Health Tips: ਸਾਰਿਆਂ ਦੀ ਜ਼ਿੰਦਗੀ ਭੱਜਦੌੜ ਨਾਲ ਭਰੀ ਹੋਈ ਹੈ। ਦਫਤਰ ਆਉਣ –ਜਾਣ 'ਚ ਇੰਨਾ ਸਮਾਂ ਲੱਗ ਜਾਂਦਾ ਹੈ ਕਿ ਲੋਕਾਂ ਨੂੰ ਖਾਣ-ਪੀਣ ਦਾ ਵੀ ਸਮਾਂ ਨਹੀਂ ਮਿਲਦਾ। ਕਈ ਵਾਰ ਲੋਕ ਭੋਜਨ ਨੂੰ ਸਿਰਫ ਇੱਕ ਵਾਰ ਹੀ ਪਕਾ ਲੈਂਦੇ ਹਨ ਅਤੇ ਇਸਨੂੰ ਵਾਰ-ਵਾਰ ਗਰਮ ਕਰਕੇ ਖਾਂਦੇ ਹਨ। ਤੁਸੀਂ ਵੀ ਕਈ ਵਾਰ ਅਜਿਹਾ ਹੀ ਕੀਤਾ ਹੋਵੇਗਾ, ਆਮ ਤੌਰ 'ਤੇ ਹਰ ਕਿਸੇ ਦੇ ਘਰ ਵਿੱਚ ਕੁਝ ਅਜਿਹਾ ਹੁੰਦਾ ਹੈ ਕਿ ਫੂਡ ਨੂੰ ਦੁਬਾਰਾ ਗਰਮ ਕਰਕੇ ਖਾਧਾ ਜਾਂਦਾ ਹੈ। ਅਜਿਹਾ ਕਰਨਾ ਨਾਰਮਲ ਹੈ ਅਤੇ ਇਹ ਭੋਜਨ ਦਾ ਬਚਾਅ ਵੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਆਦਤ ਤੁਹਾਨੂੰ ਵੱਡੇ ਖਤਰੇ 'ਚ ਪਾ ਸਕਦੀ ਹੈ ਕਿਉਂਕਿ ਰੋਜ਼ਾਨਾ ਖਾਣ-ਪੀਣ ਦੀਆਂ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਜੇਕਰ ਤੁਸੀਂ ਵਾਰ-ਵਾਰ ਗਰਮ ਕਰਦੇ ਹੋ ਤਾਂ ਉਨ੍ਹਾਂ ਦੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ ਅਤੇ ਜ਼ਹਿਰੀਲੇ ਹੋ ਜਾਂਦੇ ਹਨ ਅਤੇ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਜਾਣਨ ਦੀ ਜ਼ਰੂਰਤ ਹੈ।


ਆਲੂ - ਆਲੂ ਹਰ ਕਿਸੇ ਦੇ ਘਰ 'ਚ ਸਬਜ਼ੀ ਦੇ ਰੂਪ 'ਚ ਖਾਧਾ ਜਾਂਦਾ ਹੈ। ਆਲੂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਜਦੋਂ ਲੋਕਾਂ ਨੂੰ ਕੁਝ ਸਮਝ ਨਾ ਆਵੇ ਤਾਂ ਅਕਸਰ ਲੋਕ ਆਲੂ ਦੀ ਸਬਜ਼ੀ ਬਣਾ ਲੈਂਦੇ ਹਨ ਪਰ ਇਕ ਰਿਪੋਰਟ ਮੁਤਾਬਕ ਜੇਕਰ ਤੁਸੀਂ ਆਲੂ ਨੂੰ ਦੁਬਾਰਾ ਗਰਮ ਕਰਕੇ ਖਾਂਦੇ ਹੋ ਤਾਂ ਇਸ ਦੇ ਅੰਦਰਲੇ ਸਾਰੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। ਇਸ 'ਚ ਕਲੋਸਟ੍ਰਿਡੀਅਮ ਬੋਟੂਲਿਨਮ ਨਾਂ ਦਾ ਬੈਕਟੀਰੀਆ ਪੈਦਾ ਹੁੰਦਾ ਹੈ, ਜੋ ਸਰੀਰ ਲਈ ਜ਼ਹਿਰੀਲਾ ਸਾਬਤ ਹੋ ਸਕਦਾ ਹੈ। ਜਦੋਂ ਪਕਾਏ ਹੋਏ ਆਲੂ ਰੂਮ ਟੈਂਪਰੇਚਰ 'ਤੇ ਰੱਖੇ ਜਾਂਦੇ ਹਨ ਤਾਂ ਇਸ 'ਚ ਬੈਕਟੀਰੀਆ ਪੈਦਾ ਹੁੰਦਾ ਹੈ, ਅਜਿਹੇ 'ਚ ਜੇਕਰ ਆਲੂ ਨੂੰ ਦੁਬਾਰਾ ਗਰਮ ਕਰਕੇ ਖਾਧਾ ਜਾਵੇ ਤਾਂ ਇਹ ਨੁਕਸਾਨਦੇਹ ਹੋ ਸਕਦਾ ਹੈ।


ਇਹ ਵੀ ਪੜ੍ਹੋ: ਕਿਤੇ ਤੁਸੀਂ ਲੋੜ ਤੋਂ ਵੱਧ ਅੰਡੇ ਤਾਂ ਨਹੀਂ ਖਾ ਰਹੇ? ਜਾਣੋ ਕਿੰਨੇ ਅੰਡੇ ਖਾਣੇ ਫਾਇਦੇਮੰਦ


