Lauki Juice Side Effects : ਜੇ ਤੁਸੀਂ ਰੋਜ਼ਾਨਾ ਲੌਕੀ ਦਾ ਜੂਸ ਪੀਂਦੇ ਹੋ ਤਾਂ ਸਾਵਧਾਨ ਹੋ ਜਾਓ। ਹਾਲਾਂਕਿ ਸਿਹਤ ਮਾਹਿਰ ਤੰਦਰੁਸਤ ਸਿਹਤ ਲਈ ਲੌਕੀ ਦੇ ਜੂਸ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ ਪਰ ਜੇ ਇਹ ਜ਼ਿਆਦਾ ਮਾਤਰਾ 'ਚ ਹੋਵੇ ਤਾਂ ਇਸ ਦੇ ਨੁਕਸਾਨ  (Lauki Juice Side Effects) ਵੀ ਹੋਣੇ ਸ਼ੁਰੂ ਹੋ ਜਾਂਦੇ ਹਨ। ਸਾਡੇ ਦੇਸ਼ ਵਿੱਚ ਲੌਕੀ ਨੂੰ ਘੀਆ ਜਾਂ ਦੁਧੀ ਵੀ ਕਿਹਾ ਜਾਂਦਾ ਹੈ। ਇਹ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਇਸ 'ਚ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬੀਮਾਰੀ ਨੂੰ ਕੰਟਰੋਲ ਕਰਨ ਦੇ ਗੁਣ ਹਨ। ਲੌਕੀ ਖਾਣ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ ਤੇ ਸਰੀਰ ਵਿੱਚ ਠੰਡਕ ਬਣੀ ਰਹਿੰਦੀ ਹੈ। ਪਰ ਇੰਨੇ ਗੁਣਾਂ ਵਾਲੀ ਲੌਕੀ ਕੀ ਨੁਕਸਾਨਦਾਇਕ ਵੀ ਹੈ ਆਓ ਜਾਣਦੇ ਹਾਂ......



ਕੀ ਲੌਕੀ ਦਾ ਜੂਸ ਨੁਕਸਾਨਦਾਇਕ ਹੈ?



ਕੁਝ ਰਿਪੋਰਟਾਂ ਦੇ ਅਨੁਸਾਰ, ਲੌਕੀ ਦਾ ਜੂਸ ਉਲਟੀਆਂ ਅਤੇ ਅਪਰ ਗੈਸਟਰੋਇੰਟੇਸਟਾਈਨਲ (ਜੀਆਈ) ਖੂਨ ਵਹਿਣ ਦਾ ਕਾਰਨ ਬਣ ਸਕਦਾ ਹੈ। ਪਰ ਕੀ ਲੌਕੀ ਦਾ ਜੂਸ ਅਸਲ ਵਿੱਚ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਂਦਾ ਹੈ, ਇਸ 'ਤੇ ਇੱਕ ਅਧਿਐਨ ਕੀਤਾ ਗਿਆ ਸੀ। ਜਿਸ 'ਚ ਇਹ ਪਾਇਆ ਗਿਆ ਹੈ ਕਿ ਜੇ ਤੁਸੀਂ ਲੌਕੀ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਠੀਕ ਹੈ ਪਰ ਜੇ ਤੁਸੀਂ ਇਸ ਨੂੰ ਥੋੜ੍ਹਾ ਜਿਹਾ ਕੱਚਾ ਖਾਓ ਤਾਂ ਇਸ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ।



ਲੌਕੀ ਦੇ ਜੂਸ ਦੇ ਮਾੜੇ ਪ੍ਰਭਾਵ



ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੌਕੀ ਦਾ ਜੂਸ ਪੀਣ ਨਾਲ ਕੁਝ ਲੋਕਾਂ ਵਿੱਚ ਉਲਟੀਆਂ ਅਤੇ ਗੈਸਟਰੋਇੰਟੇਸਟਾਈਨਲ ਖੂਨ ਵਹਿਣ ਦੇ ਨਾਲ poisoning ਦੀ ਸਮੱਸਿਆ ਵੇਖਣ ਨੂੰ ਮਿਲੀ ਹੈ। ਇਸ ਰਿਪੋਰਟ ਵਿੱਚ ਇੱਕ 52 ਸਾਲ ਦੀ ਔਰਤ ਦੇ ਕੇਸ ਸਟੱਡੀ ਵਿੱਚ ਦੱਸਿਆ ਗਿਆ ਹੈ ਕਿ ਲੌਕੀ ਦੇ ਜੂਸ ਦਾ ਸੇਵਨ ਕਰਨ ਨਾਲ ਹੈਮੇਟੇਮੇਸਿਸ ਹੋ ਸਕਦਾ ਹੈ ਭਾਵ ਉਲਟੀ ਦੇ ਨਾਲ ਖੂਨ ਦਾ ਆਉਣ ਤੇ ਸ਼ੌਕ ਦੀ ਸਮੱਸਿਆ ਹੋ ਸਕਦੀ ਹੈ। ਜਿਸ ਕਾਰਨ ਐਮਰਜੈਂਸੀ ਮੈਡੀਕਲ ਦੀ ਜ਼ਰੂਰਤ ਵੀ ਲੋੜ ਪੈ ਸਕਦੀ ਹੈ।



 ਲੌਕੀ ਦੇ ਜ਼ਬਰਦਸਤ ਫਾਇਦੇ


1. ਲੌਕੀ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।
2. ਘੱਟ ਕੈਲੋਰੀ ਵਾਲੀ ਸਬਜ਼ੀ ਹੋਣ ਕਾਰਨ ਲੌਕੀ ਭਾਰ ਘੱਟ ਕਰਦੀ ਹੈ।
3. ਤਾਜ਼ੇ ਲੌਕੀ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਹ ਰੋਜ਼ਾਨਾ ਦੀ ਲੋੜ ਦਾ 17% ਵਿਟਾਮਿਨ ਸੀ ਪ੍ਰਦਾਨ ਕਰਦਾ ਹੈ।
4. ਲੌਕੀ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬਦਹਜ਼ਮੀ ਅਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ।
5. ਲੌਕੀ ਥਿਆਮਿਨ, ਨਿਆਸੀਨ, ਪੈਂਟੋਥੇਨਿਕ ਐਸਿਡ, ਪਾਈਰੀਡੋਕਸੀਨ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਂਗਨੀਜ਼ ਵਰਗੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।