦਾ ਹੈ। ਤੁਸੀਂ ਬਲੈਕ-ਟੀ, ਲੈਮਨ-ਟੀ, ਮਿੰਟ-ਟੀ ਆਦਿ ਦਾ ਆਨੰਦ ਲੈ ਸਕਦੇ ਹੋ। ਕਿਉਂਕਿ ਇਨ੍ਹਾਂ ਦੀ ਮਹਿਕ ਮਨ ਨੂੰ ਸਕੂਨ ਦਿੰਦੀ ਹੈ।


5. ਕਿਤਾਬ ਪੜ੍ਹਨਾ- ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਪਸੰਦ ਦੀ ਕਿਸੇ ਵੀ ਕਿਤਾਬ ਦੇ ਕੁਝ ਪੰਨੇ ਪੜ੍ਹਨ ਦੀ ਆਦਤ ਬਣਾਓ। ਕੋਸ਼ਿਸ਼ ਕਰੋ ਕਿ ਇਹ ਕਿਤਾਬ ਤੁਹਾਡੇ ਨਿੱਜੀ ਵਿਕਾਸ ਜਾਂ ਪੇਸ਼ੇਵਰ ਵਿਕਾਸ ਨਾਲ ਸਬੰਧਤ ਹੋਵੇ ਨਾ ਕਿ ਕਿਸੇ ਭੂਤ ਵਾਲੀ ਕਹਾਣੀਆਂ ਦਾ ਸੰਗ੍ਰਹਿ ਹੋਵੇ। ਵਿਕਾਸ ਨਾਲ ਸਬੰਧਤ ਪ੍ਰੇਰਣਾਦਾਇਕ ਕਿਤਾਬਾਂ ਪੜ੍ਹਨ ਨਾਲ ਤੁਹਾਡੇ ਅੰਦਰ ਸਕਾਰਾਤਮਕਤਾ ਆਵੇਗੀ।