Smartphone Side Effects on health: ਅੱਜ ਸਮਾਰਟਫ਼ੋਨ ਨਾ ਸਿਰਫ਼ ਸਾਡੀ ਲੋੜ ਬਣ ਗਿਆ ਹੈ, ਸਗੋਂ ਰੋਜ਼ਾਨਾ ਦੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਵੀ ਬਣ ਗਿਆ ਹੈ। ਸਮਾਰਟਫੋਨ ਤੋਂ ਬਿਨਾਂ ਇੱਕ ਦਿਨ ਵੀ ਗੁਜ਼ਾਰਨਾ ਬਹੁਤ ਮੁਸ਼ਕਲ ਮਹਿਸੂਸ ਹੁੰਦਾ ਹੈ। ਆਮ ਤੌਰ 'ਤੇ ਲੋਕ ਆਪਣਾ ਨਿੱਜੀ ਡਾਟਾ ਵੀ ਸਮਾਰਟਫੋਨ 'ਚ ਸਟੋਰ ਕਰਦੇ ਹਨ। ਇਸ ਵਜ੍ਹਾ ਨਾਲ ਲੋਕ ਇੱਕ ਮਿੰਟ ਲਈ ਵੀ ਸਮਾਰਟਫੋਨ ਨੂੰ ਆਪਣੇ ਤੋਂ ਦੂਰ ਨਹੀਂ ਰੱਖਦੇ ਹਨ। 


ਹੋਰ ਤਾਂ ਹੋਰ ਲੋਕ ਰਾਤ ਨੂੰ ਆਪਣੇ ਸਮਾਰਟਫੋਨ ਆਪਣੇ ਕੋਲ ਰੱਖ ਕੇ ਸੌਂਦੇ ਹਨ। ਲੋਕ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਚੈੱਕ ਕਰਦੇ ਹਨ। ਬਹੁਤ ਸਾਰੇ ਲੋਕ ਸਵੇਰੇ ਅੱਖਾਂ ਖੋਲ੍ਹਦੇ ਹੀ ਮੋਬਾਈਲ ਵਿੱਚ ਮੈਸੇਜ ਆਦਿ ਦੇਖਣ ਲੱਗ ਪੈਂਦੇ ਹਨ। ਹਾਲਾਂਕਿ, ਅਜਿਹਾ ਕਰਨ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਕਈ ਖੋਜਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਵੇਰੇ ਉੱਠਦੇ ਹੀ ਮੋਬਾਈਲ ਦੀ ਵਰਤੋਂ ਕਰਨ ਦੀ ਆਦਤ ਨੁਕਸਾਨਦੇਹ ਹੋ ਸਕਦੀ ਹੈ। ਇਹ ਪੰਜ ਸਮੱਸਿਆਵਾਂ ਹੋ ਸਕਦੀਆਂ ਹਨ।


ਤਣਾਅ ਤੇ ਚਿੰਤਾ
ਕਈ ਲੋਕ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਚੈੱਕ ਕਰਦੇ ਹਨ। ਦੱਸ ਦੇਈਏ ਕਿ ਜਿਵੇਂ ਹੀ ਤੁਸੀਂ ਸਵੇਰੇ ਉੱਠਦੇ ਹੋ, ਤੁਹਾਨੂੰ ਬਹੁਤ ਸਾਰੇ ਸੰਦੇਸ਼, ਈ-ਮੇਲ, ਰੀਮਾਈਂਡਰ, ਇੰਸਟਾਗ੍ਰਾਮ ਪੋਸਟ ਆਦਿ ਮਿਲਦੇ ਹਨ, ਜੋ ਚਿੰਤਾ ਤੇ ਤਣਾਅ ਦਾ ਕਾਰਨ ਬਣ ਸਕਦੇ ਹਨ। ਨੀਂਦ ਤੋਂ ਉੱਠਦੇ ਹੀ ਸੋਸ਼ਲ ਮੀਡੀਆ ਚੈੱਕ ਕਰਨ ਨਾਲ ਮਨ ਇਸ ਨਾਲ ਜੁੜ ਜਾਂਦਾ ਹੈ। ਅਜਿਹੇ 'ਚ ਦਿਨ ਦੀ ਸ਼ੁਰੂਆਤ ਤਣਾਅ ਤੇ ਚਿੰਤਾ ਨਾਲ ਕਰਨਾ ਸਿਹਤ ਲਈ ਠੀਕ ਨਹੀਂ।


ਇਹ ਵੀ ਪੜ੍ਹੋ: If chewing gum enters child's stomach: ਜੇ ਗਲਤੀ ਨਾਲ ਵੀ ਬੱਚੇ ਦੇ ਪੇਟ 'ਚ ਚਲੀ ਜਾਏ ਚਿਊਇੰਗਮ ਤਾਂ ਕੀ ਹੋਵੇਗਾ? ਜਾਣੋ ਕਿੰਨਾ ਖਤਰਨਾਕ