ਅੰਡੇ- ਅੰਡੇ ਵਿੱਚ ਪ੍ਰੋਟੀਨ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਪਰ ਅੰਡੇ ਦੇ ਪ੍ਰੋਟੀਨ 'ਚ ਪਾਇਆ ਜਾਣ ਵਾਲਾ ਨਾਈਟ੍ਰੋਜਨ ਗਰਮ ਕਰਨ 'ਤੇ ਕਾਰਸੀਨੋਜੇਨਿਕ ਪਦਾਰਥ ਪੈਦਾ ਕਰਦਾ ਹੈ, ਜੋ ਤੁਹਾਡੇ ਲਈ ਕੈਂਸਰ ਦਾ ਖਤਰਾ ਪੈਦਾ ਕਰ ਸਕਦਾ ਹੈ, ਇਸ ਲਈ ਅੰਡੇ ਨੂੰ ਇਕ ਵਾਰ ਉਬਾਲਣ ਜਾਂ ਪਕਾਉਣ ਤੋਂ ਬਾਅਦ ਇਸ ਨੂੰ ਦੁਬਾਰਾ ਗਰਮ ਕਰਨ ਦੀ ਗਲਤੀ ਨਾ ਕਰੋ , ਨਹੀਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਜੋਖਮ ਚੁੱਕਣਾ ਪੈ ਸਕਦਾ ਹੈ।


ਚਾਵਲ- ਚਾਵਲ ਇੱਕ ਅਜਿਹਾ ਪਸੰਦੀਦਾ ਭੋਜਨ ਪਦਾਰਥ ਹੈ ਜਿਸ ਤੋਂ ਬਿਨਾਂ ਉੱਤਰੀ ਭਾਰਤੀਆਂ ਦੀ ਥਾਲੀ ਅਧੂਰੀ ਰਹਿੰਦੀ ਹੈ ਪਰ ਆਮ ਤੌਰ 'ਤੇ ਹਰ ਕਿਸੇ ਦੇ ਘਰ ਚਾਵਲ ਐਕਸਟ੍ਰਾ ਬਣਾਏ ਜਾਂਦੇ ਹਨ ਅਤੇ ਇਸਨੂੰ ਓਵਨ ਵਿੱਚ ਦੁਬਾਰਾ ਗਰਮ ਕਰਕੇ ਦੁਪਹਿਰ ਅਤੇ ਰਾਤ ਦੇ ਖਾਣੇ ਵਿੱਚ ਪਰੋਸਿਆ ਜਾਂਦਾ ਹੈ। ਰਿਪੋਰਟ ਮੁਤਾਬਕ ਠੰਡੇ ਚਾਵਲਾਂ ਨੂੰ ਦੁਬਾਰਾ ਗਰਮ ਕਰਨ ਨਾਲ ਫੂਡ ਪੋਇਜ਼ਨਿੰਗ ਹੋ ਸਕਦੀ ਹੈ, ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ।


ਚਿਕਨ- ਪ੍ਰੋਟੀਨ ਦੀ ਮਾਤਰਾ ਗੇਨ ਕਰਨ ਦੇ ਲਈ ਲੋਕ ਚਿਕਨ ਖਾਂਦੇ ਹਨ, ਪਰ ਅਜਿਹੇ ਚਿਕਨ ਨੂੰ ਖਾਣ ਦਾ ਕੀ ਫਾਇਦਾ, ਜਿਸ ਵਿੱਚ ਪ੍ਰੋਟੀਨ ਹੀ ਨਾ ਹੋਵੇ, ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿ ਕਿਉਂਕਿ ਬਹੁਤ ਸਾਰੇ ਘਰਾਂ ਵਿੱਚ ਚਿਕਨ ਨੂੰ ਦੂਜੀ-ਤੀਜੀ ਵਾਰ ਗਰਮ ਕਰਕੇ ਖਾਇਆ ਜਾਂਦਾ ਹੈ। ਅਜਿਹਾ ਕਰਨ ਨਾਲ ਇਸ ਦਾ ਪ੍ਰੋਟੀਨ ਟੁੱਟ ਜਾਂਦਾ ਹੈ। ਇਹ ਪ੍ਰੋਟੀਨ ਗਰਮ ਕਰਨ ਤੋਂ ਬਾਅਦ ਨੁਕਸਾਨਦੇਹ ਹੋ ਜਾਂਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਚਿਕਨ ਨੂੰ ਪਕਾਉਣ ਤੋਂ ਬਾਅਦ ਵੀ ਉਸ ਵਿੱਚ ਹਾਨੀਕਾਰਕ ਬੈਕਟੀਰੀਆ ਰਹਿੰਦੇ ਹਨ, ਜੇਕਰ ਇਸਨੂੰ ਦੋ ਤੋਂ ਤਿੰਨ ਵਾਰ ਗਰਮ ਕੀਤਾ ਜਾਵੇ ਤਾਂ ਇਹ ਬੈਕਟੀਰੀਆ ਪੂਰੇ ਚਿਕਨ ਵਿੱਚ ਫੈਲ ਜਾਂਦਾ ਹੈ।


ਗਾਜਰ- ਗਾਜਰ ਨੂੰ ਕਿਸੇ ਵੀ ਹਾਲਤ 'ਚ ਗਰਮ ਕਰਕੇ ਨਹੀਂ ਖਾਣਾ ਚਾਹੀਦਾ। ਕਿਉਂਕਿ ਗਾਜਰ ਵਿੱਚ ਮੌਜੂਦ ਨਾਈਟਰੇਟ ਨਾਈਟਰੋਸਾਮਾਈਨ ਨਾਮ ਦਾ ਰਸਾਇਣ ਪੈਦਾ ਹੁੰਦਾ ਹੈ, ਜੋ ਬੱਚਿਆਂ ਵਿੱਚ ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸਨੂੰ ਦੁਬਾਰਾ ਗਰਮ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ ਹੈ।