ਚਿੜਚਿੜਾਪਨ
ਸਵੇਰੇ ਉੱਠਦੇ ਹੀ ਮੋਬਾਈਲ ਦੀ ਵਰਤੋਂ ਕਰਨ ਦੀ ਆਦਤ ਕਾਰਨ ਤੁਸੀਂ ਚਿੜਚਿੜੇਪਨ ਦਾ ਸ਼ਿਕਾਰ ਹੋ ਸਕਦੇ ਹੋ। ਸਵੇਰੇ ਉੱਠ ਕੇ ਮੋਬਾਈਲ 'ਚ ਕੁਝ ਨਕਾਰਾਤਮਕ ਦੇਖਣ ਨਾਲ ਸਿੱਧਾ ਅਸਰ ਦਿਮਾਗ 'ਤੇ ਪੈਂਦਾ ਹੈ। ਇਸ ਨਾਲ ਗੁੱਸੇ ਤੇ ਚਿੜਚਿੜੇਪਨ ਦੀ ਸ਼ਿਕਾਇਤ ਹੋ ਸਕਦੀ ਹੈ।


ਉਦਾਸੀ
ਰਾਤ ਨੂੰ ਸੌਂਦੇ ਸਮੇਂ ਤੇ ਸਵੇਰੇ ਉੱਠਣ ਵੇਲੇ ਮੋਬਾਈਲ ਦੇਖਣ ਦੀ ਆਦਤ ਵੀ ਉਪਭੋਗਤਾ ਵਿੱਚ ਉਦਾਸੀ ਦਾ ਕਾਰਨ ਬਣ ਸਕਦੀ ਹੈ। ਨਿਯਮਿਤ ਤੌਰ 'ਤੇ ਅਜਿਹੀ ਰੁਟੀਨ ਦਾ ਪਾਲਣ ਕਰਨ ਨਾਲ ਮਨ ਨੂੰ ਪ੍ਰਭਾਵਿਤ ਕਰਦਾ ਹੈ। ਕਈ ਵਾਰ ਲੋਕ ਸਵੇਰੇ ਉੱਠਦੇ ਹੀ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਸਟੇਟਸ ਆਦਿ ਦੇਖ ਕੇ ਤੁਲਨਾ ਵਿੱਚ ਫਸ ਜਾਂਦੇ ਹਨ। ਉਹ ਦੂਜਿਆਂ ਦੀ ਜੀਵਨ ਸ਼ੈਲੀ ਨੂੰ ਦੇਖ ਕੇ ਪ੍ਰੇਸ਼ਾਨ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਤੁਲਨਾ ਆਪਣੇ ਨਾਲ ਕਰਨ ਲੱਗ ਜਾਂਦਾ ਹੈ, ਜਿਸ ਨਾਲ ਡਿਪਰੈਸ਼ਨ ਹੋ ਸਕਦਾ ਹੈ।


ਕੈਂਸਰ ਤੇ ਨਜ਼ਰ 'ਤੇ ਅਸਰ
ਇੱਕ ਰਿਸਰਚ 'ਚ ਪਾਇਆ ਗਿਆ ਹੈ ਕਿ ਸਵੇਰੇ ਉੱਠਦੇ ਹੀ ਫੋਨ ਦੀ ਵਰਤੋਂ ਕਰਨ ਨਾਲ ਸਾਡੀਆਂ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਮੋਬਾਇਲ ਤੋਂ ਨਿਕਲਣ ਵਾਲੀ ਰੋਸ਼ਨੀ ਸਿੱਧੀ ਅੱਖਾਂ 'ਚ ਪੈ ਜਾਵੇ ਤਾਂ ਸਿਰ ਭਾਰੀ ਹੋ ਸਕਦਾ ਹੈ। ਇਕਾਗਰਤਾ ਘੱਟ ਹੁੰਦੀ ਹੈ। ਇਸ ਦੇ ਨਾਲ ਹੀ, ਸਮਾਰਟਫੋਨ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਗਰਦਨ ਦੀ ਅਕੜਾਅ, ਦਰਦ, ਮੋਟਾਪਾ, ਕੈਂਸਰ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਨੀਂਦ ਦੀ ਕਮੀ ਤੇ ਦਿਮਾਗ ਵਿੱਚ ਬਦਲਾਅ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


ਇਹ ਵੀ ਪੜ੍ਹੋ: Causes of cancer: ਇਹ ਭੋਜਨ ਖਾਣ ਨਾਲ ਕੈਂਸਰ ਦਾ ਸਭ ਤੋਂ ਵੱਧ ਖ਼ਤਰਾ, ਭੁੱਲ ਕੇ ਵੀ ਨਾ ਕਰੋ ਸੇਵਨ